PNB ਖ਼ਾਤਾਧਾਰਕਾਂ ਲਈ ਖ਼ਾਸ ਖ਼ਬਰ, ਕੱਲ੍ਹ ਤੋਂ ਬਦਲ ਜਾਏਗਾ ਚੈੱਕ ਪੇਮੈਂਟ ਨਾਲ ਜੁੜਿਆ ਇਹ ਨਿਯਮ

04/03/2022 5:54:28 PM

ਨਵੀਂ ਦਿੱਲੀ (ਇੰਟ.) – ਪੰਜਾਬ ਨੈਸ਼ਨਲ ਬੈਂਕ (ਪੀ. ਐੱਨ. ਬੀ.) 4 ਅਪ੍ਰੈਲ ਤੋਂ ਪਾਜ਼ੇਟਿਵ ਪੇਅ ਸਿਸਟਮ ਲਾਗੂ ਕਰਨ ਜਾ ਰਿਹਾ ਹੈ। ਪੀ. ਐੱਨ. ਬੀ. ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ 4 ਅਪ੍ਰੈਲ ਤੋਂ ਚੈੱਕ ਭੁਗਤਾਨ ਲਈ ਵੈਰੀਫਿਕੇਸ਼ਨ ਜ਼ਰੂਰੀ ਹੋਵੇਗੀ। ਇਹ ਬਦਲਾਅ ਚੈੱਕ ਪੇਮੈਂਟ ਨੂੰ ਸੇਫ ਬਣਾਉਣ ਅਤੇ ਬੈਂਕ ਫ੍ਰਾਡ (ਧੋਖਾਦੇਹੀ) ਨੂੰ ਰੋਕਣ ਲਈ ਕੀਤਾ ਗਿਆ ਹੈ।

ਪੀ. ਐੱਨ. ਬੀ. ਨੇ ਕਿਹਾ ਕਿ ਜੇ ਗਾਹਕ ਬੈਂਕ ਬ੍ਰਾਂਚ ਜਾਂ ਡਿਜੀਟਲ ਚੈਨਲ ਰਾਹੀਂ 10 ਲੱਖ ਰੁਪਏ ਅਤੇ ਉਸ ਤੋਂ ਉੱਪਰ ਚੈੱਕ ਜਾਰੀ ਕਰਦੇ ਹਨ ਤਾਂ ਪਾਜ਼ੇਟਿਵ ਪੇਅ ਸਿਸਟਮ ਕਨਫਰਮੇਸ਼ਨ ਲਾਜ਼ਮੀ ਹੋਵੇਗਾ। ਗਾਹਕਾਂ ਨੂੰ ਅਕਾਊਂਟ ਨੰਬਰ, ਚੈੱਕ ਨੰਬਰ, ਚੈੱਕ ਅਲਫਾ, ਚੈੱਕ ਡੇਟ, ਚੈੱਕ ਅਮਾਊਂਟ ਅਤੇ ਲਾਭਪਾਤਰੀ ਦਾ ਨਾਂ ਦੇਣਾ ਪਵੇਗਾ।

 

ਇਹ ਵੀ ਪੜ੍ਹੋ :  ਸਰਕਾਰ ਨੇ ITR ਫਾਰਮ ’ਚ ਮੰਗੀ ਵਿਦੇਸ਼ੀ ਰਿਟਾਇਰਮੈਂਟ ਲਾਭ ਖਾਤਿਆਂ ਤੋਂ ਆਮਦਨ ਦੀ ਜਾਣਕਾਰੀ

ਕੀ ਹੈ ਪਾਜ਼ੇਟਿਵ ਪੇਅ ਸਿਸਟਮ?

ਪਾਜ਼ੇਟਿਵ ਪੇਅ ਸਿਸਟਮ ਦੇ ਤਹਿਤ ਚੈੱਕ ਜਾਰੀ ਕਰਨ ਵਾਲੇ ਨੂੰ ਉਸ ਚੈੱਕ ਨਾਲ ਜੁੜੀ ਕੁੱਝ ਜਾਣਕਾਰੀ ਇਲੈਕਟ੍ਰਾਨਿਕ ਤਰੀਕੇ ਨਾਲ ਭੁਗਤਾਨ ਕਰਨ ਵਾਲੇ ਬੈਂਕ ਨੂੰ ਦੇਣੀ ਹੋਵੇਗੀ। ਇਹ ਜਾਣਕਾਰੀ ਐੱਸ. ਐੱਮ. ਐੱਸ., ਮੋਬਾਇਲ ਐਪ, ਇੰਟਰਨੈੱਟ ਬੈਂਕਿੰਗ ਜਾਂ ਏ. ਟੀ. ਐੱਮ. ਰਾਹੀਂ ਦਿੱਤੀ ਜਾ ਸਕਦੀ ਹੈ। ਇਸ ’ਚ ਚੈੱਕ ਜਾਰੀ ਕਰਨ ਵਾਲੇ ਨੂੰ ਚੈੱਕ ਦੀ ਮਿਤੀ, ਭੁਗਤਾਨ ਪ੍ਰਾਪਤ ਕਰਨ ਵਾਲੇ ਦਾ ਨਾਂ, ਭੁਗਤਾਨ ਕੀਤੀ ਜਾਣ ਵਾਲੀ ਰਾਸ਼ੀ, ਚੈੱਕ ਨੰਬਰ ਵਰਗੀ ਜਾਣਕਾਰੀ ਭੁਗਤਾਨ ਕਰਨ ਵਾਲੇ ਬੈਂਕ ਨੂੰ ਦੇਣੀ ਹੋਵੇਗੀ।

ਇਹ ਵੀ ਪੜ੍ਹੋ : ਭਾਰਤ, ਆਸਟ੍ਰੇਲੀਆ ਨੇ ਸਬੰਧਾਂ ਨੂੰ ਹੁਲਾਰਾ ਦੇਣ ਲਈ ਆਰਥਿਕ ਸਹਿਯੋਗ ਅਤੇ ਵਪਾਰ ਸਮਝੌਤਾ ਕੀਤਾ

ਹੋਰ ਬੈਂਕਾਂ ਨੇ ਵੀ ਕਰ ਦਿੱਤਾ ਹੈ ਲਾਗੂ

ਪੰਜਾਬ ਨੈਸ਼ਨਲ ਬੈਂਕ ਤੋਂ ਪਹਿਲਾਂ ਕਈ ਹੋਰ ਸਰਕਾਰੀ ਅਤੇ ਪ੍ਰਾਈਵੇਟ ਬੈਂਕਾਂ ਨੇ ਇਹ ਨਿਯਮ ਲਾਗੂ ਕੀਤਾ ਹੈ। ਸਟੇਟ ਬੈਂਕ ਆਫ਼ ਇੰਡੀਆ (SBI), ਬੈਂਕ ਆਫ਼ ਬੜੌਦਾ (BoB), ਬੈਂਕ ਆਫ਼ ਇੰਡੀਆ, ਐਕਸਿਸ ਬੈਂਕ, HDFC ਬੈਂਕ, ICICI ਬੈਂਕ ਵਿੱਚ ਸਕਾਰਾਤਮਕ ਤਨਖਾਹ ਪ੍ਰਣਾਲੀ ਲਾਗੂ ਕੀਤੀ ਗਈ ਹੈ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News