PNB ਦੀ ਖ਼ਾਸ ਸਹੂਲਤ, ਹੁਣ ਇਕ ਹੀ ਕਾਰਡ ਜ਼ਰੀਏ ਕਢਵਾ ਸਕੋਗੇ ਤਿੰਨ ਖ਼ਾਤਿਆਂ 'ਚੋਂ ਪੈਸਾ

Saturday, Jul 31, 2021 - 06:32 PM (IST)

PNB ਦੀ ਖ਼ਾਸ ਸਹੂਲਤ, ਹੁਣ ਇਕ ਹੀ ਕਾਰਡ ਜ਼ਰੀਏ ਕਢਵਾ ਸਕੋਗੇ ਤਿੰਨ ਖ਼ਾਤਿਆਂ 'ਚੋਂ ਪੈਸਾ

ਨਵੀਂ ਦਿੱਲੀ - ਆਮਤੌਰ 'ਤੇ ਦੇਸ਼ ਭਰ ਦੇ ਬੈਂਕ ਆਪਣੇ ਖ਼ਾਤਾਧਾਰਕਾਂ ਨੂੰ ਇਕ ਖ਼ਾਤੇ ਲਈ ਇਕ ਏ.ਟੀ.ਐੱਮ. ਡੈਬਿਟ ਕਾਰਡ ਜਾਰੀ ਕਰਦੇ ਹਨ।  ਪਰ ਪੰਜਾਬ ਨੈਸ਼ਨਲ ਬੈਂਕ ਤਿੰਨ ਬੈਂਕ ਖ਼ਾਤਿਆਂ ਨਾਲ ਲਿੰਕ ਇਕ ਡੈਬਿਟ ਕਾਰਡ ਜਾਰੀ ਕਰ ਰਿਹਾ ਹੈ। ਭਾਵ ਪੰਜਾਬ ਨੈਸ਼ਨਲ ਬੈਂਕ ਇਸ ਇਕ ਡੈਬਿਟ ਕਾਰਡ ਦੀ ਸਹਾਇਤਾ ਨਾਲ ਬੈਂਕ ਦੇ ਤਿੰਨ ਖਾਤਿਆਂ ਵਿਚੋਂ ਪੈਸੇ ਕਢਵਾਉਣ ਦੀ ਸਹੂਲਤ ਦੇ ਰਿਹਾ ਹੈ। 

ਜਾਣੋ ਕਿਵੇਂ ਮਿਲ ਸਕੇਗਾ ਇਸ ਸਹੂਲਤ ਦਾ ਲਾਭ

ਪੰਜਾਬ ਨੈਸ਼ਨਲ ਬੈਂਕ ਵਲੋਂ ਜਾਰੀ ਇਸ ਸਹੂਲਤ ਦਾ ਨਾਂ 'ਐਡਆਨ ਕਾਰਡ' ਅਤੇ 'ਐਡਆਨ ਖ਼ਾਤਾ' ਨਾਮ ਨਾਲ ਦੋ ਸਹੂਲਤਾਂ ਦੇ ਰਿਹਾ ਹੈ। ਇਸ ਵਿਚ 'ਐਡਆਨ ਕਾਰਡ ਫੈਸਿਲਿਟੀ(Add on Card Facility)' ਦੇ ਤਹਿਤ ਇਕ ਬੈਂਕ ਖ਼ਾਤੇ ਦੇ ਤਹਿਤ ਤਿੰਨ ਡੈਬਿਟ ਕਾਰਡ ਲਏ ਜਾ ਸਕਦੇ ਹਨ। ਇਸ ਦੇ ਨਾਲ ਹੀ ਦੂਜੇ ਪਾਸੇ 'ਐਡਆਨ ਅਕਾਊਂਟ ਫੈਸਿਲਿਟੀ(Add on Account Facility)ਦੇ ਤਹਿਤ ਇਕ ਡੈਬਿਟ ਕਾਰਡ ਨਾਲ ਤਿੰਨ ਖ਼ਾਤੇ ਲਿੰਕ ਕਰਵਾਏ ਜਾ ਸਕਦੇ ਹਨ।

ਇਹ ਵੀ ਪੜ੍ਹੋ: ਬੈਂਕ ਅਕਾਊਂਟਸ ’ਚ ਲਾਵਾਰਿਸ ਪਏ ਹਨ 49000 ਕਰੋੜ ਰੁਪਏ, ਇਨ੍ਹਾਂ ਪੈਸਿਆਂ ਦਾ ਨਹੀਂ ਹੈ ਕੋਈ ਦਾਅਵੇਦਾਰ

Add on Card Facility

ਪੰਜਾਬ ਨੈਸ਼ਨਲ ਬੈਂਕ 'ਐਡਆਨ ਕਾਰਡ ਫੈਸਿਲਿਟੀ' ਸਕੀਮ ਦੇ ਤਹਿਤ ਖ਼ਾਤਾਧਾਰਕ ਆਪਣੇ ਬੈਂਕ ਖ਼ਾਤੇ 'ਤੇ ਆਪਣੇ ਲਈ ਜਾਰੀ ਹੋਣ ਵਾਲੇ ਡੈਬਿਟ ਕਾਰਡ ਤੋਂ ਇਲਾਵਾ ਪਰਿਵਾਰ ਦੇ 2 ਮੈਂਬਰਾਂ ਲਈ ਵੀ 'ਐਡਆਨ ਕਾਰਡ' ਲੈ ਸਕਦਾ ਹੈ। ਇਸ ਦੇ ਤਹਿਤ ਸਿਰਫ਼ ਪਰਿਵਾਰ ਦੇ ਮੈਂਬਰ ਜਿਵੇਂ ਮਾਂ-ਬਾਪ, ਪਤੀ-ਪਤਨੀ ਜਾਂ ਬੱਚੇ ਸ਼ਾਮਲ ਹੋ ਸਕਦੇ ਹਨ। ਇਸ ਕਾਰਡ ਦੀ ਸਹਾਇਤਾ ਨਾਲ ਇਹ ਤਿੰਨੋਂ ਕਾਰਡ ਧਾਰਕ ਮੈਨ ਖ਼ਾਤੇ ਵਿਚੋਂ ਪੈਸੇ ਕਢਵਾ ਸਕਦੇ ਹਨ। 

ਇਹ ਵੀ ਪੜ੍ਹੋ: Paytm ਦੇਵੇਗਾ 20 ਹਜ਼ਾਰ ਲੋਕਾਂ ਨੂੰ ਨੌਕਰੀ , ਅਪਲਾਈ ਕਰਨ ਲਈ ਕਰੋ ਇਹ ਕੰਮ

Add on Account Facility

ਇਸ ਸਕੀਮ ਦੇ ਤਹਿਤ ਇਕ ਡੈਬਿਟ ਕਾਰਡ ਨਾਲ ਤਿੰਨ ਬੈਂਕ ਖ਼ਾਤੇ ਲਿੰਕ ਕਰਵਾਉਣ ਦੀ ਸਹੂਲਤ ਮਿਲਦੀ ਹੈ। ਇਸ ਸਹੂਲਤ ਤਹਿਤ ਕਾਰਡ ਜਾਰੀ ਕੀਤੇ ਜਾਣ ਸਮੇਂ ਇਕ ਕਾਰਡ ਨਾਲ ਤਿੰਨ ਬੈਂਕ ਖ਼ਾਤੇ ਲਿੰਕ ਕੀਤੇ ਜਾ ਸਕਦੇ ਹਨ । ਇਨ੍ਹਾਂ ਵਿਚੋਂ ਇਕ ਮੈਨ ਖ਼ਾਤਾ ਹੋਵੇਗਾ ਅਤੇ ਦੋ ਹੋਰ ਖ਼ਾਤੇ ਹੋਣਗੇ । ਇਨ੍ਹਾਂ ਤਿੰਨਾਂ ਬੈਂਕ ਖ਼ਾਤਿਆਂ ਵਿਚੋਂ ਡੈਬਿਟ ਕਾਰਡ ਜ਼ਰੀਏ ਟਰਾਂਜੈਕਸ਼ਨ ਕੀਤੀ ਜਾ ਸਕੇਗੀ। 

ਇਹ ਸਹੂਲਤ ਸਿਰਫ਼ ਪੰਜਾਬ ਨੈਸ਼ਨਲ ਬੈਂਕ ਦੇ ਏ.ਟੀ.ਐਮ. 'ਤੇ ਹੀ ਮਿਲੇਗੀ। ਕਿਸੇ ਹੋਰ ਬੈਂਕ ਦੇ ਏ.ਟੀ.ਐਮ. ਦਾ ਇਸਤੇਮਾਲ ਕਰਨ ਸਮੇਂ ਮੇਨ ਖ਼ਾਤੇ ਵਿਚੋਂ ਹੀ ਪੈਸੇ ਦੀ ਨਿਕਾਸੀ ਹੋ ਸਕੇਗੀ।

ਇਹ ਵੀ ਪੜ੍ਹੋ: IPO ਨੂੰ ਲੈ ਕੇ ਇਸ ਸਾਲ ਟੁੱਟ ਸਕਦੇ ਹਨ ਰਿਕਾਰਡ, ਕੰਪਨੀਆਂ ਵਲੋਂ 1 ਲੱਖ ਕਰੋੜ ਰੁਪਏ ਜੁਟਾਉਣ ਦੀ ਸੰਭਾਵਨਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News