SBI Cards ਦੇ IPO ਦੀ ਤਿਆਰੀ, ਸਟੇਟ ਬੈਂਕ ਆਪਣੀ ਹਿੱਸੇਦਾਰੀ ਕਰੇਗਾ ਘੱਟ
Wednesday, Aug 14, 2019 - 05:32 PM (IST)

ਨਵੀਂ ਦਿੱਲੀ — ਭਾਰਤੀ ਸਟੇਟ ਬੈਂਕ ਕ੍ਰੈਡਿਟ ਕਾਰੋਬਾਰ ਕਰਨ ਵਾਲੇ ਆਪਣੇ ਸੰਯੁਕਤ ਉੱਦਮ ਐਸ.ਬੀ.ਆਈ. ਕਾਰਡਸ ਐਂਡ ਪੇਮੈਂਟਸ ਸਰਵਿਸਿਜ਼ ਪ੍ਰਾਈਵੇਟ ਲਿਮਟਿਡ ਦੇ ਪਹਿਲੇ ਜਾਰੀ ਜਨਤਕ ਸ਼ੇਅਰ ਦੇ ਜ਼ਰੀਏ ਆਪਣੀ ਹਿੱਸੇਦਾਰੀ ਘੱਟ ਕਰੇਗਾ। ਬੈਂਕ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।
ਸਟੇਟ ਬੈਂਕ ਦੀ ਮੌਜੂਦਾ ਸਮੇਂ ਵਿਚ ਇਸ ਸਹਾਇਕ ਕੰਪਨੀ 'ਚ 74 ਫੀਸਦੀ ਦੀ ਹਿੱਸੇਦਾਰੀ ਹੈ। ਕਾਰਲਾਈਲ ਸਮੂਹ ਕੋਲ 26 ਪ੍ਰਤੀਸ਼ਤ ਹਿੱਸੇਦਾਰੀ ਹੈ। ਸਟੇਟ ਬੈਂਕ ਨੇ ਅਕਤੂਬਰ 1998 ਵਿਚ ਐਸ.ਬੀ.ਆਈ. ਕਾਰਡ(SBI Cards) ਦੀ ਸ਼ੁਰੂਆਤ ਕੀਤੀ ਸੀ। ਸਟੇਟ ਬੈਂਕ ਨੇ ਸਟਾਕ ਐਕਸਚੇਂਜ ਨੂੰ ਸੂਚਿਤ ਕੀਤਾ ਹੈ ਕਿ ਇਸਦੇ ਕੇਂਦਰੀ ਬੋਰਡ ਦੀ ਕਾਰਜਕਾਰੀ ਕਮੇਟੀ ਨੇ ਐਸ.ਬੀ.ਆਈ. ਕਾਰਡਸ ਐਂਡ ਪੇਮੈਂਟਸ 'ਚ ਐਸ.ਬੀ.ਆਈ. ਦੀ ਹਿੱਸੇਦਾਰੀ ਨੂੰ ਘਟਾਉਣ ਦੀ ਸੰਭਾਵਨਾ ਦੀ ਪੜਚੋਲ ਕਰਨ ਲਈ ਸਿਧਾਂਤਕ ਪ੍ਰਵਾਨਗੀ ਦੇ ਦਿੱਤੀ ਹੈ। ਇਹ ਪ੍ਰਕਿਰਿਆ ਇਕ ਆਈ.ਪੀ.ਓ. ਦੁਆਰਾ ਕੀਤੀ ਜਾਏਗੀ। ਇਸ ਸੰਬੰਧ ਵਿਚ ਬੈਂਕ ਨੂੰ ਰਿਜ਼ਰਵ ਬੈਂਕ ਅਤੇ ਰੈਗੂਲੇਟਰੀ ਏਜੰਸੀਆਂ ਤੋਂ ਵੀ ਮਨਜ਼ੂਰੀ ਦੀ ਜ਼ਰੂਰਤ ਹੋਵੇਗੀ।