ਟਾਟਾ ਮੋਟਰਜ਼, ਫਾਕਸਵੈਗਨ ਦੀ ਸਾਂਝੇਦਾਰੀ ਟੁੱਟਣ ਦੀ ਸੰਭਾਵਨਾ
Thursday, Jun 29, 2017 - 08:46 AM (IST)

ਨਵੀਂ ਦਿੱਲੀ—ਭਾਰਤ ਦੀ ਟਾਟਾ ਮੋਟਰਜ਼ ਅਤੇ ਜ਼ਰਮਨੀ ਦੇ ਫਾਕਸਵੈਗਨ ਗਰੁੱਪ ਦੇ ਵਿਚਕਾਰ ਦੇ ਲਈ ਕੀਤੀ ਗਈ ਸਾਂਝੇਦਾਰੀ ਖਟਾਈ 'ਚ ਪੈਂਦੀ ਨਜ਼ਰ ਆ ਰਹੀ ਹੈ। ਇਸ ਦੇ ਪਿੱਛੇ ਮੁੱਖ ਕਾਰਨ ਇਸ ਸਾਂਝੇ ਮੰਚ ਦੀ ਵਰਤੋਂ ਨੂੰ ਲੈ ਕੇ ਦੋਵਾਂ ਦੇ ਵਿਚਕਾਰ ਮਤਭੇਦ ਹੋਣਾ ਅਤੇ ਇਸ ਕਾਰੋਬਾਰ ਦੀ ਵਿਵਹਾਰਤਾ 'ਤੇ ਸ਼ੱਕ ਹੋਣਾ ਹੈ। ਇਸ ਸਾਲ ਮਾਰਚ 'ਚ ਟਾਟਾ ਮੋਟਰਜ਼, ਫਾਕਸਵੈਗਨ ਅਤੇ ਸਕੋਡਾ ਨੇ ਸਾਂਝੇ ਤੌਰ 'ਤੇ ਉਤਪਾਦਾਂ ਦੇ ਵਿਕਾਸ ਲਈ ਗਠਬੰਧਨ ਬਣਾਉਣ ਦਾ ਘੋਸ਼ਣਾ ਕੀਤੀ ਸੀ ਜਿਸ ਦਾ ਪਹਿਲਾਂ ਉਤਪਾਦ 2019 ਤੱਕ ਆਉਣ ਦੀ ਸੰਭਾਵਨਾ ਹੈ।
ਮੰਨਿਆ ਜਾ ਰਿਹਾ ਹੈ ਕਿ ਸਕੋਡਾ ਆਟੋ ਇਸ ਸਾਂਝੇ ਮੰਚ 'ਚ ਫਾਰਸਵੈਗਨ ਦੀ ਹਿੱਸੇਦਾਰੀ ਨੂੰ ਲੈ ਕੇ ਵਾਹਨਾਂ ਦੇ ਵਿਕਾਸ ਦੀ ਦਿਸ਼ਾ 'ਚ ਕੰਮ ਜਾਰੀ ਰੱਖੇਗਾ। ਉਦਯੋਗ ਇੰਡਸਟਰੀ ਨਾਲ ਜੁੜੇ ਸੂਤਰਾਂ ਮੁਤਾਬਕ ਇਸ ਗਠਬੰਧਨ ਦੇ ਐਲਾਨ ਦੇ ਤਿੰਨ ਮਹੀਨੇ ਬਾਅਦ ਹੀ ਸਹਿਯੋਗੀਆਂ ਦੇ ਵਿਚਕਾਰ ਮਤਭੇਦ ਉਭਰ ਆਏ ਹਨ ਜੋ ਵਿਸ਼ੇਸ਼ਕਰ ਮੰਚ ਦੀ ਵਰਤੋਂ ਕਰਨ ਨੂੰ ਲੈ ਕੇ ਹੈ।