ਵੈਲਿਊਏਸ਼ਨ ਵਿਚ ਫਰਕ ਕਾਰਨ ਪ੍ਰੀ-IPO ਸੇਲ ਦੀ ਯੋਜਨਾ ਹੋ ਸਕਦੀ ਹੈ ਰੱਦ : Paytm
Friday, Oct 22, 2021 - 02:44 PM (IST)
ਮੁੰਬਈ - ਦੇਸ਼ ਦੀ ਦਿੱਗਜ ਪੇਮੈਂਟ ਕੰਪਨੀ ਪੇਟੀਐਮ ਦੇ ਆਈਪੀਓ ਦਾ ਨਿਵੇਸ਼ਕਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ। ਚੀਨ ਦੇ ਅਰਬਪਤੀ ਜੈਕ ਮਾ ਦੇ ਐਂਟ ਗਰੁੱਪ ਦੇ ਨਿਵੇਸ਼ ਵਾਲੀ ਇਹ ਕੰਪਨੀ ਦੀਵਾਲੀ ਦੇ ਆਸਪਾਸ ਆਈਪੀਓ ਲਿਆਉਣ ਦੀ ਤਿਆਰੀ ਵਿਚ ਹੈ। ਇਸ ਨੂੰ ਦੇਸ਼ ਦਾ ਸਭ ਤੋਂ ਵੱਡਾ ਆਈਪੀਓ ਮੰਨਿਆ ਜਾ ਰਿਹਾ ਹੈ। ਪੇਟੀਐਮ ਦਾ ਆਈਪੀਓ 16,600 ਕਰੋੜ ਰੁਪਏ ਦਾ ਹੋਵੇਗਾ ਪਰ ਵੈਲਿਊਏਸ਼ਨ ਵਿਤ ਮਤਭੇਦ ਕਾਰਨ ਕੰਪਨੀ 2,000 ਕਰੋੜ ਰੁਪਏ ਦੀ ਪ੍ਰੀ-ਆਈਪੀਓ ਸੇਲ ਤੋਂ ਬਚਣ ਦਾ ਵਿਚਾਰ ਕਰ ਰਹੀ ਹੈ। ਬਲੂਮਬਰਗ ਦੇ ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਮਿਲੀ ਹੈ।
ਸੂਤਰਾਂ ਮੁਤਾਬਕ ਇਨੀਸ਼ੀਅਲ ਇਨਵੈਸਟਰ ਫੀਡਬੈਕ ਦੇ ਆਧਾਰ 'ਤੇ ਕੰਪਨੀ 20 ਅਰਬ ਡਾਲਰ ਦਾ ਵੈਲਿਊਏਸ਼ਨ ਚਾਹੁੰਦੀ ਹੈ ਪਰ ਐਡਵਾਈਜ਼ਰਸ ਨੇ ਡੀਲ ਲਈ ਇਸ ਤੋਂ ਘੱਟ ਵੈਲਿਊਏਸ਼ਨ ਦੀ ਸਿਫਾਰਸ਼ ਕੀਤੀ ਹੈ। ਯੂਨੀਕਾਰਨ 'ਤੇ ਨਜ਼ਰ ਰੱਖਣ ਵਾਲੀ ਫਰਮ CB Insights ਮੁਤਾਬਕ ਪੇਟੀਐਮ ਦਾ ਲਾਸਟ ਵੈਲਿਊਏਸ਼ਨ 16 ਅਰਬ ਡਾਲਰ ਸੀ। ਇਸ ਸਾਲ ਕਈ ਕੰਪਨੀਆਂ ਦਾ ਆਈਪੀਓ ਜ਼ਬਰਦਸਤ ਹਿੱਟ ਰਿਹਾ ਅਤੇ ਇਸ ਨੂੰ ਦੇਖਦੇ ਹੋਏ ਪੇਟੀਐਮ ਵੀ ਮਜ਼ਬੂਤ ਇਨਵੈਸਟਰ ਡਿਮਾਂਡ ਦੀ ਉਮੀਦ ਕਰ ਰਿਹਾ ਹੈ।
ਇਹ ਵੀ ਪੜ੍ਹੋ : ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਲਈ ਦੀਵਾਲੀ ਦਾ ਤੋਹਫ਼ਾ, ਮਹਿੰਗਾਈ ਭੱਤੇ 'ਚ ਵਾਧੇ ਨੂੰ ਮਿਲੀ ਪ੍ਰਵਾਨਗੀ
20 ਅਰਬ ਰੁਪਏ ਇਕੱਠੇ ਕਰਨ ਦੀ ਯੋਜਨਾ
ਹਾਲਾਂਕਿ, ਕੰਪਨੀ ਨੇ ਪ੍ਰੀ-ਆਈਪੀਓ ਵਿਕਰੀ ਨੂੰ ਖਤਮ ਕਰਨ ਬਾਰੇ ਅਜੇ ਕੋਈ ਅੰਤਮ ਫੈਸਲਾ ਨਹੀਂ ਲਿਆ ਹੈ। ਕੰਪਨੀ ਘੱਟ ਮੁਲਾਂਕਣ 'ਤੇ ਵੀ ਇਸ 'ਤੇ ਵਿਚਾਰ ਕਰ ਸਕਦੀ ਹੈ। ਕੰਪਨੀ ਦੇ ਨੁਮਾਇੰਦਿਆਂ ਨੇ ਇਸ ਸਬੰਧ ਵਿੱਚ ਈਮੇਲਾਂ ਦਾ ਜਵਾਬ ਨਹੀਂ ਦਿੱਤਾ। ਮੌਰਗਨ ਸਟੈਨਲੇ, ਗੋਲਡਮੈਨ ਸਾਕਸ ਗਰੁੱਪ ਇੰਕ., ਸਿਟੀਗਰੁਪ ਇੰਕ. ਅਤੇ ਆਈਸੀਆਈਸੀਆਈ ਸਿਕਉਰਿਟੀਜ਼ ਲਿਮਿਟੇਡ ਇਸ ਸ਼ੇਅਰ ਵਿਕਰੀ ਨਾਲ ਜੁੜਿਆ ਹੋਇਆ ਹੈ। ਸੇਬੀ ਨੂੰ ਸੌਂਪੇ ਗਏ ਡਰਾਫਟ ਰੈਡ ਹੈਰਿੰਗ ਪ੍ਰਾਸਪੈਕਟਸ (ਡੀਆਰਐਚਪੀ) ਦੇ ਅਨੁਸਾਰ, ਕੰਪਨੀ ਪ੍ਰੀ-ਆਈਪੀਓ ਪਲੇਸਮੈਂਟ ਰਾਹੀਂ 20 ਅਰਬ ਕਰੋੜ ਰੁਪਏ ਜੁਟਾਉਣ ਬਾਰੇ ਵਿਚਾਰ ਕਰ ਸਕਦੀ ਹੈ।
ਇਹ ਵੀ ਪੜ੍ਹੋ : ਹਵਾਈ ਯਾਤਰੀਆਂ ਲਈ ਝਟਕਾ, ਏਅਰਲਾਈਨ ਕੰਪਨੀਆਂ ਨੇ ਵਧਾਏ ਕਿਰਾਏ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।