ਹੁਣ ਪੋਸਟਪੇਡ ਦਰਾਂ ਵਧਾਉਣ ਦੀ ਤਿਆਰੀ 'ਚ ਕੰਪਨੀਆਂ, 6 ਕਰੋੜ ਗਾਹਕਾਂ 'ਤੇ ਅਸਰ

12/04/2019 4:39:29 PM

ਨਵੀਂ ਦਿੱਲੀ—ਪ੍ਰੀਪੇਡ ਉਪਭੋਕਤਾਵਾਂ ਦਾ ਮੋਬਾਇਲ ਖਰਚ ਡੇਢ ਗੁਣਾ ਤੱਕ ਵਧਣ ਦੇ ਬਾਅਦ ਦੂਰਸੰਚਾਰ ਕੰਪਨੀਆਂ ਦੀ ਨਜ਼ਰ ਪੋਸਟਪੇਡ ਗਾਹਕਾਂ 'ਤੇ ਹੈ। ਖੇਤਰ ਦੇ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਵੋਡਾ-ਆਈਡੀਆ ਅਤੇ ਏਅਰਟੈੱਲ ਆਉਣ ਵਾਲੇ ਕੁਝ ਦਿਨਾਂ 'ਚ ਪੋਸਟਪੇਡ ਪਲਾਨ ਦੀਆਂ ਦਰਾਂ ਵਧਾਉਣ ਦੀ ਘੋਸ਼ਣਾ ਕਰ ਸਕਦੀ ਹੈ। ਕੰਪਨੀਆਂ ਦੇ ਕੁੱਲ ਰਾਜਸਵ 'ਚ ਪੋਸਟਪੇਡ ਉਪਭੋਕਤਾਵਾਂ ਨਾਲ ਕਮਾਈ ਦੀ ਹਿੱਸੇਦਾਰੀ ਕਰੀਬ 25 ਫੀਸਦੀ ਹੈ।
ਸੰਸਾਰਕ ਫਰਮਾ ਦੀ ਸਾਂਝੀ ਰਿਪੋਰਟ ਮੁਤਾਬਕ ਪ੍ਰੀਪੇਡ ਦਰਾਂ ਵਧਾਉਣ ਨਾਲ ਘਾਟੇ ਅਤੇ ਬਕਾਏ ਦੇ ਬੋਝ ਹੇਠ ਦਬੀ ਕੰਪਨੀਆਂ ਨੂੰ ਕੁਝ ਰਾਹਤ ਮਿਲੇਗੀ ਪਰ ਕਮਾਈ 'ਚ ਜ਼ਿਆਦਾ ਵਾਧਾ ਕਰਨ ਲਈ ਪੋਸਟਪੇਡ ਦਰਾਂ ਵੀ ਵਧਾ ਸਕਦੀ ਹੈ। ਵਿੱਤੀ ਸੇਵਾ ਕੰਪਨੀ ਐੱਮ.ਕੇ. ਗਲੋਬਲ ਦਾ ਕਹਿਣਾ ਹੈ ਕਿ ਕੁਝ ਦਿਨਾਂ 'ਚ ਹੀ ਏਅਰਟੈੱਲ ਅਤੇ ਵੋਡਾਫੋਨ ਇੰਡੀਆ ਲਿਮਟਿਡ ਪੋਸਟਪੇਡ ਪਲਾਨ ਦੇ ਟੈਰਿਫ ਚਾਰਜ 'ਚ ਬਦਲਾਅ ਦਾ ਪਲਾਨ ਕਰ ਸਕਦੀ ਹੈ। ਇਨ੍ਹਾਂ ਕੰਪਨੀਆਂ ਨੂੰ ਬਕਾਇਆ ਚੁਕਾਉਣ ਨੂੰ ਹੋਰ ਰਾਸ਼ੀ ਚਾਹੀਦੀ, ਜੋ ਉਹ ਪੋਸਟਪੇਡ ਗਾਹਕਾਂ ਤੋਂ ਵਸੂਲ ਸਕਦੀ ਹੈ।
ਕੰਪਨੀਆਂ 'ਤੇ ਰਹੇਗਾ ਸੁਵਿਧਾਵਾਂ ਦੇਣ ਦਾ ਦਬਾਅ
ਐੱਮ.ਕੇ. ਗਲੋਬਲ ਨੇ ਕਿਹਾ ਕਿ ਟੈਰਿਫ ਮਹਿੰਗਾ ਕਰਨ ਦੇ ਨਾਲ ਦੂਰਸੰਚਾਰ ਕੰਪਨੀਆਂ 'ਤੇ ਬਿਹਤਰ ਅਤੇ ਗੁਣਵੱਤਾਪੂਰਨ ਸੇਵਾ ਉਪਲੱਬਧ ਕਰਵਾਉਣ ਦਾ ਦਬਾਅ ਵਧ ਗਿਆ ਹੈ। ਜੇਕਰ ਟੈਰਿਫ ਮਹਿੰਗੇ ਹੋਣ ਦੇ ਬਾਅਦ ਵੀ ਡਾਟਾ ਖਪਤ 'ਚ ਕਮੀ ਨਹੀਂ ਆਉਂਦੀ ਹੈ ਤਾਂ ਕੰਪਨੀਆਂ ਦੀ ਗੁਣਵੱਤਾ ਵਾਲੀ ਸੇਵਾ ਅਤੇ ਪਲਾਨ 'ਚ ਦਿੱਤੀਆਂ ਜਾ ਰਹੀਆਂ ਸੁਵਿਧਾਵਾਂ ਹੀ ਗਾਹਕਾਂ ਨੂੰ ਰੋਕ ਕੇ ਰੱਖਣ 'ਚ ਕੰਮ ਆਉਣਗੀਆਂ। 3 ਦਸੰਬਰ ਤੋਂ ਵੋਡਾ ਆਈਡੀਆ ਅਤੇ ਏਅਰਟੈੱਲ ਦੇ ਪ੍ਰੀਪੇਡ ਗਾਹਕ ਨੂੰ ਘੱਟੋ ਘੱਟ 49 ਰੁਪਏ ਦਾ ਵੈਲੀਡਿਟੀ ਰਿਚਾਰਜ਼ ਕਰਵਾਉਣਾ ਜ਼ਰੂਰੀ ਹੋਵੇਗਾ। ਤਾਂ ਹੀ ਉਹ ਕਾਲ ਅਤੇ ਇੰਟਰਨੈੱਟ ਦੀ ਵਰਤੋਂ ਕਰ ਸਕੇਗਾ।
25 ਫੀਸਦੀ ਰਾਜਸਵ ਕਮਾਉਂਦੀਆਂ ਹਨ ਕੰਪਨੀਆਂ ਪੋਸਟਪੇਡ ਤੋਂ
ਤਿੰਨ ਸਾਲ 'ਚ 95 ਫੀਸਦੀ ਸਸਤਾ ਹੋ ਗਿਆ ਸੀ ਡਾਟਾ

ਸੰਸਾਰਕ ਨਿਵੇਸ਼ ਸਲਾਹਕਾਰ ਫਰਮ ਗੋਲਡਮੈਨ ਸੈਕਸ ਦਾ ਕਹਿਣਾ ਹੈ ਕਿ ਭਾਰਤੀ ਦੂਰਸੰਚਾਰ ਖੇਤਰ 'ਚ ਟੈਰਿਫ ਵਾਰ ਵਧਣ ਨਾਲ 2016 'ਚ ਡਾਟਾ ਦੀਆਂ ਦਰਾਂ ਲਗਭਗ ਜ਼ੀਰੋ ਹੋ ਗਈ ਹੈ। ਮੋਬਾਇਲ ਇੰਟਰਨੈੱਟ ਡਾਟਾ ਦੀ ਦਰ 2014 ਦੇ 269 ਰੁਪਏ ਪ੍ਰਤੀ ਜੀਬੀ ਤੋਂ ਘੱਟ ਕੇ 2014 'ਚ 11.78 ਰੁਪਏ ਪ੍ਰਤੀ ਜੀਬੀ ਆ ਗਈ ਸੀ। ਜੇਕਰ ਵੋਡਾ ਆਈਡੀਆ ਆਪਣੇ ਟੈਰਿਫ 'ਚ 50 ਫੀਸਦੀ ਵਾਧਾ ਕਰਕੇ ਜ਼ਿਆਦਾ ਰਾਜਸਵ ਜੁਟਾਉਂਦੀ ਵੀ ਹੈ, ਤਾਂ ਉਸ ਲਈ 1.17 ਲੱਖ ਕਰੋੜ ਰੁਪਏ ਦਾ ਕਰਜ਼ ਅਤੇ 44 ਹਜ਼ਾਰ ਕਰੋੜ ਦਾ ਬਕਾਇਆ ਚੁਕਾਉਣਾ ਆਸਾਨ ਨਹੀਂ ਹੋਵੇਗਾ। ਏਅਰਟੈੱਲ 'ਤੇ ਵੀ 34 ਹਜ਼ਾਰ ਕਰੋੜ ਦਾ ਬਕਾਇਆ ਹੈ।


Aarti dhillon

Content Editor

Related News