ਦੇਸ਼ ’ਚ 362.19 ਲੱਖ ਗੰਢਾਂ ਕਪਾਹ ਦੇ ਮੁੱਢਲੇ ਅਨੁਮਾਨ ਜਾਰੀ

Wednesday, Sep 22, 2021 - 12:50 PM (IST)

ਦੇਸ਼ ’ਚ 362.19 ਲੱਖ ਗੰਢਾਂ ਕਪਾਹ ਦੇ ਮੁੱਢਲੇ ਅਨੁਮਾਨ ਜਾਰੀ

ਜੈਤੋ–ਖੇਤੀ ਅਤੇ ਕਿਸਾਨ ਕਲਿਆਣ ਮੰਤਰਾਲਾ ਵਲੋਂ ਮੰਗਲਵਾਰ ਨੂੰ 2021-22 ਲਈ ਮੁੱਖ ਸਾਉਣੀ ਫਸਲਾਂ ਦੇ ਉਤਪਾਦਨ ਦੇ ਮੁੱਢਲੇ ਅਨੁਮਾਨ ਜਾਰੀ ਕਰ ਦਿੱਤੇ ਗਏ ਹਨ। ਕੇਂਦਰੀ ਖੇਤੀ ਅਤੇ ਕਿਸਾਨ ਕਲਿਆਣ ਨੇ ਇਸ ਵਾਰ ਸੀਜ਼ਨ ਸਾਲ 2021-22 ਦਾ ਕਪਾਹ ਦਾ ਮੁੱਢਲਾ ਉਤਪਾਦਨ 362.19 ਲੱਖ (ਪ੍ਰਤੀ 170 ਕਿਲੋਗ੍ਰਾਮ) ਜਤਾਇਆ ਗਿਆ ਹੈ। ਚਾਲੂ ਸੀਜ਼ਨ ਸਾਲ 2020-21 ’ਚ ਇਹ ਉਤਪਾਦਨ 353.84 ਲੱਖ ਗੰਢਾਂ ਦਾ ਰਿਹਾ ਹੈ। ਇਹ ਉਤਪਾਦਨ ਇਸ ਸੀਜ਼ਨ ਦੀ ਤੁਲਨਾ ’ਚ 2.36 ਫੀਸਦੀ ਵੱਧ ਹੈ ਜਦ ਕਿ ਇਹ ਕਪਾਹ ਉਤਪਾਦਨ 5 ਸਾਲਾਂ ਦੇ ਔਸਤ ਤੋਂ 9.84 ਫੀਸਦੀ ਵੱਧ ਹੈ। ਉਸ ਸਮੇਂ ਦੇਸ਼ ’ਚ ਕਪਾਹ ਉਤਪਾਦਨ 329.75 ਲੱਖ ਗੰਢਾਂ ਰਿਹਾ ਸੀ।


author

Aarti dhillon

Content Editor

Related News