ਟਰਫ ਐਸੋਸੀਏਸ਼ਨ ਨੂੰ ਘੋੜ ਦੌੜ ’ਤੇ GST ਬਾਰੇ ਹਾਂਪੱਖੀ ਸਿਫਾਰਿਸ਼ ਦੀ ਉਮੀਦ

Sunday, Jul 24, 2022 - 12:27 PM (IST)

ਟਰਫ ਐਸੋਸੀਏਸ਼ਨ ਨੂੰ ਘੋੜ ਦੌੜ ’ਤੇ GST ਬਾਰੇ ਹਾਂਪੱਖੀ ਸਿਫਾਰਿਸ਼ ਦੀ ਉਮੀਦ

ਨਵੀਂ ਦਿੱਲੀ (ਭਾਸ਼ਾ) – ਟਰਫ ਅਥਾਰਿਟੀਜ਼ ਆਫ ਇੰਡੀਆ ਨੇ ਸ਼ਨੀਵਾਰ ਨੂੰ ਉਮੀਦ ਪ੍ਰਗਟਾਈ ਕਿ ਘੋੜ ਦੌੜ ’ਤੇ ਮਾਲ ਅਤੇ ਸੇਵਾ ਟੈਕਸ (ਜੀ. ਐੱਸ. ਟੀ.) ਲਗਾਉਣ ਨਾਲ ਸਬੰਧਤ ਬਿੰਦੂਆਂ ਦੀ ਜਾਂਚ ਕਰਨ ਵਾਲਾ ਮੰਤਰੀ ਸਮੂਹ ਜੀ. ਐੱਸ. ਟੀ. ਪਰਿਸ਼ਦ ਨੂੰ ਇਸ ਬਾਰੇ ਹਾਂਪੱਖੀ ਸਿਫਾਰਿਸ਼ ਹੀ ਦੇਵੇਗਾ। ਜੀ. ਐੱਸ. ਟੀ. ਪਰਿਸ਼ਦ ਨੇ ਆਪਣੀ ਪਿਛਲੀ ਬੈਠਕ ’ਚ ਘੋੜ ਦੌੜ ’ਤੇ ਦਾਅ ਲਗਾਉਣ ’ਤੇ 28 ਫੀਸਦੀ ਦੀ ਦਰ ਨਾਲ ਟੈਕਸ ਲਗਾਉਣ ਦੇ ਪ੍ਰਸਤਾਵ ਨੂੰ ਟਾਲ ਦਿੱਤਾ ਸੀ।

ਸੂਬਿਆਂ ਦੇ ਮੰਤਰੀਆਂ ਦੇ ਸਮੂਹ ਨੂੰ ਇਸ ਬਾਰੇ ਸਾਰੇ ਪਹਿਲੂਆਂ ਨੂੰ ਧਿਆਨ ’ਚ ਰੱਖਦੇ ਹੋਏ ਮੁੜ ਵਿਚਾਰ ਕਰਨ ਨੂੰ ਕਿਹਾ ਗਿਆ ਸੀ। ਮੰਤਰੀ ਸਮੂਹ ਦੇ ਮੁਖੀ ਅਤੇ ਮੇਘਾਲਿਆ ਦੇ ਮੁੱਖ ਮੰਤਰੀ ਕੋਨਰਾਡ ਡੀ ਸੰਗਮਾ, ਉੱਤਰ ਪ੍ਰਦੇਸ਼ ਦੇ ਵਿੱਤ ਮੰਤਰੀ ਸੁਰੇਸ਼ ਕੁਮਾਰ ਖੰਨਾ ਅਤੇ ਗੋਆ ਦੇ ਆਵਾਜਾਈ ਅਤੇ ਉਦਯੋਗ ਮੰਤਰੀ ਮੌਵਿਨ ਗੋਡਿਨਹੋ ਨੇ ਸ਼ਨੀਵਾਰ ਨੂੰ ਬੇਂਗਲੁਰੂ ਟਰਫ ਕਲੱਬ ਦਾ ਦੌਰਾ ਕੀਤਾ ਅਤੇ ਘੋੜ ਦੌੜ ਅਤੇ ਰੇਸ ਕਲੱਬ ਦੇ ਕੰਮਕਾਜ ਬਾਰੇ ਜਾਣਕਾਰੀ ਹਾਸਲ ਕੀਤੀ। ਸੰਗਠਨ ਨੇ ਇਸ ਬਾਰੇ ਜਾਰੀ ਇਕ ਬਿਆਨ ’ਚ ਕਿਹਾ ਕਿ ਸਾਰੇ ਪਹਿਲੂਆਂ ’ਤੇ ਫਲਦਾਇਕ ਚਰਚਾ ਹੋਈ। ਸਾਨੂੰ ਉਮੀਦ ਹੈ ਕਿ ਮੰਤਰੀ ਸਮੂਹ ਦੇ ਮੈਂਬਰ ਘੋੜ ਦੌੜ ’ਤੇ ਜੀ. ਐੱਸ. ਟੀ. ਦੇ ਅਸਰ ਬਾਰੇ ਜੀ. ਐੱਸ. ਟੀ. ਪਰਿਸ਼ਦ ਦੇ ਮੈਂਬਰਾਂ ਨੂੰ ਹਾਂਪੱਖੀ ਸੁਝਾਅ ਦੇਣਗੇ।


author

Harinder Kaur

Content Editor

Related News