ਸਪਾਈਸਜੈੱਟ ਠੱਪ ਖੜ੍ਹੇ 25 ਜਹਾਜ਼ਾਂ ਨੂੰ ਮੁੜ ਸੰਚਾਲਨ ’ਚ ਲਿਆਉਣ ਦੀ ਕਰ ਰਿਹਾ ਤਿਆਰੀ
Thursday, May 04, 2023 - 11:15 AM (IST)
ਮੁੰਬਈ (ਭਾਸ਼ਾ)– ਸਪਾਈਸਜੈੱਟ ਆਪਣੇ 25 ਠੱਪ ਖੜੇ ਜਹਾਜ਼ਾਂ ਨੂੰ ਮੁੜ ਸੰਚਾਲਨ ’ਚ ਲਿਆਉਣ ’ਤੇ ਕੰਮ ਕਰ ਰਹੀ ਹੈ। ਇਨ੍ਹਾਂ ਜਹਾਜ਼ਾਂ ਨੂੰ ਦਰੁਸਤ ਕਰ ਕੇ ਸੰਚਾਲਨ ’ਚ ਲਿਆਉਣ ਲਈ ਰਿਆਇਤੀ ਸੇਵਾ ਦੇਣ ਵਾਲੀ ਏਅਰਲਾਈਨ ਨੇ ਹੁਣ ਤੱਕ 400 ਕਰੋੜ ਰੁਪਏ ਜੁਟਾ ਲਏ ਹਨ। ਗੋ ਫਸਟ ਵਲੋਂ ਨਕਦੀ ਸੰਕਟ ਕਾਰਣ 3 ਦਿਨਾਂ ਤੱਕ ਉਡਾਣਾਂ ਰੱਦ ਕਰਨ ਦੇ ਫ਼ੈਸਲੇ ਤੋਂ ਬਾਅਦ ਸਪਾਈਸਜੈੱਟ ਦਾ ਇਹ ਬਿਆਨ ਆਇਆ ਹੈ।
ਇਹ ਵੀ ਪੜ੍ਹੋ - ਜਹਾਜ਼ 'ਚ ਸਫ਼ਰ ਕਰਨ ਵਾਲਿਆਂ ਲਈ ਚਿੰਤਾਜਨਕ ਖ਼ਬਰ, ਮਹਿੰਗੀ ਹੋ ਸਕਦੀ ਹੈ ਹਵਾਈ ਯਾਤਰਾ, ਜਾਣੋ ਵਜ੍ਹਾ
ਸਪਾਈਸਜੈੱਟ ਨੇ ਕਿਹਾ ਕਿ 25 ਜਹਾਜ਼ਾਂ ਦੇ ਰਿਵਾਈਵਲ ਲਈ ਪੈਸਾ ਸਰਕਾਰ ਦੀ ਐਮਰਜੈਂਸੀ ਕਰਜ਼ਾ ਸਹੂਲਤ ਗਾਰੰਟੀ ਯੋਜਨਾ (ਈ. ਸੀ. ਐੱਲ. ਜੀ. ਐੱਸ.) ਅਤੇ ਹੋਰ ਮਾਧਿਅਮ ਰਾਹੀਂ ਜੁਟਾਇਆ ਜਾਏਗਾ। ਏਅਰਲਾਈਨ ਦੇ ਬੇੜੇ ’ਚ ਲਗਭਗ 80 ਜਹਾਜ਼ ਹਨ। ਏਅਰਲਾਈਨ 25 ਠੱਪ ਖੜੇ ਬੋਇੰਗ-737 ਅਤੇ ਕਿਊ-400 ਜਹਾਜ਼ਾਂ ਨੂੰ ਮੁੜ ਸੰਚਾਲਨ ’ਚ ਲਿਆਉਣਾ ਚਾਹੁੰਦੀ ਹੈ। ਸਪਾਈਸਜੈੱਟ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਅਜੇ ਸਿੰਘ ਨੇ ਕਿਹਾ ਕਿ ਅਸੀਂ ਆਪਣੇ ਠੱਪ ਪਏ ਜਹਾਜ਼ਾਂ ਨੂੰ ਛੇਤੀ ਸੇਵਾਂ ’ਚ ਲਿਆਂਵਾਗੇ।
ਇਹ ਵੀ ਪੜ੍ਹੋ - ਪਿਛਲੇ 3 ਸਾਲਾਂ ’ਚ ਆਨਲਾਈਨ ਵਿੱਤੀ ਧੋਖਾਦੇਹੀ ਦਾ ਸ਼ਿਕਾਰ ਬਣੇ 39 ਫ਼ੀਸਦੀ ਭਾਰਤੀ ਪਰਿਵਾਰ
ਨੋਟ: ਇਸ ਖ਼ਬਰ ਦੇ ਸਬੰਧ ਵਿੱਚ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਆਪਣਾ ਜਵਾਬ।