ਪੀ. ਐੱਨ. ਬੀ. ਦੀ ਦਸੰਬਰ ''ਚ QIP ਤੋਂ 7 ਹਜ਼ਾਰ ਕਰੋੜ ਰੁਪਏ ਜੁਟਾਉਣ ਦੀ ਯੋਜਨਾ

11/03/2020 6:03:48 PM

ਨਵੀਂ ਦਿੱਲੀ- ਪੰਜਾਬ ਨੈਸ਼ਨਲ ਬੈਂਕ (ਪੀ. ਐੱਨ. ਬੀ.) ਅਗਲੇ ਮਹੀਨੇ ਸ਼ੇਅਰ ਵਿਕਰੀ ਰਾਹੀਂ 7 ਹਜ਼ਾਰ ਕਰੋੜ ਰੁਪਏ ਜੁਟਾਉਣ ਦੀ ਯੋਜਨਾ ਬਣਾ ਰਿਹਾ ਹੈ। ਬੈਂਕ ਨੇ ਕਿਹਾ ਕਿ ਆਪਣੀ ਕਾਰੋਬਾਰੀ ਯੋਜਨਾ ਲਈ ਪੂੰਜੀ ਆਧਾਰ ਨੂੰ ਮਜ਼ਬੂਤ ਕਰਨ ਲਈ ਉਹ ਪੂੰਜੀ ਜੁਟਾਉਣ ਦੀ ਤਿਆਰੀ ਕਰ ਰਿਹਾ ਹੈ। ਜਨਤਕ ਖੇਤਰ ਦੇ ਦੂਜੇ ਸਭ ਤੋਂ ਵੱਡੇ ਬੈਂਕ ਨੂੰ ਉਮੀਦ ਹੈ ਕਿ ਚਾਲੂ ਵਿੱਤੀ ਸਾਲ ਦੀ ਦੂਜੀ ਛਿਮਾਹੀ ਦੇ ਵਾਧੇ ਵਿਚ ਸੁਧਾਰ ਹੋਵੇਗਾ।

ਹਾਲਾਂਕਿ ਬੈਂਕ ਦਾ ਮੰਨਣਾ ਹੈ ਕਿ ਪੂਰੇ ਵਿੱਤੀ ਸਾਲ ਦੌਰਾਨ ਵਿਆਜ਼ ਦਾ ਵਾਧਾ 5 ਫੀਸਦੀ ਤੋਂ ਘੱਟ ਰਹੇਗਾ। ਪੀ. ਐੱਨ. ਬੀ. ਦੇ ਪ੍ਰਬੰਧਕ ਨਿਰਦੇਸ਼ਕ ਐੱਸ. ਐੱਸ. ਮਲਿੱਕਾਅਰਜੁਨ ਰਾਓ ਨੇ ਮੰਗਲਵਾਰ ਨੂੰ ਮੀਡੀਆ ਨਾਲ ਵਰਚੁਅਲ ਗੱਲਬਾਤ ਵਿਚ ਕਿਹਾ, ਬੈਂਕ ਪਹਿਲਾਂ ਹੀ ਟੀਅਰ 2, ਵਾਧੂ ਟੀਅਰ ਏ (ਏ. ਟੀ. 1) ਬਾਂਡ ਅਤੇ ਯੋਗ ਸੰਸਥਾਗਤ ਯੋਜਨਾਬੰਦੀ (ਕਿਊ. ਆਈ. ਪੀ.) ਤੋਂ 14000 ਕਰੋੜ ਰੁਪਏ ਜੁਟਾਉਣ ਲਈ ਬੋਰਡ ਦੀ ਮਨਜ਼ੂਰੀ ਲੈ ਚੁੱਕਾ ਹੈ। 

ਉਨ੍ਹਾਂ ਕਿਹਾ ਕਿ ਇਸ ਵਿਚੋਂ 4 ਹਜ਼ਾਰ ਕਰੋੜ ਰੁਪਏ ਟੀਅਰ 2 ਦੇ ਹਨ। ਇਸ ਵਿਚੋਂ 2500 ਕਰੋੜ ਰੁਪਏ ਇਕੱਠੇ ਕੀਤੇ ਜਾ ਚੁੱਕੇ ਹਨ, ਬਾਕੀ 1500 ਕਰੋੜ ਅਤੇ ਏ. ਟੀ. ਤੋਂ ਇਲਾਵਾ 3 ਹਜ਼ਾਰ ਕਰੋੜ ਰੁਪਏ 30 ਨਵੰਬਰ ਤੋਂ ਪਹਿਲਾਂ ਜੁਟਾਏ ਜਾਣਗੇ। ਸਾਡੀ ਦਸੰਬਰ ਦੇ ਦੂਜੇ ਜਾਂ ਤੀਜੇ ਹਫਤੇ ਵਿਚ ਕਿਊ. ਆਈ. ਪੀ. ਤੋਂ 7 ਹਜ਼ਾਰ ਕਰੋੜ ਰੁਪਏ ਜੁਟਾਉਣ ਦੀ ਯੋਜਨਾ ਹੈ। 


Sanjeev

Content Editor

Related News