PNB ਦਾ ਤਿਉਹਾਰੀ ਮੌਸਮ 'ਚ ਖਾਤਾਧਾਰਕਾਂ ਲਈ ਵਿਸ਼ੇਸ਼ ਯੋਜਨਾ ਦਾ ਐਲਾਨ, ਮਿਲਣਗੇ ਸਸਤੇ ਕਰਜ਼ੇ
Friday, Sep 11, 2020 - 02:11 PM (IST)
ਨਵੀਂ ਦਿੱਲੀ — ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋਣ ਵਿਚ ਕੁਝ ਹੀ ਦਿਨ ਬਾਕੀ ਰਹਿ ਗਏ ਹਨ। ਇਸ ਤੋਂ ਪਹਿਲਾਂ ਹੀ ਦੇਸ਼ ਦੇ ਦੂਜੇ ਸਭ ਤੋਂ ਵੱਡੇ ਸਰਕਾਰੀ ਬੈਂਕ ਪੰਜਾਬ ਨੈਸ਼ਨਲ ਬੈਂਕ (ਪੀ ਐਨ ਬੀ) ਨੇ ਆਪਣੇ ਗਾਹਕਾਂ ਲਈ 'ਫੈਸਟੀਵਲ ਬੋਨਾਂਜ਼ਾ ਆਫਰ' ਦਾ ਐਲਾਨ ਕਰ ਦਿੱਤਾ ਹੈ।
ਬੈਂਕ ਦਾ ਕਹਿਣਾ ਹੈ ਕਿ ਕੋਰੋਨਾ ਆਫ਼ਤ ਕਾਰਨ ਕਰਜ਼ੇ ਦੀ ਮੰਗ ਵਿਚ ਕਮੀ ਆਈ ਹੈ। ਇਸ ਲਈ ਬੈਂਕ ਨੇ ਲੋਕਾਂ ਨੂੰ ਉਤਸ਼ਾਹਿਤ ਕਰਨ ਲਈ ਲੋਨ ਦੇ ਸੰਬੰਧ ਵਿਚ ਕਈ ਤਰ੍ਹਾਂ ਦੀਆਂ ਪੇਸ਼ਕਸ਼ਾਂ ਕੀਤੀਆਂ ਹਨ। ਬੈਂਕਾਂ ਇਨ੍ਹਾਂ ਪੇਸ਼ਕਸ਼ਾਂ ਜ਼ਰੀਏ ਆਉਣ ਵਾਲੇ ਦਿਨਾਂ ਵਿਚ ਗਾਹਕਾਂ ਦੀ ਗਿਣਤੀ ਵਿਚ ਵਾਧਾ ਕਰਨਾ ਚਾਹੁੰਦਾ ਹੈ।
ਜਾਣੋ ਕੀ ਹੈ ਆਫ਼ਰ
ਪੰਜਾਬ ਨੈਸ਼ਨਲ ਬੈਂਕ ਨੇ 'ਫੈਸਟੀਵਲ ਬੋਨਾਂਜ਼ਾ ਆੱਫਰ' ਤਹਿਤ ਬੈਂਕ ਦੇ ਮਹੱਤਵਪੂਰਨ ਪ੍ਰਚੂਨ ਉਤਪਾਦਾਂ ਜਿਵੇਂ ਕਿ ਹਾਊਸਿੰਗ ਲੋਨ ਅਤੇ ਕਾਰ ਲੋਨ 'ਤੇ ਅਗੇਤਾ(ਅਪਫਰੰਟ) ਜਾਂ ਪ੍ਰੋਸੈਸਿੰਗ ਫੀਸ ਅਤੇ ਦਸਤਾਵੇਜ਼ ਖਰਚਿਆਂ ਦਾ ਕੋਈ ਟੈਕਸ ਨਾ ਲਗਾਉਣ ਦਾ ਐਲਾਨ ਕੀਤਾ ਹੈ। ਬੈਂਕ ਦਾ ਕਹਿਣਾ ਹੈ ਕਿ ਗ੍ਰਾਹਕਾਂ ਨੂੰ ਟੈਕਓਵਰ ਲੋਨਜ਼ 'ਤੇ ਪ੍ਰੋਸੈਸਿੰਗ ਫੀਸ ਮੁਆਫ ਕਰਨ ਨਾਲ ਬਹੁਤ ਜ਼ਿਆਦਾ ਫਾਇਦਾ ਹੋ ਸਕਦਾ ਹੈ।
ਇਹ ਵੀ ਦੇਖੋ: ਮੁਕੇਸ਼ ਅੰਬਾਨੀ ਵਿਸ਼ਵ ਦੇ ਸਿਖ਼ਰਲੇ 10 ਅਮੀਰਾਂ ਦੀ ਸੂਚੀ ’ਚ 5ਵੇਂ ਨੰਬਰ ’ਤੇ ਪਹੁੰਚੇ
ਬੈਂਕ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਗ੍ਰਾਹਕ ਇਨ੍ਹਾਂ ਆਕਰਸ਼ਕ ਪੇਸ਼ਕਸ਼ਾਂ ਦਾ ਪੂਰੇ ਦੇਸ਼ ਵਿਚ ਪੀ.ਐਨ.ਬੀ. ਦੀਆਂ 10,897 ਬ੍ਰਾਂਚਾਂ ਰਾਹੀਂ ਜਾਂ 31 ਦਸੰਬਰ 2020 ਤਕ ਡਿਜੀਟਲ ਸਾਧਨਾਂ ਰਾਹੀਂ ਲਾਭ ਲੈ ਸਕਦੇ ਹਨ। ਬੈਂਕ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਗ੍ਰਾਹਕਾਂ ਨੂੰ ਹੁਣ ਕਰਜ਼ੇ ਦੀ ਰਕਮ ਦਾ 0.35 ਪ੍ਰਤੀਸ਼ਤ (ਵੱਧ ਤੋਂ ਵੱਧ 15,000 ਰੁਪਏ) ਮਿਲੇਗਾ ਅਤੇ ਇਸ ਤੋਂ ਇਲਾਵਾ ਦਸਤਾਵੇਜ਼ ਚਾਰਜ ਤੋਂ ਛੋਟ ਵੀ ਮਿਲੇਗੀ। ਇਸੇ ਤਰ੍ਹਾਂ ਕਾਰ ਲੋਨ 'ਤੇ ਗਾਹਕ ਨੂੰ ਕੁਲ ਕਰਜ਼ੇ ਦੀ 0.25 ਪ੍ਰਤੀਸ਼ਤ ਦੀ ਬਚਤ ਕਰਨਗੇ। ਜਾਇਦਾਦ ਦੇ ਬਦਲੇ ਲੋਨ ਲੈਣ ਵਾਲੇ ਗਾਹਕਾਂ ਨੂੰ ਪ੍ਰੋਸੈਸਿੰਗ ਫੀਸਾਂ ਵਿਚ ਕਰਜ਼ੇ ਦੀ ਰਕਮ ਦੀ 1 ਲੱਖ ਰੁਪਏ ਦੀ ਛੋਟ ਦੇਣ ਦਾ ਫੈਸਲਾ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਪੀ.ਐਨ.ਬੀ. ਨੇ ਹਾਲ ਹੀ ਵਿਚ ਵਿਆਜ ਦਰਾਂ ਵਿਚ ਕਟੌਤੀ ਕੀਤੀ ਹੈ। ਇਹ ਦਰਾਂ 1 ਸਤੰਬਰ ਤੋਂ ਲਾਗੂ ਹੋ ਗਈਆਂ ਹਨ। ਬੈਂਕ ਖ਼ਾਤਾਧਾਰਕਾਂ ਨੂੰ 7.10 ਪ੍ਰਤੀਸ਼ਤ ਦੀ ਦਰ ਨਾਲ ਘਰੇਲੂ ਕਰਜ਼ੇ ਅਤੇ 7.55 ਪ੍ਰਤੀਸ਼ਤ ਦੀ ਦਰ ਨਾਲ ਕਾਰ ਲੋਨ ਦੀ ਪੇਸ਼ਕਸ਼ ਕਰ ਰਹੇ ਹਨ ।
ਇਹ ਵੀ ਦੇਖੋ: ਸਾਵਧਾਨ! ਜੇਕਰ ਤੁਹਾਡਾ ਆਧਾਰ ਨੰਬਰ ਕਿਸੇ ਧੋਖੇਬਾਜ਼ ਦੇ ਹੱਥ ਲੱਗ ਜਾਵੇ ਤਾਂ ਇਹ ਹੋ ਸਕਦੈ ਨੁਕਸਾਨ
ਇਹ ਵੀ ਦੇਖੋ: ਬੈਂਕ ਦੇ ਕਰਜ਼ਦਾਰਾਂ ਨੂੰ ਮਿਲ ਸਕਦੀ ਹੈ ਰਾਹਤ, ਸਰਕਾਰ ਵਲੋਂ ਮਾਹਿਰਾਂ ਦੀ ਕਮੇਟੀ ਦਾ ਗਠਨ