ਪਿੰਡਾਂ ''ਚ ਬੀਮਾ ਕਵਰੇਜ ਵਧਾਉਣ ਦੀ ਤਿਆਰੀ ਸ਼ੁਰੂ, ਪਹਿਲੇ ਸਾਲ 25,000 ਗ੍ਰਾਮ ਪੰਚਾਇਤਾਂ ਹੋਣਗੀਆਂ ਸ਼ਾਮਲ: IRDAI

02/09/2024 12:34:23 PM

ਬਿਜ਼ਨੈੱਸ ਡੈਸਕ : ਭਾਰਤੀ ਜੀਵਨ ਬੀਮਾ ਰੈਗੂਲੇਟਰੀ ਅਤੇ ਵਿਕਾਸ ਅਥਾਰਟੀ (IRDAI) ਨੇ 'ਪੇਂਡੂ, ਸਮਾਜਿਕ ਖੇਤਰ ਅਤੇ ਵਾਹਨ ਤੀਜੀ ਧਿਰ ਦੀ ਦੇਣਦਾਰੀ' ਲਈ ਲਾਜ਼ਮੀ ਕਵਰੇਜ ਵਧਾਉਣ ਦਾ ਪ੍ਰਸਤਾਵ ਕੀਤਾ ਹੈ। IRDAI ਦਾ ਉਦੇਸ਼ 'ਸਭ ਲਈ ਬੀਮਾ' ਹੈ। ਇਸ ਵਿਚ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਸਹੂਲਤਾਵਾਂ ਦਿੱਤੀਆਂ ਜਾਂਦੀਆਂ ਹਨ, ਜਿਸ ਨਾਲ ਲੋਕਾਂ ਦੀ ਮਦਦ ਕਰਨ ਵਿਚ ਆਸਾਨੀ ਹੁੰਦੀ ਹੈ। ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਘੱਟ ਕਰਨਾ ਪੈਂਦਾ ਹੈ।

ਇਹ ਵੀ ਪੜ੍ਹੋ - Amazon ਤੇ Flipkart ਨੂੰ ਟੱਕਰ ਦੇਣ ਦੀ ਤਿਆਰੀ 'ਚ ਸਰਕਾਰ, ਹੁਣ ਵੇਚੇਗੀ ਅਗਰਬਤੀ ਤੇ ਟੁੱਥਬਰੱਸ਼

ਦੱਸ ਦੇਈਏ ਕਿ IRDAI ਦੇ ਡਰਾਫਟ (ਪੇਂਡੂ, ਸਮਾਜਿਕ ਅਤੇ ਵਾਹਨ ਤੀਜੀ ਧਿਰ ਦੇਣਦਾਰੀ) ਨਿਯਮ 2024 ਦੇ ਅਨੁਸਾਰ, ਦੇਸ਼ ਵਿੱਚ ਬੀਮਾ ਖੇਤਰ ਦੇ ਦਾਇਰੇ ਨੂੰ ਵਧਾਉਣ ਲਈ ਇੱਕ ਨਵੀਂ ਰਣਨੀਤੀ ਅਤੇ ਨਵੀਂ ਪਹੁੰਚ ਅਪਣਾਈ ਜਾਣੀ ਚਾਹੀਦੀ ਹੈ। ਅਜਿਹਾ ਹੋਣ 'ਤੇ ਸਾਰੇ ਜੀਵਨ ਬੀਮਾ ਰੈਗੂਲੇਟਰ ਘੱਟੋ-ਘੱਟ ਲੋਕਾਂ ਨੂੰ ਆਪਣੇ ਦਾਇਰੇ ਵਿੱਚ ਜ਼ਰੂਰ ਲਿਆਉਣ। ਇਸ ਤੋਂ ਇਲਾਵਾ ਸਾਰੀਆਂ ਜੀਵਨ ਬੀਮਾ ਕੰਪਨੀਆਂ ਨੂੰ ਹਰ ਗ੍ਰਾਮ ਪੰਚਾਇਤ ਵਿੱਚ ਘੱਟੋ-ਘੱਟ 30 ਫ਼ੀਸਦੀ ਲੋਕਾਂ ਨੂੰ ਜੀਵਨ ਬੀਮਾ ਕਵਰ ਮੁਹੱਈਆ ਕਰਵਾਉਣਾ ਹੋਵੇਗਾ ਅਤੇ ਪਹਿਲੇ ਸਾਲ ਵਿੱਚ ਘੱਟੋ-ਘੱਟ 25,000 ਗ੍ਰਾਮ ਪੰਚਾਇਤਾਂ ਵਿੱਚ ਇਹ ਟੀਚਾ ਹਾਸਲ ਕਰਨਾ ਹੋਵੇਗਾ। 

ਇਹ ਵੀ ਪੜ੍ਹੋ - ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਨਹੀਂ ਮਿਲੇਗੀ ਅਜੇ ਰਾਹਤ, ਕਰਨਾ ਪੈ ਸਕਦੈ ਲੰਬਾ ਇੰਤਜ਼ਾਰ

ਇਸ ਦੇ ਨਾਲ ਹੀ ਇਸ ਨੂੰ ਅਗਲੇ ਦੋ ਅਤੇ ਤਿੰਨ ਸਾਲਾਂ ਵਿੱਚ ਕ੍ਰਮਵਾਰ 40 ਫ਼ੀਸਦੀ ਲੋਕਾਂ ਅਤੇ ਘੱਟੋ-ਘੱਟ 50,000 ਗ੍ਰਾਮ ਪੰਚਾਇਤਾਂ ਅਤੇ 50 ਫ਼ੀਸਦੀ ਲੋਕਾਂ ਅਤੇ ਘੱਟੋ-ਘੱਟ 75,000 ਗ੍ਰਾਮ ਪੰਚਾਇਤਾਂ ਤੱਕ ਵਧਾਉਣਾ ਹੋਵੇਗਾ। ਇਸ ਕ੍ਰਮਵਾਰ ਵਿੱਚ ਸਾਰੀਆਂ ਆਮ ਬੀਮਾ ਕੰਪਨੀਆਂ ਪਹਿਲੇ ਸਾਲ ਵਿੱਚ ਹਰੇਕ ਗ੍ਰਾਮ ਪੰਚਾਇਤ ਵਿੱਚ 30 ਫ਼ੀਸਦੀ ਘਰਾਂ ਅਤੇ ਵਾਹਨਾਂ ਅਤੇ ਘੱਟੋ-ਘੱਟ 25,000 ਗ੍ਰਾਮ ਪੰਚਾਇਤਾਂ ਨੂੰ ਕਵਰ ਕਰਨਗੀਆਂ। 

ਇਹ ਵੀ ਪੜ੍ਹੋ - ਇੱਕ ਪੈਨ ਕਾਰਡ ਨਾਲ ਜੋੜੇ 1000 ਤੋਂ ਵੱਧ ਖਾਤੇ, ਇੰਝ RBI ਦੇ ਰਾਡਾਰ 'ਤੇ ਆਇਆ Paytm ਪੇਮੈਂਟਸ ਬੈਂਕ

ਦੂਜੇ ਪਾਸੇ ਇਸ ਸਿਲਸਿਲੇ 'ਚ ਦੂਜੇ ਸਾਲ 'ਚ ਘੱਟੋ-ਘੱਟ 40 ਫ਼ੀਸਦੀ ਘਰਾਂ ਅਤੇ ਵਾਹਨਾਂ ਅਤੇ ਘੱਟੋ-ਘੱਟ 50,000 ਗ੍ਰਾਮ ਪੰਚਾਇਤਾਂ ਨੂੰ ਬੀਮਾ ਮੁਹੱਈਆ ਕਰਵਾਉਣਾ ਹੋਵੇਗਾ। ਤੀਜੇ ਸਾਲ ਹਰ ਗ੍ਰਾਮ ਪੰਚਾਇਤ ਦੇ 50 ਫ਼ੀਸਦੀ ਘਰਾਂ ਅਤੇ ਵਾਹਨਾਂ ਅਤੇ ਘੱਟੋ-ਘੱਟ 75,000 ਗ੍ਰਾਮ ਪੰਚਾਇਤਾਂ ਨੂੰ ਇਹ ਸਹੂਲਤ ਦਿੱਤੀ ਜਾਵੇਗੀ। ਸਾਰੇ ਪ੍ਰਮੁੱਖ ਅਤੇ ਸਾਹੀ ਬੀਮਾ ਰੈਗੂਲੇਟਰਾਂ ਨੂੰ ਘੱਟੋ-ਘੱਟ 30 ਫ਼ੀਸਦੀ ਆਬਾਦੀ ਨੂੰ ਸਿਹਤ ਅਤੇ ਨਿੱਜੀ ਦੁਰਘਟਨਾ ਬੀਮਾ ਪ੍ਰਦਾਨ ਕਰਨਾ ਹੁੰਦਾ ਹੈ। ਇਸ ਸਿਲਸਿਲੇ ਵਿੱਚ, ਨਾਮੀ ਬੀਮਾ ਕੰਪਨੀਆਂ ਨੂੰ ਪਹਿਲੇ ਸਾਲ ਵਿੱਚ ਘੱਟੋ-ਘੱਟ 25,000 ਗ੍ਰਾਮ ਪੰਚਾਇਤਾਂ ਵਿੱਚ ਇਹ ਸਹੂਲਤ ਪ੍ਰਦਾਨ ਕਰਨੀ ਪੈਂਦੀ ਹੈ।

ਇਹ ਵੀ ਪੜ੍ਹੋ - ਤੇਲ ਮਾਰਕੀਟਿੰਗ ਕੰਪਨੀਆਂ ਨੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੂੰ ਕੀਤਾ ਅਪਡੇਟ, ਜਾਣੋ ਕਿਥੇ ਹੋਇਆ ਸਸਤਾ ਤੇ ਮਹਿੰਗਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News