ਡਾਕ ਘਰ ਬਚਤ ਖਾਤੇ 'ਚ ਘੱਟੋ-ਘੱਟ ਬੈਲੇਂਸ ਰੱਖਣਾ ਹੋਇਆ ਜ਼ਰੂਰੀ, ਨਹੀਂ ਤਾਂ ਲੱਗੇਗਾ ਜੁਰਮਾਨਾ

Saturday, Dec 05, 2020 - 05:04 PM (IST)

ਡਾਕ ਘਰ ਬਚਤ ਖਾਤੇ 'ਚ ਘੱਟੋ-ਘੱਟ ਬੈਲੇਂਸ ਰੱਖਣਾ ਹੋਇਆ ਜ਼ਰੂਰੀ, ਨਹੀਂ ਤਾਂ ਲੱਗੇਗਾ ਜੁਰਮਾਨਾ

ਨਵੀਂ ਦਿੱਲੀ : ਹੁਣ ਬੈਂਕ ਬਚਤ ਖਾਤੇ ਦੀ ਤਰ੍ਹਾਂ ਹੀ ਪੋਸਟ ਆਫ਼ਿਸ ਬਚਤ ਖਾਤੇ 'ਚ ਵੀ ਘੱਟੋ-ਘੱਟ ਬੈਲੇਂਸ ਰੱਖਣਾ ਜ਼ਰੂਰੀ ਹੋ ਗਿਆ ਹੈ। ਭਾਰਤੀ ਡਾਕ ਨੇ ਸ਼ੁੱਕਰਵਾਰ ਨੂੰ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ। ਆਪਣੇ ਬਚਤ ਖਾਤੇ 'ਚ ਘੱਟੋ-ਘੱਟ ਬੈਲੇਂਸ ਬਣਾਏ ਰੱਖਣਾ ਖਾਤਾਧਰਾਕਾਂ ਲਈ ਹਰ ਵਾਰ ਇਕ ਪ੍ਰੇਸ਼ਾਨੀ ਦਾ ਕਾਰਨ ਬਣ ਜਾਂਦਾ ਹੈ। ਉਹ ਇਸ ਲਈ ਕਿਉਂਕਿ ਕਈ ਬੈਂਕਾਂ 'ਚ ਇਹ ਰਾਸ਼ੀ ਕਾਫ਼ੀ ਜ਼ਿਆਦਾ ਹੁੰਦੀ ਹੈ। ਹਾਲਾਂਕਿ ਡਾਕ ਘਰ ਬਚਤ ਖਾਤਾਧਾਰਕਾਂ ਲਈ ਇਹ ਰਾਸ਼ੀ ਕਾਫ਼ੀ ਘੱਟ ਹੈ। ਇਸ ਲਈ ਉਨ੍ਹਾਂ ਦੇ ਲਈ ਆਪਣੇ ਬਚਤ ਖਾਤਿਆਂ 'ਚ ਘੱਟੋ-ਘੱਟ ਬੈਲੇਂਸ ਬਣਾਏ ਰੱਖਣਾ ਆਸਾਨ ਰਹਿਣ ਵਾਲਾ ਹੈ। 

PunjabKesari
ਡਾਕ ਘਰ ਬਚਤ ਖਾਤਾਧਾਰਕਾਂ ਨੂੰ ਆਪਣੇ ਖਾਤੇ 'ਚ ਘੱਟੋ-ਘੱਟ 500 ਰੁਪਏ ਬੈਲੇਂਸ ਰੱਖਣਾ ਹੋਵੇਗਾ। ਇਹ ਨਿਯਮ 11 ਦਸੰਬਰ 2020 ਤੋਂ ਲਾਗੂ ਹੋ ਜਾਵੇਗਾ। ਭਾਰਤੀ ਡਾਕ ਨੇ ਟਵਿਟਰ 'ਤੇ ਦੱਸਿਆ ਕਿ ਡਾਕ ਘਰ ਬਚਤ ਖਾਤੇ 'ਚ ਘੱਟੋ-ਘੱਟ ਰਾਸ਼ੀ ਰੱਖਣੀ ਜ਼ਰੂਰੀ ਹੋ ਗਈ ਹੈ।ਭਾਰਤੀ ਡਾਕ ਨੇ ਟਵੀਟ 'ਚ ਲਿਖਿਆ ਕਿ 11-12-2020 ਤੋਂ ਬਾਅਦ ਡਾਕ ਘਰ ਬਚਤ ਖਾਤਾ 'ਤੇ ਲਾਗੂ ਹੋਣ ਵਾਲੇ ਰੱਖ-ਰਖਾਅ ਫੀਸ ਤੋਂ ਬਚਣ ਲਈ ਆਪਣੇ ਖਾਤੇ 'ਚ 500 ਰੁਪਏ ਘੱਟੋ-ਘੱਟ ਰਾਸ਼ੀ ਜ਼ਲਦ ਸੁਨਿਸ਼ਚਿਤ ਕਰਨ। ਜੇਕਰ ਖਾਤੇ 'ਚ 500 ਰੁਪਏ ਦੀ ਰਾਸ਼ੀ ਬੈਲੇਂਸ ਨਹੀਂ ਰੱਖਣ 'ਤੇ ਖਾਤਾਧਾਰਕ ਨੂੰ ਰੱਖ-ਰਖਾਅ ਫੀਸ ਦਾ ਭੁਗਤਾਨ ਕਰਨਾ ਪਵੇਗਾ। ਇਹ ਫੀਸ 100 ਰੁਪਏ ਹੈ। 

PunjabKesari
ਭਾਰਤੀ ਡਾਕ ਦੀ ਵੈੱਬਸਾਈਟ ਮੁਤਾਬਕ ਜੇਕਰ ਇਸ ਵਿੱਤੀ ਸਾਲ ਦੇ ਅਖੀਰ ਤੱਕ ਖਾਤੇ 'ਚ ਬੈਲੇਂਸ ਵਧਾ ਕੇ 500 ਰੁਪਏ ਨਹੀਂ ਕੀਤਾ ਗਿਆ ਤਾਂ ਖਾਤੇ ਤੋਂ ਰੱਖ-ਰਖਾਅ ਫੀਸ ਦੇ ਰੂਪ 'ਚ 100 ਰੁਪਏ ਕੱਟ ਲਏ ਜਾਣਗੇ। ਉੱਧਰ ਅਕਾਊਂਟ ਬੈਲੇਂਸ ਜੇਕਰ ਜ਼ੀਰੋ ਹੋ ਜਾਂਦਾ ਹੈ ਤਾਂ ਉਸ ਸਥਿਤੀ 'ਚ ਡਾਕ ਘਰ ਬਚਤ ਖਾਤਾ ਖ਼ੁਦ ਹੀ ਬੰਦ ਹੋ ਜਾਵੇਗਾ।


author

Aarti dhillon

Content Editor

Related News