‘ਬੱਚਤ ਖਾਤੇ ’ਚ ਜਮ੍ਹਾ ’ਤੇ ਵਿਆਜ ਦਰ ’ਚ ਕਟੌਤੀ ਕਰਨ ਜਾ ਰਿਹੈ PNB’

Thursday, Aug 12, 2021 - 10:45 AM (IST)

‘ਬੱਚਤ ਖਾਤੇ ’ਚ ਜਮ੍ਹਾ ’ਤੇ ਵਿਆਜ ਦਰ ’ਚ ਕਟੌਤੀ ਕਰਨ ਜਾ ਰਿਹੈ PNB’

ਨਵੀਂ ਦਿੱਲੀ (ਏਜੰਸੀ) – ਦੇਸ਼ ’ਚ ਜਨਤਕ ਖੇਤਰ ਦੇ ਦੂਜੇ ਵੱਡੇ ਪੰਜਾਬ ਨੈਸ਼ਨਲ ਬੈਂਕ (ਪੀ. ਐੱਨ. ਬੀ.) ਦੇ ਗਾਹਕਾਂ ਲਈ ਵੱਡੀ ਖਬਰ ਹੈ। ਪੰਜਾਬ ਨੈਸ਼ਨਲ ਬੈਂਕ 1 ਸਤੰਬਰ ਤੋਂ ਬੱਚਤ ਖਾਤਿਆਂ ਦੀ ਵਿਆਜ ਦਰ ’ਚ ਬਦਲਾਅ ਕਰਨ ਜਾ ਰਿਹਾ ਹੈ। ਦਰਅਸਲ ਪੀ. ਐੱਨ. ਬੀ. ਅਗਲੇ ਮਹੀਨੇ ਤੋਂ ਬੱਚਤ ਖਾਤੇ ’ਚ ਜਮ੍ਹਾ ’ਤੇ ਵਿਆਜ ਦਰ ’ਚ ਕਟੌਤੀ ਕਰਨ ਜਾ ਰਿਹਾ ਹੈ। ਪੀ. ਐੱਨ. ਬੀ. ਦੀ ਅਧਿਕਾਰਕ ਵੈੱਬਸਾਈਟ ਤੋਂ ਮਿਲੀ ਜਾਣਕਾਰੀ ਮੁਤਾਬਕ ਬੈਂਕ ਦੀ ਨਵੀਂ ਵਿਆਜ ਦਰ 2.90 ਫੀਸਦੀ ਸਾਲਾਨਾ ਹੋਵੇਗੀ ਜੋ ਮੌਜੂਦਾ ਸਮੇਂ ’ਚ ਤਿੰਨ ਫੀਸਦੀ ਸਾਲਾਨਾ ਹੈ।

ਪੀ. ਐੱਨ. ਬੀ. ਮੁਤਾਬਕ ਨਵੀਆਂ ਵਿਆਜ ਦਰਾਂ ਬੈਂਕ ਦੇ ਮੌਜੂਦਾ ਅਤੇ ਨਵੇਂ ਖਾਤਾਧਾਰਕਾਂ ’ਤੇ ਲਾਗੂ ਹੋਣਗੀਆਂ। ਦੱਸ ਦਈਏ ਕਿ ਪੰਜਾਬ ਨੈਸ਼ਨਲ ਬੈਂਕ ਦੇਸ਼ ਦਾ ਦੂਜਾ ਸਭ ਤੋਂ ਵੱਡਾ ਸਰਕਾਰੀ ਬੈਂਕ ਹੈ। ਪਹਿਲਾ ਸਟੇਟ ਬੈਂਕ ਆਫ ਇੰਡੀਆ (ਐੱਸ. ਬੀ. ਆਈ.) ਹੈ ਅਤੇ ਐੱਸ. ਬੀ. ਆਈ. ਬੱਚਤ ਖਾਤੇ ’ਤੇ ਸਾਲਾਨਾ 2.70 ਫੀਸਦੀ ਵਿਆਜ ਹੈ। ਉੱਥੇ ਹੀ ਕੋਟਕ ਮਹਿੰਦਰਾ ਬੈਂਕ ਅਤੇ ਇੰਡਸਇੰਡ ਬੈਂਕ ਦੇ ਬੱਚਤ ਖਾਤੇ ’ਤੇ ਸਾਲਾਨਾ 4-6 ਫੀਸਦੀ ਵਿਆਜ ਦਰ ਹੈ।


author

Harinder Kaur

Content Editor

Related News