ਇਸ ਚਾਰਜ ਨੂੰ ਵਧਾਉਣ ਦੀ ਤਿਆਰੀ, ਹੁਣ ਹਵਾਈ ਯਾਤਰਾ ਹੋ ਜਾਵੇਗੀ ਮਹਿੰਗੀ

07/18/2018 12:29:44 PM

ਨਵੀਂ ਦਿੱਲੀ—ਹਵਾਈ ਯਾਤਰਾ ਦੇ ਕਿਰਾਏ ਭਾਵੇਂ ਹੀ ਲਗਾਤਾਰ ਘੱਟ ਹੋ ਰਹੇ ਹੋਣ ਪਰ ਹੁਣ ਸਕਿਓਰਟੀਜ਼ ਚਾਰਜ ਦੇ ਕਰਕੇ ਇਸ ਦਾ ਖਰਚ ਵਧ ਸਕਦਾ ਹੈ। ਏਅਰਪੋਰਟਸ 'ਤੇ ਹਰ ਯਾਤਰੀ ਪੈਸੇਂਜਰ ਸਕਿਓਰਟੀਜ਼ ਫੀਸ ਦੇ ਤੌਰ 'ਤੇ 130 ਰੁਪਏ ਅਦਾ ਕਰਦਾ ਹੈ। ਇਹ ਚਾਰਜ ਹਵਾਈ ਅੱਡਿਆਂ 'ਤੇ ਤਾਇਨਾਤ ਸੁਰੱਖਿਆ ਵਿਵਸਥਾ ਦੇ ਖਰਚ ਦੇ ਬਦਲੇ 'ਚ ਵਸੂਲਿਆ ਜਾਂਦਾ ਹੈ। ਹੁਣ ਇਸ ਚਾਰਜ 'ਚ ਵੱਡਾ ਵਾਧਾ ਹੋ ਸਕਦਾ ਹੈ। ਇਸ ਦਾ ਕਾਰਨ ਇਹ ਹੈ ਕਿ ਏਅਰਪੋਰਟ ਆਪਰੇਟਰਸ ਨੇ ਸਰਕਾਰ ਨੂੰ ਕਿਹਾ ਕਿ ਸਕਿਓਰਟੀਜ਼ ਦੇ ਨਾਂ 'ਤੇ ਜੋ ਫੀਸ ਵਸੂਲੀ ਜਾਂਦੀ ਹੈ ਉਹ ਲਾਗਤ ਤੋਂ ਕਾਫੀ ਘੱਟ ਹੈ ਅਤੇ ਹੁਣ ਇਸ ਚਾਰਜ 'ਚ ਵਾਧਾ ਕੀਤਾ ਜਾਣਾ ਚਾਹੀਦਾ। ਇਹ ਚਾਰਜ 50 ਫੀਸਦੀ ਤੱਕ ਵਧਾਇਆ ਜਾ ਸਕਦਾ ਹੈ। 
ਏਅਰਪੋਰਟਸ ਅਥਾਰਟੀ ਆਫ ਇੰਡੀਆ ਦੇ ਚੇਅਰਮੈਨ ਗੁਰੂਪ੍ਰਸਾਦ ਮੋਹਪਾਤਰਾ ਨੇ ਕਿਹਾ ਕਿ ਇਸ ਚਾਰਜ ਤੋਂ ਮਿਲਣ ਵਾਲੀ ਰਕਮ ਨੂੰ ਸੀ.ਆਈ.ਐੱਸ.ਐੱਫ. ਕਰਮਚਾਰੀਆਂ ਨੂੰ ਮਿਲਣ ਵਾਲੀ ਤਨਖਾਹ ਲਈ ਵਰਤੋਂ ਕੀਤੀ ਜਾਂਦੀ ਹੈ। ਕਈ ਥਾਵਾਂ 'ਤੇ ਸੂਬਾ ਪੁਲਸ ਦੀ ਤਨਖਾਹ ਵੀ ਇਸ ਚਾਰਜ ਨਾਲ ਦਿੱਤੀ ਜਾਂਦੀ ਹੈ। ਸਾਨੂੰ ਸੁਰੱਖਿਆ 'ਤੇ ਸਾਲਾਨਾ ਤਕਰੀਬਨ 900 ਕਰੋੜ ਰੁਪਏ ਖਰਚ ਕਰਨੇ ਪੈਂਦੇ ਹਨ ਪਰ ਇਸ 'ਤੇ ਸਾਨੂੰ ਹਰ ਸਾਲ 100 ਕਰੋੜ ਰੁਪਏ ਦਾ ਨੁਕਸਾਨ ਹੁੰਦਾ ਹੈ। ਸਾਰੇ ਏਅਰਪੋਰਟ ਆਪਰੇਟਰਸ ਨੇ ਆਪਣੀ ਮੰਗ ਹਵਾਬਾਜ਼ੀ ਮੰਤਰਾਲੇ ਦੇ ਸਾਹਮਣੇ ਰੱਖ ਦਿੱਤੀ ਹੈ ਅਤੇ ਇਸ 'ਤੇ ਗੱਲਬਾਤ ਜਾਰੀ ਹੈ। 
ਏਅਰਪੋਰਟ ਅਥਾਰਟੀ ਆਫ ਇੰਡੀਆ ਆਪਣੇ ਰੈਵੇਨਿਊ ਨਾਲ ਸੀ.ਆਈ.ਐੱਸ.ਐੱਫ. ਕਰਮਚਾਰੀਆਂ ਨੂੰ ਤਨਖਾਹ ਦਿੰਦਾ ਹੈ। ਜ਼ਿਆਦਾਤਰ ਏਅਰਪੋਰਟ ਅਜਿਹਾ ਨਹੀਂ ਕਰਦੇ, ਇਨ੍ਹਾਂ 'ਚ ਦਿੱਲੀ ਦਾ ਇੰਦਰਾ ਗਾਂਧੀ ਏਅਰਪੋਰਟ ਵੀ ਸ਼ਾਮਲ ਹੈ। ਦਿੱਲੀ, ਮੁੰਬਈ, ਬੰਗਲੁਰੂ ਅਤੇ ਹੈਦਰਾਬਾਦ ਦੇ ਪਬਲਿਕ ਪ੍ਰਾਈਵੇਟ ਪਾਰਟਨਸ਼ਿਪ ਏਅਰਪੋਰਟਸ ਨੇ ਇਹ ਦੱਸਣ ਤੋਂ ਮਨ੍ਹਾ ਕਰ ਦਿੱਤਾ ਕਿ ਉਨ੍ਹਾਂ ਦੀ ਸੁਰੱਖਿਆ 'ਤੇ ਕਿੰਨਾ ਖਰਚ ਆਉਂਦਾ ਹੈ। ਇਹ ਨਹੀਂ ਇਨ੍ਹਾਂ ਏਅਰਪੋਰਟਸ ਨੇ ਇਹ ਵੀ ਨਹੀਂ ਦੱਸਿਆ ਕਿ ਉਹ ਸਾਲਾਨਾ ਕਿੰਨਾ ਚਾਰਜ ਪੈਸੇਂਜਰ ਸਕਿਓਰਟੀਜ਼ ਫੀਸ ਦੇ ਤੌਰ 'ਕੇ ਲੈਂਦੇ ਹਨ ਅਤੇ ਇਹ ਕਿੰਨਾ ਘੱਟ ਰਹਿ ਜਾਂਦਾ ਹੈ।


Related News