ਪੌਪਕਾਰਨ ਦੇ ਸ਼ੌਕੀਨਾਂ ਲਈ ਅਹਿਮ ਖ਼ਬਰ, ਹੁਣ ਦੇਣਾ ਪਏਗਾ 18 ਫ਼ੀਸਦੀ GST

06/26/2020 3:56:33 PM

ਨਵੀਂ ਦਿੱਲੀ : ਦੇਸ਼ ਵਿਚ ਖਾਣ-ਪੀਣ ਵਾਲੀਆਂ ਵਸਤੂਆਂ 'ਤੇ ਜੀ.ਐੱਸ.ਟੀ. ਦਰ 5 ਫ਼ੀਸਦੀ ਹੈ। ਹਾਲ ਹੀ ਵਿਚ ਅਥਾਰਟੀ ਆਫ ਐਡਵਾਂਸ ਰੂਲਿੰਗ ਦੀ ਕਰਨਾਟਕ ਬੈਂਚ ਨੇ ਪਰੌਂਠੇ 'ਤੇ 18 ਫ਼ੀਸਦੀ ਜੀ.ਐੱਸ.ਟੀ. ਲਗਾਉਣ ਦਾ ਫੈਸਲਾ ਕੀਤਾ ਗਿਆ ਸੀ। ਹੁਣ ਪੌਪਕਾਰਨ ਨੂੰ ਸਾਧਾਰਨ ਖਾਣੇ ਤੋਂ ਹਟਾ ਕੇ ਖਾਸ ਕਲੱਬ ਵਿਚ ਸ਼ਾਮਲ ਕੀਤਾ ਗਿਆ ਹੈ। ਪੌਪਕਾਰਨ 'ਤੇ ਵੀ 18 ਫ਼ੀਸਦੀ ਦੀ ਦਰ ਨਾਲ ਜੀ.ਐੱਸ.ਟੀ. ਲਗਾਇਆ ਗਿਆ ਹੈ।

ਏ.ਏ.ਆਰ. ਨੇ ਲਿਆ ਫੈਸਲਾ
ਉਥੇ ਹੀ ਕੋਰਨ ਯਾਨੀ ਮੱਕੀ ਦੇ ਪੈਕੇਟ 'ਤੇ 5 ਫ਼ੀਸਦੀ ਦੀ ਦਰ ਨਾਲ ਹੀ ਜੀ.ਐੱਸ.ਟੀ. ਲੱਗੇਗਾ ਪਰ ਅਥਾਰਟੀ ਫਾਰ ਐਡਵਾਂਸਡ ਰੂਲਿੰਗ (ਏ.ਏ.ਆਰ.) ਦੇ ਫੈਸਲੇ ਅਨੁਸਾਰ ਖਾਣ ਲਈ ਤਿਆਰ ਪੌਪਕਾਰਨ 'ਤੇ 18 ਫ਼ੀਸਦੀ ਜੀ.ਐੱਸ.ਟੀ. ਲੱਗੇਗਾ। ਇਸ ਸੰਦਰਭ ਵਿਚ ਮਾਹਰਾਂ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਇਹ ਸੋਚ ਕੇ ਜੀ.ਐੱਸ.ਟੀ. ਸਿਸਟਮ ਲਿਆਈ ਸੀ ਕਿ ਪੂਰੇ ਦੇਸ਼ ਵਿਚ ਇਕ ਟੈਕਸ ਲਾਗੂ ਹੋਵੇ ਅਤੇ ਇਸ ਨਾਲ ਕਾਰੋਬਾਰ ਵਿਚ ਵੀ ਆਸਾਨੀ ਹੋਵੇਗੀ। ਨਾਲ ਹੀ ਟੈਕਸ ਕੁਲੈਕਸ਼ਨ ਵਧੇਗਾ ਪਰ ਕਈ ਉਤਪਾਦਾਂ 'ਤੇ ਅਣਗਿਣਤ ਕਲਾਸੀਫਿਕੇਸ਼ਨ ਦੇ ਨਿਯਮ ਹਨ, ਜੋ ਕਾਰੋਬਾਰੀਆਂ ਅਤੇ ਖ਼ਪਤਕਾਰਾਂ ਨੂੰ ਭੰਬਲਭੂਸੇ ਵਿਚ ਪਾਉਂਦੇ ਹਨ।  

ਅਨਾਜ ਉੱਤੇ 5 ਫ਼ੀਸਦੀ ਜੀ.ਐੱਸ.ਟੀ.
ਮਾਮਲੇ ਵਿਚ ਪੌਪਕਾਰਨ ਬਣਾਉਣ ਵਾਲੀ ਸੂਰਤ ਦੀ ਕੰਪਨੀ ਜੈ ਜਲਾਰਾਮ ਇੰਟਰਪ੍ਰਾਈਜਸ ਨੇ ਏ.ਏ.ਆਰ. ਨੂੰ ਅਪੀਲ ਕੀਤੀ ਹੈ। ਕੰਪਨੀ ਨੇ ਕਿਹਾ ਕਿ ਉਸ ਦੇ ਉਤਪਾਦ 'ਤੇ 5 ਫੀਸਦੀ ਦੀ ਦਰ ਨਾਲ ਹੀ ਜੀ.ਐੱਸ.ਟੀ. ਲੱਗੇ, ਕਿਉਂਕਿ ਇਸ ਵਿਚ ਕੋਰਨ (ਮੱਕੀ ਦਾ ਦਾਣਾ) ਹੈ, ਜੋ ਅਨਾਜ ਦਾ ਹੀ ਇਕ ਪ੍ਰਕਾਰ ਹੈ। ਦੇਸ਼ ਵਿਚ ਅਨਾਜਾਂ 'ਤੇ 5 ਫ਼ੀਸਦੀ ਜੀ.ਐੱਸ.ਟੀ. ਲੱਗਦਾ ਹੈ। ਹਾਲਾਂਕਿ ਏ.ਏ.ਆਰ. ਨੇ ਅਪੀਲ ਠੁਕਰਾ ਦਿੱਤੀ ਅਤੇ ਪੌਪਕਾਰਨ 'ਤੇ 18 ਫ਼ੀਸਦੀ ਦੀ ਦਰ ਨਾਲ ਜੀ.ਐੱਸ.ਟੀ. ਲਗਾਉਣ ਦਾ ਫੈਸਲਾ ਕੀਤਾ ਹੈ।  

ਖਾਦ ਪਦਾਰਥਾਂ ਦਾ ਵਰਗੀਕਰਣ
ਖਾਣ ਦੇ ਜ਼ਿਆਦਾਤਰ ਪਦਾਰਥ ਜੋ ਕਿ ਪ੍ਰੋਸੈਸਡ ਨਹੀਂ ਹੁੰਦੇ ਅਤੇ ਜ਼ਰੂਰੀ ਹਨ, ਉਨ੍ਹਾਂ 'ਤੇ ਜੀ.ਐੱਸ.ਟੀ. ਦੀ ਕੋਈ ਦਰ ਨਹੀਂ ਲੱਗਦੀ ਹੈ। ਪ੍ਰੋਸੈਸਡ ਫੂਡ 'ਤੇ 5 ਫ਼ੀਸਦੀ, 12 ਫ਼ੀਸਦੀ ਅਤੇ 18 ਫ਼ੀਸਦੀ ਤੱਕ ਦਾ ਟੈਕਸ ਲੱਗਦਾ ਹੈ। ਉਦਾਹਰਣ ਲਈ ਪਾਪੜ, ਬਰੈਡ 'ਤੇ ਕੋਈ ਜੀ.ਐੱਸ.ਟੀ. ਨਹੀਂ ਲੱਗਦਾ ਪਰ ਪਿੱਜ਼ਾ ਬਰੈਡ 'ਤੇ 5 ਫ਼ੀਸਦੀ ਜੀ.ਐੱਸ.ਟੀ. ਲੱਗਦਾ ਹੈ।


cherry

Content Editor

Related News