ਪੂਨਾਵਾਲਾ ਦੀ ਮਸਕ ਨੂੰ ਸਲਾਹ, ਭਾਰਤ ’ਚ ਟੈਸਲਾ ਕਾਰਾਂ ਦੇ ਨਿਰਮਾਣ ਲਈ ਨਿਵੇਸ਼ ਕਰੋ

Monday, May 09, 2022 - 10:29 AM (IST)

ਨਵੀਂ ਦਿੱਲੀ (ਭਾਸ਼ਾ) - ਸੀਰਮ ਇੰਸਟੀਚਿਊਟ ਆਫ ਇੰਡੀਆ (ਐੱਸ. ਆਈ. ਆਈ.) ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ.ਓ.) ਅਦਾਰ ਪੂਨਾਵਾਲਾ ਨੇ ਐਤਵਾਰ ਨੂੰ ਐਲਨ ਮਸਕ ਨੂੰ ਟੈਸਲਾ ਇਲੈਕਟ੍ਰਿਕ ਕਾਰਾਂ ਦੇ ਨਿਰਮਾਣ ਲਈ ਭਾਰਤ ’ਚ ਨਿਵੇਸ਼ ਕਰਨ ਲਈ ਸੱਦਾ ਦਿੱਤਾ ਅਤੇ ਕਿਹਾ ਕਿ ਇਹ ਉਨ੍ਹਾਂ ਦਾ ਹੁਣ ਤੱਕ ਦਾ ਸਭ ਤੋਂ ਵਧੀਆ ਨਿਵੇਸ਼ ਹੋਵੇਗਾ।

ਮਸਕ ਟਵਿਟਰ ਦੀ ਪ੍ਰਾਪਤੀ ਲਈ 44 ਅਰਬ ਡਾਲਰ ਦਾ ਸੌਦਾ ਕਰ ਚੁੱਕੇ ਹਨ। ਉਨ੍ਹਾਂ ਨੇ ਟੈਸਲਾ ਇਲੈਕਟ੍ਰਿਕ ਕਾਰਾਂ ਦੀ ਵਿਕਰੀ ਲਈ ਪਹਿਲਾਂ ਹੀ ਭਾਰਤ ਨੂੰ ਦਰਾਮਦ ਡਿਊਟੀ ਘਟਾਉਣ ਦੀ ਮੰਗ ਕੀਤੀ ਸੀ ਪਰ ਸਰਕਾਰ ਸਥਾਨਕ ਨਿਰਮਾਣ ’ਤੇ ਜ਼ੋਰ ਦੇ ਰਹੀ ਹੈ।

ਪੂਨਾਵਾਲਾ ਨੇ ਟਵਿਟਰ ’ਤੇ ਮਸਕ ਨੂੰ ਟਵੀਟ ਕਰਦੇ ਹੋਏ ਪੋਸਟ ਕੀਤਾ,‘‘ਜੇ ਟਵਿਟਰ ਖਰੀਦਣ ਦਾ ਤੁਹਾਡਾ ਸੌਦਾ ਪੂਰਾ ਨਹੀਂ ਹੁੰਦਾ, ਤਾਂ ਉਸ ’ਚੋਂ ਕੁੱਝ ਪੂੰਜੀ ਟੈਸਲਾ ਕਾਰਾਂ ਦੇ ਉੱਚ ਗੁਣਵੱਤਾ ਵਾਲੇ ਅਤੇ ਵੱਡੇ ਪੈਮਾਨੇ ’ਤੇ ਨਿਰਮਾਣ ਲਈ ਭਾਰਤ ’ਚ ਨਿਵੇਸ਼ ਕਰਨ ਬਾਰੇ ਵਿਚਾਰ ਕਰੋ।’’

ਇਹ ਵੀ ਪੜ੍ਹੋ : ਓਰੀਐਂਟਲ ਇੰਸ਼ੋਰੈਂਸ ਕੰਪਨੀ ਨੇ ਹੈਲਥ ਕਲੇਮ ਦੇਣ ਤੋਂ ਕੀਤਾ ਇਨਕਾਰ, ਕਮਿਸ਼ਨ ਨੇ ਦਿੱਤੇ ਇਹ ਹੁਕਮ

ਉਨ੍ਹਾਂ ਨੇ ਅੱਗੇ ਲਿਖਿਆ,‘‘ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ ਕਿ ਇਹ ਤੁਹਾਡਾ ਸਭ ਤੋਂ ਵਧੀਆ ਨਿਵੇਸ਼ ਹੋਵੇਗਾ।’’

ਪਿਛਲੇ ਮਹੀਨੇ ਕੇਂਦਰੀ ਸੜਕ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਸੀ ਕਿ ਜੇ ਟੈਸਲਾ ਇਲੈਕਟ੍ਰਿਕ ਕਾਰਾਂ ਦੇ ਭਾਰਤ ’ਚ ਨਿਰਮਾਣ ਲਈ ਤਿਆਰ ਹੈ ਤਾਂ ਇਸ ’ਚ ਕੋਈ ਸਮੱਸਿਆ ਨਹੀਂ ਹੈ ਪਰ ਕੰਪਨੀ ਕਾਰਾਂ ਚੀਨ ਤੋਂ ਦਰਾਮਦ ਨਾ ਕਰੇ।

ਮਸਕ ਨੇ ਪਿਛਲੇ ਸਾਲ ਅਗਸਤ ’ਚ ਕਿਹਾ ਸੀ ਕਿ ਟੈਸਲਾ ਭਾਰਤ ’ਚ ਨਿਰਮਾਣ ਇਕਾਈ ਲਗਾ ਸਕਦੀ ਹੈ, ਬਿਨਾਂ ਸ਼ਰਤ ਉਸ ਨੂੰ ਦੇਸ਼ ’ਚ ਦਰਾਮਦ ਵਾਹਨਾਂ ਰਾਹੀਂ ਸਫਲਤਾ ਮਿਲ ਜਾਵੇ।

ਉਨ੍ਹਾਂ ਨੇ ਕਿਹਾ ਸੀ ਕਿ ਟੈਸਲਾ ਭਾਰਤ ’ਚ ਆਪਣੇ ਵਾਹਨ ਉਤਾਰਨਾ ਚਾਹੁੰਦੀ ਹੈ ਪਰ ਕਿਸੇ ਵੀ ਹੋਰ ਵੱਡੇ ਦੇਸ਼ ਦੀ ਤੁਲਨਾ ’ਚ ਇੱਥੇ ਦਰਾਮਦ ਸਭ ਤੋਂ ਵੱਧ ਹੈ। ਦੇਸ਼ ’ਚ ਪੂਰਨ ਤੌਰ ’ਤੇ ਦਰਾਮਦ ਕਾਰਾਂ ’ਤੇ ਲਾਗਤ, ਬੀਮਾ ਅਤੇ ਮਾਲਭਾੜਾ ਮਿਲਾ ਕੇ 100 ਫੀਸਦੀ ਦਰਾਮਦ ਡਿਊਟੀ ਲਗਦੀ ਹੈ।

ਇਹ ਵੀ ਪੜ੍ਹੋ : ਦੁਨੀਆ ਦੇ ਸਭ ਤੋਂ ਵੱਡੇ ਸਫੈਦ ਹੀਰੇ ‘ਦਿ ਰਾਕ’ ਦੀ ਹੋਣ ਜਾ ਰਹੀ ਹੈ ਨੀਲਾਮੀ, ਜਾਣੋ ਇਸ ਦੁਰਲੱਭ ਹੀਰੇ ਦੀ ਕੀਮਤ

ਸੂਤਰ ਨੇ ਦੱਸਿਆ ਕਿ ਇਸ ਦੇ ਨਾਲ ਹੀ ਕਿਸ਼ੋਰ ਬਿਆਨੀ ਦੇ ਸਮੂਹ ਦੀ ਕੰਪਨੀ ਬੀਮਾ ਕਾਰੋਬਾਰ ਤੋਂ ਪੂਰੀ ਤਰ੍ਹਾਂ ਬਾਹਰ ਹੋ ਜਾਏਗੀ। ਸੂਤਰਾਂ ਨੇ ਦੱਸਿਆ ਕਿ ਇਨ੍ਹਾਂ ਸੌਦਿਆਂ ਰਾਹੀਂ ਐੱਫ. ਈ. ਐੱਲ. ਕਰੀਬ 2,950 ਕਰੋੜ ਰੁਪਏ ਜੁਟਾਏਗੀ ਅਤੇ ਇਸ ਨਾਲ ਆਪਣੇ ਕਰਜ਼ਦਾਤਿਆਂ ਨੂੰ ਭੁਗਤਾਨ ਕਰੇਗੀ।

ਇਲੈਕਟ੍ਰਿਕ ਕਾਰਾਂ ਨੂੰ ਲੈ ਕੇ ਆਪਣੀਆਂ ਸ਼ਰਤਾਂ ’ਤੇ ਅੜੇ ਮਸਕ, ਭਾਰਤ ਛੱਡ ਹੋਰ ਬਾਜ਼ਾਰ ’ਤੇ ਹੈ ਫੋਕਸ

ਮਸਕ ਭਾਰਤ ਨੂੰ ਨਜ਼ਰਅੰਦਾਜ਼ ਕਰ ਕੇ ਦੂਜੇ ਬਾਜ਼ਾਰ ਵੱਲ ਰੁਖ ਕਰਦੇ ਦਿਖਾਈ ਦੇ ਰਹੇ ਹਨ। ਭਾਰਤ ’ਚ ਟੈਸਲਾ ਦੇ ਸੁਪਰਚਾਰਜਰ ਨੈੱਟਵਰਕ ਦੀ ਜ਼ਿੰਮੇਵਾਰੀ ਜਿਨ ਨਿਸ਼ਾਂਤ ਪ੍ਰਸਾਦ ਨੂੰ ਦਿੱਤੀ ਗਈ ਹੈ, ਹੁਣ ਉਨ੍ਹਾਂ ਦੇ ਲਿੰਕਡਇਨ ਪ੍ਰੋਫਾਈਲ ’ਤੇ ਏਸ਼ੀਆ ਪ੍ਰਸ਼ਾਂਤ ਦੇ ਚਾਰਜਿੰਗ ਆਪ੍ਰੇਸ਼ਨ ਲੀਡ ਦਾ ਅਹੁਦਾ ਲਿਖਿਆ ਹੈ।

ਇਸ ਤਰ੍ਹਾਂ ਟੈਸਲਾ ਦੇ ਭਾਰਤ ’ਚ ਪਹਿਲੇ ਕਰਮਚਾਰੀ ਰਹੇ ਮਨੋਜ ਖੁਰਾਨਾ ਜੋ ਪਬਲਿਕ ਪਾਲਿਸੀ ਅਤੇ ਬਿਜ਼ਨੈੱਸ ਡਿਵੈੱਲਪਮੈਂਟ ਦੀ ਜ਼ਿੰਮੇਵਾਰੀ ਸੰਭਾਲਣ ਵਾਲੇ ਹਨ, ਉਨ੍ਹਾਂ ਨੂੰ ਪ੍ਰੋਡਕਟ ਰੋਲ ਦੇ ਕੇ ਬੀਤੇ ਮਹੀਨੇ ਕੈਲੀਫੋਰਨੀਆ ਭੇਜ ਦਿੱਤਾ ਗਿਆ ਹੈ।

ਅਜਿਹਾ ਲਗਦਾ ਹੈ ਕਿ ਮਸਕ ਇਸ ਜ਼ਿੱਦ ’ਤੇ ਅੜੇ ਹਨ ਕਿ ਭਾਰਤ ਸਰਕਾਰ ਪਹਿਲਾਂ ਟੈਸਲਾ ’ਤੇ ਦਰਾਮਦ ਡਿਊਟੀ ਘੱਟ ਕਰੇ।

ਕੇਂਦਰ ਸਰਕਾਰ ਨੇ ਪਰ ਕਿਸੇ ਇਕ ਵਾਹਨ ਕੰਪਨੀ ਨੂੰ ਅਜਿਹੀ ਤਰਜੀਹ ਦੇਣ ਤੋਂ ਸਾਫ ਇਨਕਾਰ ਕੀਤਾ ਹੈ। ਮਸਕ ਪਹਿਲਾਂ ਵੀ ਇਹ ਕਹਿ ਚੁੱਕੇ ਹਨ ਕਿ ਉਹ ਭਾਰਤ ’ਚ ਟੈਸਲਾ ਨੂੰ ਲਾਂਚ ਕਰਨਾ ਚਾਹੁੰਦੇ ਹਨ ਪਰ ਇਲੈਕਟ੍ਰਿਕ ਵਾਹਨਾਂ ’ਤੇ ਉਸ ਦੀ ਦਰਾਮਦ ਡਿਊਟੀ ਦੁਨੀਆ ’ਚ ਸਭ ਤੋਂ ਵੱਧ ਹੈ।

ਇਹ ਵੀ ਪੜ੍ਹੋ : ਰਿਲਾਇੰਸ ਬਣੀ 100 ਅਰਬ ਡਾਲਰ ਦਾ ਸਾਲਾਨਾ ਰੈਵੇਨਿਊ ਇਕੱਠਾ ਕਰਨ ਵਾਲੀ ਪਹਿਲੀ ਭਾਰਤੀ ਕੰਪਨੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 

 

 

 


Harinder Kaur

Content Editor

Related News