ਪੋਸਟ ਆਫਿਸ ਅਕਾਊਂਟਸ ਹੋਣਗੇ ਡਿਜੀਟਲ, ਬਣੇਗਾ ਸਭ ਤੋਂ ਵੱਡਾ ਨੈੱਟਵਰਕ
Sunday, Apr 08, 2018 - 04:28 PM (IST)

ਨਵੀਂ ਦਿੱਲੀ—ਦੇਸ਼ ਦੇ ਕਰੀਬ 34 ਕਰੋੜ ਪੋਸਟ ਆਫਿਸ ਸੇਵਿੰਗ ਅਕਾਊਂਟ ਹੋਲਡਰਸ ਮਈ ਤੋਂ ਸਰਵਿਸੇਜ਼ ਆਨਲਾਈਨ ਲੈ ਪਾਉਣਗੇ। ਸਰਕਾਰ ਨੇ ਪੋਸਟ ਆਫਿਸ ਅਕਾਊਂਟਸ ਨੂੰ ਇੰਡੀਅਨ ਪੋਸਟ ਪੇਮੈਂਟਸ ਬੈਂਕ (ਆਈ.ਪੀ.ਪੀ.ਬੀ.) ਨਾਲ ਲਿੰਕ ਕਰਨ ਦੀ ਆਗਿਆ ਦੇ ਦਿੱਤੀ ਹੈ। ਮਈ ਤੋਂ ਪੋਸਟ ਆਫਿਸ ਦੇ ਖਾਤਾਧਾਰਕਾਂ ਨੂੰ ਵੀ ਡਿਜ਼ੀਟਲ ਬੈਂਕਿੰਗ ਸਰਵਿਸੇਜ਼ ਲੈਣ ਦਾ ਮੌਕਾ ਮਿਲ ਜਾਵੇਗਾ।
ਵਿੱਤ ਮੰਤਰਾਲਾ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਫਾਈਨੈਂਸ ਮਿਨੀਸਟਰੀ ਨੇ ਪੋਸਟ ਆਫਿਸ ਦੇ ਬੈਂਕ ਖਾਤਿਆਂ ਨੂੰ ਆਈ.ਪੀ.ਪੀ.ਬੀ. ਨਾਲ ਲਿੰਕ ਕਰਨ ਦੀ ਆਗਿਆ ਦੇ ਦਿੱਤੀ ਹੈ ਭਾਵ ਹੁਣ ਪੋਸਟ ਆਫਿਸ ਖਾਤਾਧਾਰਕ ਵੀ ਆਨਲਾਈਨ ਆਪਣੇ ਅਕਾਊਂਟ ਨਾਲ ਦੂਜੇ ਅਕਾਊਂਟ 'ਚ ਪੈਸੇ ਟਰਾਂਸਫਰ ਕਰ ਪਾਉਣਗੇ। 34 ਕਰੋੜ ਸੇਵਿੰਗ ਅਕਾਊਂਟਸ 'ਚੋਂ 17 ਕਰੋੜ ਪੋਸਟ ਆਫਿਸ ਸੇਵਿੰਗਸ ਬੈਂਕ ਅਕਾਊਂਟਸ ਹੈ ਅਤੇ ਬਾਕੀ ਮਾਸਿਕ ਇਨਕਮ ਸਕੀਮਸ ਅਤੇ ਆਰ.ਡੀ ਆਦਿ ਦੇ ਹਨ।
ਸਰਕਾਰ ਦੇ ਇਸ ਕਦਮ ਨਾਲ ਦੇਸ਼ ਦਾ ਸਭ ਤੋਂ ਵੱਡਾ ਬੈਂਕਿੰਗ ਨੈੱਟਵਰਕ ਵੀ ਬਣੇਗਾ ਕਿਉਂਕਿ ਭਾਰਤੀ ਡਾਕ 1.55 ਲੱਖ ਪੋਸਟ ਆਫਿਸ ਦੀਆਂ ਬ੍ਰਾਂਚਾਂ ਨੂੰ ਆਈ.ਪੀ.ਪੀ.ਬੀ. ਨਾਲ ਲਿੰਕ ਕਰਨ ਦੀ ਯੋਜਨਾ ਵੀ ਬਣਾ ਰਿਹਾ ਹੈ। ਭਾਰਤੀ ਡਾਕ ਨੇ ਮੁੱਖ ਬੈਂਕਿੰਗ ਸਰਵਿਸੇਜ਼ ਦੀ ਸ਼ੁਰੂਆਤ ਤਾਂ ਕਰ ਦਿੱਤੀ ਹੈ ਪਰ ਅਜੇ ਪੈਸਾ ਟਰਾਂਸਫਰ ਸਿਰਫ ਪੋਸਟ ਆਫਿਸ ਸੇਵਿੰਗਸ ਬੈਂਕ ਅਕਾਊਂਟਸ 'ਚ ਹੀ ਹੋ ਸਕਦਾ ਹੈ।
ਅਧਿਕਾਰਿਕ ਸੂਤਰ ਨੇ ਦੱਸਿਆ ਕਿ ਆਈ.ਪੀ.ਪੀ.ਬੀ. ਨੂੰ ਰਿਜ਼ਰਵ ਬੈਂਕ ਆਫ ਸੰਭਾਲਦਾ ਹੈ ਉੱਧਰ ਪੋਸਟ ਆਫਿਸ ਦੀ ਬੈਂਕਿੰਗ ਸਰਵਿਸੇਜ਼ ਵਿੱਤ ਮੰਤਰਾਲਾ ਦੇ ਅਧੀਨ ਆਉਂਦੇ ਹਨ। ਆਈ.ਪੀ.ਪੀ.ਬੀ. ਕਸਟਮਰਸ ਐੱਨ.ਈ.ਐੱਫ.ਟੀ., ਆਰ.ਟੀ.ਜੀ.ਐੱਸ. ਅਤੇ ਹੋਰ ਮਨੀ ਟਰਾਂਸਫਰ ਸਰਵਿਸੇਜ਼ ਵਰਤੋਂ ਕਰ ਪਾਉਣਗੇ ਜੋ ਹੋਰ ਬੈਂਕਿੰਗ ਕਸਟਮਰਸ ਕਰਦੇ ਹਨ। ਇਕ ਵਾਰ ਪੋਸਟ ਆਫਿਸ ਸੇਵਿੰਗਸ ਅਕਾਊਂਟਸ ਆਈ.ਪੀ.ਪੀ.ਬੀ. ਨਾਲ ਲਿੰਕ ਹੋ ਗਈ ਤਾਂ ਸਾਰੇ ਕਸਟਮਰਸ ਦੂਜੇ ਬੈਂਕਾਂ ਦੀ ਤਰ੍ਹਾਂ ਹੀ ਕੈਸ਼ ਟਰਾਂਸਫਰ ਦੀਆਂ ਸਾਰੀਆਂ ਸਰਵਿਸੇਜ਼ ਦੀ ਵਰਤੋਂ ਕਰ ਪਾਉਣਗੇ।
ਸੂਤਰ ਨੇ ਦੱਸਿਆ ਕਿ ਭਾਰਤੀ ਡਾਕ ਦੀ ਮਈ ਤੋਂ ਭਾਰਤੀ ਡਾਕ ਸਾਰੇ ਖਾਤਾਧਾਰਕਾਂ ਨੂੰ ਇਸ ਸੁਵਿਧਾ ਦਾ ਲਾਭ ਚੁੱਕਣ ਦਾ ਮੌਕਾ ਦੇਵੇਗਾ। ਇਹ ਸਰਵਿਸ ਪੂਰੀ ਤਰ੍ਹਾਂ ਨਾਲ ਵਿਕਲਪਕ ਹੈ ਜੇਕਰ ਪੋਸਟ ਆਫਿਸ ਖਾਤਾਧਾਰਕ ਇਸ ਨੂੰ ਅਪਣਾਉਣਾ ਚਾਹੁਣਗੇ ਤਾਂ ਉਨ੍ਹਾਂ ਦੇ ਖਾਤੇ ਨੂੰ ਆਈ.ਪੀ.ਪੀ.ਬੀ. ਨਾਲ ਲਿੰਕ ਕਰ ਦਿੱਤਾ ਜਾਵੇਗਾ।
ਭਾਰਤੀ ਡਾਕ ਦਾ ਪਲਾਨ ਇਸ ਮਹੀਨੇ ਤੋਂ ਸਾਰੇ 650 ਆਈ.ਪੀ.ਪੀ.ਬੀ. ਬ੍ਰਾਂਚਾਂ ਨੂੰ ਸ਼ੁਰੂ ਕਰਨ ਦਾ ਹੈ। ਇਹ ਸਾਰੇ 650 ਬ੍ਰਾਂਚ ਜ਼ਿਲ੍ਹਿਆ ਦੇ ਛੋਟੇ ਪੋਸਟ ਆਫਿਸਾਂ ਨਾਲ ਜੁੜਣਗੇ। ਸਾਰੇ ਆਈ.ਪੀ.ਪੀ.ਬੀ ਬ੍ਰਾਂਚ ਅਤੇ ਸਾਰੇ ਅਕਸੈੱਸ ਪੁਆਇੰਟਸ ਪੋਸਟ ਨੈੱਟਵਰਕ ਨਾਲ ਜੁੜਣਗੇ। ਦੇਸ਼ 'ਚ ਅਜੇ 1.55 ਲੱਖ ਪੋਸਟ ਆਫਿਸ ਹਨ ਜਿਸ 'ਚੋਂ 1.3 ਲੱਖ ਪੇਂਡੂ ਇਲਾਕਿਆਂ 'ਚ ਹੈ। 1.55 ਲੱਖ ਬ੍ਰਾਂਚਾਂ ਦੇ ਨਾਲ ਭਾਰਤੀ ਡਾਕ ਦੇਸ਼ ਦਾ ਸਭ ਤੋਂ ਵੱਡਾ ਬੈਂਕਿੰਗ ਨੈੱਟਵਰਕ ਬਣਾ ਲਵੇਗਾ।