Post Office ਦੀ ਸਕੀਮ ਦਾ ਵੱਡਾ ਫਾਇਦਾ! 5000 ਰੁਪਏ ਜਮ੍ਹਾ ਕਰੋ ਤੇ ਪਾਓ 8.5 ਲੱਖ ਰੁਪਏ

Monday, Sep 29, 2025 - 05:20 PM (IST)

Post Office ਦੀ ਸਕੀਮ ਦਾ ਵੱਡਾ ਫਾਇਦਾ! 5000 ਰੁਪਏ ਜਮ੍ਹਾ ਕਰੋ ਤੇ ਪਾਓ 8.5 ਲੱਖ ਰੁਪਏ

ਨੈਸ਼ਨਲ ਡੈਸਕ- ਜੇਕਰ ਤੁਸੀਂ ਹਰ ਮਹੀਨੇ ਥੋੜ੍ਹੀ-ਥੋੜ੍ਹੀ ਰਕਮ ਬਚਾਅ ਕੇ ਭਵਿੱਖ ਲਈ ਮਜ਼ਬੂਤ ਵਿੱਤੀ ਭਵਿੱਖ ਬਣਾਉਣਾ ਚਾਹੁੰਦੇ ਹੋ ਤਾਂ ਪੋਸਟ ਆਫਿਸ ਦੀ ਰਿਕਰਿੰਗ ਡਿਪਾਜ਼ਿਟ (RD) ਸਕੀਮ ਇਕ ਵਧੀਆ ਵਿਕਲਪ ਹੋ ਸਕਦਾ ਹੈ। ਇਸ ਸਕੀਮ 'ਚ ਨਿਵੇਸ਼ਕਾਂ ਨੂੰ ਸਰਕਾਰੀ ਗਰੰਟੀ ਤਹਿਤ ਪੂਰੀ ਸੁਰੱਖਿਆ ਮਿਲਦੀ ਹੈ, ਨਾਲ ਹੀ ਆਕਰਸ਼ਕ ਵਿਆਜ ਦਰਾਂ ਵੀ ਮਿਲਦੀਆਂ ਹਨ, ਜਿਸ ਨਾਲ ਛੋਟੀ ਬਚਤ ਨਾਲ ਵੀ ਵੱਡਾ ਫੰਡ ਬਣਾਉਣਾ ਸੰਭਵ ਹੋ ਜਾਂਦਾ ਹੈ। 

5000 ਰੁਪਏ ਮਹੀਨੇ ਜਮ੍ਹਾ ਕਰਨ ਨਾਲ 10 ਸਾਲਾਂ 'ਚ ਕਰੋੜਾਂ ਦਾ ਫੰਡ

ਮੰਨ ਲਓ ਤੁਸੀਂ ਹਰ ਮਹੀਨੇ 5000 ਰੁਪਏ ਪੋਸਟ ਆਫਿਸ RD 'ਚ ਜਮ੍ਹਾ ਕਰਦੇ ਹੋ। 5 ਸਾਲਾਂ ਬਾਅਦ ਤੁਹਾਡੀ ਕੁੱਲ ਜਮ੍ਹਾ ਰਾਸ਼ੀ 3 ਲੱਖ ਹੋਵੇਗੀ, ਜਿਸ 'ਤੇ ਤੁਹਾਨੂੰ ਲਗਭਗ 56,830 ਰੁਪਏ ਦਾ ਵਿਆਜ ਮਿਲੇਗਾ ਅਤੇ ਕੁੱਲ ਰਕਮ ਵੱਧ ਕੇ 3,56,830 ਰੁਪਏ ਤਕ ਪਹੁੰਚ ਜਾਵੇਗੀ। ਜੇਕਰ ਤੁਸੀਂ ਇਸੇ ਸਕੀਮ ਨੂੰ 10 ਸਾਲਾਂ ਤਕ ਜਾਰੀ ਰੱਖਦੇ ਹੋ ਤਾਂ ਤੁਹਾਡੇ 6 ਲੱਖ ਰੁਪਏ ਦੇ ਨਿਵੇਸ਼ 'ਤੇ ਕਰੀਬ 2,54,272 ਰੁਪਏ ਦਾ ਵਿਆਜ ਜੁੜ ਜਾਵੇਗਾ। ਯਾਨੀ 10 ਸਾਲਾਂ ਬਾਅਦ ਤੁਹਾਡੀ ਕੁੱਲ ਧੰਨਰਾਸ਼ੀ 8,54,272 ਰੁਪਏ ਹੋ ਜਾਵੇਗੀ, ਜੋ ਇਕ ਸ਼ਾਨਦਾਰ ਬਚਤ ਸਾਬਤ ਹੋਵੇਗੀ। 

ਸਿਰਫ 100 ਰੁਪਏ ਤੋਂ ਕਰ ਸਕਦੇ ਹੋ ਸ਼ੁਰੂਆਤ

ਇਸ ਸਕੀਮ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਤੁਸੀਂ ਇਸਦੀ ਸ਼ੁਰੂਆਤ ਸਿਰਫ 100 ਰੁਪਏ ਮਹੀਨਾ ਜਮ੍ਹਾ ਕਰਵਾ ਕੇ ਵੀ ਕਰ ਸਕਦੇ ਹੋ। ਇਸ ਵਿਚ ਕੋਈ ਤੈਅ ਸੀਮਾ ਨਹੀਂ ਹੈ, ਯਾਨੀ ਤੁਸੀਂ ਆਪਣੀ ਆਰਥਿਕ ਸਥਿਤੀ ਦੇ ਹਿਸਾਬ ਨਾਲ ਰਕਮ ਜਮ੍ਹਾ ਕਰ ਸਕਦੇ ਹੋ। ਛੋਟੇ ਨਿਵੇਸ਼ਕਾਂ ਲਈ ਇਹ ਸਕੀਮ ਕਾਫੀ ਸਹੂਲਤ ਵਾਲੀ ਹੈ ਅਤੇ ਇਸ ਨੂੰ ਪਿੰਡ ਤੋਂ ਲੈ ਕੇ ਸ਼ਹਿਰਾਂ ਤਕ ਖੂਬ ਪਸੰਦ ਕੀਤਾ ਜਾ ਰਿਹਾ ਹੈ। 

ਪੂਰੀ ਰਕਮ 'ਤੇ ਸਰਕਾਰੀ ਸੁਰੱਖਿਆ

ਬੈਂਕਾਂ ਦੀ ਫਿਕਸਡ ਡਿਪਾਜ਼ਿਟ ਸਕੀਮ 'ਚ 5 ਲੱਖ ਰੁਪਏ ਤਕ ਦੀ ਹੀ ਸੁਰੱਖਿਆ ਹੁੰਦੀ ਹੈ ਪਰ ਪੋਸਟ ਆਫਿਸ RD ਸਕੀਮ 'ਚ ਤੁਹਾਨੂੰ ਨਿਵੇਸ਼ ਦੀ ਪੂਰੀ ਰਕਮ 'ਤੇ ਸਰਕਾਰ ਦੀ ਗਰੰਟੀ ਮਿਲਦੀ ਹੈ। ਇਸ ਕਾਰਨ ਇਹ ਸਕੀਮ ਸੁਰੱਖਿਆ ਅਤੇ ਭਰੋਸੇ ਦੇ ਲਿਹਾਜ ਨਾਲ ਬੇਹੱਦ ਭਰੋਸੇਮੰਦ ਮੰਦੀ ਜਾਂਦੀ ਹੈ। 

ਲੋਨ ਦੀ ਵੀ ਸਹੂਲਤ, ਹੁਣ ਆਨਲਾਈ ਵੀ ਭੁਗਤਾਨ ਕਰੋ

ਜੇਕਰ ਤੁਹਾਨੂੰ ਅਚਾਨਕ ਪੈਸਿਆਂ ਦੀ ਲੋੜ ਹੋਵੇ ਤਾਂ ਤੁਹਾਡੀ RD 'ਤੇ ਇਕ ਸਾਲ ਪੂਰਾ ਹੋਣ ਤੋਂ ਬਾਅਦ ਤੁਸੀਂ ਕੁੱਲ ਜਮ੍ਹਾ ਰਾਸ਼ੀ ਦੇ 50 ਫੀਸਦੀ ਤਕ ਲੋਨ ਵੀ ਲੈ ਸਕਦੇ ਹੋ। ਪਹਿਲਾਂ ਇਸ ਸਕੀਮ ਦੀ ਕਿਸਤ ਜਮ੍ਹਾ ਕਰਾਉਣ ਲਈ ਹਰ ਮਹੀਨੇ ਪੋਸਟ ਆਫਿਸ ਜਾਣਾ ਪੈਂਦਾ ਸੀ ਪਰ ਹੁਣ ਤੁਸੀਂ IPPB ਅਕਾਊਂਤ ਰਾਹੀਂ ਘਰ ਬੈਠੇ ਆਨਲਾਈਨ ਵੀ ਭੁਗਤਾਨ ਕਰ ਸਕਦੇ ਹੋ। ਇਸ ਤੋਂ ਇਲਾਵਾ ਜੌਇੰਟ ਖਾਤਾ ਖੋਲ੍ਹਣ ਦੀ ਸਹੂਲਤ ਵੀ ਉਪਲੱਬਧ ਹੈ ਜਿਸ ਵਿਚ ਪਰਿਵਾਰ ਦੇ ਦੋ ਜਾਂ ਜ਼ਿਆਦਾ ਮੈਂਬਰ ਮਿਲ ਕੇ ਨਿਵੇਸ਼ ਕਰ ਸਕਦੇ ਹਨ।


author

Rakesh

Content Editor

Related News