PNB ਦੀ ਚੌਥੀ ਤਿਮਾਹੀ ''ਚ ਪੂੰਜੀ ਬਾਜ਼ਾਰ ''ਚ ਉਤਰਨ ਦੀ ਯੋਜਨਾ

Sunday, Jun 21, 2020 - 07:33 PM (IST)

PNB ਦੀ ਚੌਥੀ ਤਿਮਾਹੀ ''ਚ ਪੂੰਜੀ ਬਾਜ਼ਾਰ ''ਚ ਉਤਰਨ ਦੀ ਯੋਜਨਾ

ਨਵੀਂ ਦਿੱਲੀ— ਜਨਤਕ ਖੇਤਰ ਦਾ ਪੰਜਾਬ ਨੈਸ਼ਨਲ ਬੈਂਕ (ਪੀ. ਐੱਨ. ਬੀ.) ਚਾਲੂ ਵਿੱਤੀ ਸਾਲ ਦੀ ਚੌਥੀ ਤਿਮਾਹੀ 'ਚ ਪੂੰਜੀ ਬਾਜ਼ਾਰ 'ਚ ਉਤਰਨ ਦੀ ਯੋਜਨਾ ਬਣਾ ਰਿਹਾ ਹੈ।

ਹਾਲ ਹੀ 'ਚ ਦੋ ਸਰਕਾਰੀ ਬੈਂਕ ਨੂੰ ਆਪਣੇ ਨਾਲ ਮਿਲਾਉਣ ਤੋਂ ਬਾਅਦ ਬੈਂਕ ਆਪਣੇ ਵਿਕਾਸ ਤੇ ਰੈਗੂਲੇਟਰੀ ਜ਼ਰੂਰਤਾਂ ਲਈ ਪੂੰਜੀ ਦੀ ਜ਼ਰੂਰਤ ਦਾ ਅਨੁਮਾਨ ਲਾਉਣ ਵਾਲਾ ਹੈ।
ਪੀ. ਐੱਨ. ਬੀ. ਦੇ ਪ੍ਰਬੰਧਕ ਨਿਰਦੇਸ਼ਕ ਮੱਲੀਕਰਜੁਨ ਰਾਓ ਨੇ ਕਿਹਾ, ''ਫਿਲਹਾਲ ਬੈਂਕ ਕੋਲ ਪੂੰਜੀ ਦੀ ਸਥਿਤੀ ਲੋੜੀਂਦੀ ਹੈ। ਮਾਰਚ, 2020 ਦੇ ਅਖੀਰ ਤੱਕ ਬੈਂਕ ਦਾ ਪੂੰਜੀ ਸਮਰੱਥਾ ਅਨੁਪਾਤ 14.14 ਫੀਸਦੀ ਸੀ।'' ਉਨ੍ਹਾਂ ਕਿਹਾ, ''ਅਸੀਂ ਜੁਲਾਈ 'ਚ ਹੋਣ ਵਾਲੀ ਨਿਰਦੇਸ਼ਕ ਮੰਡਲ ਦੀ ਬੈਠਕ 'ਚ ਸਾਡੇ ਨਾਲ ਮਿਲੀਆਂ ਹੋਈਆਂ ਇਕਾਈਆਂ ਦੇ ਬਹੀ-ਖਾਤਿਆਂ ਦੀ ਸੰਪਤੀ ਤੇ ਦੇਣਦਾਰੀ ਦਾ ਹਿਸਾਬ-ਕਿਤਾਬ ਬਣਾਵਾਂਗੇ। ਸੰਭਵਾਤ ਤੌਰ 'ਤੇ ਉਸ ਸਮੇਂ ਬੈਂਕ ਨੂੰ ਪੂੰਜੀ ਜ਼ਰੂਰਤ ਦਾ ਸਹੀ ਅਨੁਮਾਨ ਲੱਗ ਸਕੇਗਾ।''


ਰਾਓ ਨੇ ਕਿਹਾ ਕਿ ਸਾਡੀ ਯੋਜਨਾ ਤੀਜੀ ਤਿਮਾਹੀ ਦੇ ਅਖੀਰ ਜਾਂ ਚੌਥੀ ਤਿਮਾਹੀ ਦੀ ਸ਼ੁਰੂਆਤ 'ਚ ਪੂੰਜੀ ਜੁਟਾਉਣ ਦੀ ਹੈ। ਉਸ ਸਮੇਂ ਤੱਕ ਸਾਨੂੰ ਰਲੇਵੇਂ ਵਾਲੀਆਂ ਇਕਾਈਆਂ ਦੀ ਦੋ ਤਿਮਾਹੀ ਦੇ ਬਹੀ-ਖਾਤਿਆਂ ਦੇ ਐਲਾਨ ਕਰ ਚੁੱਕਾ ਹੋਵਾਂਗੇ। ਜ਼ਿਕਰਯੋਗ ਹੈ ਕਿ ਪੀ. ਐੱਨ. ਬੀ. 'ਚ ਓਰੀਐਂਟਲ ਬੈਂਕ ਆਫ ਕਾਮਰਸ ਤੇ ਯੂਨਾਈਟਿਡ ਬੈਂਕ ਆਫ ਇੰਡੀਆ ਦਾ ਰਲੇਵਾਂ ਹੋਇਆ ਹੈ। ਇਹ ਰਲੇਵਾਂ ਇਸ ਸਾਲ ਇਕ ਅਪ੍ਰੈਲ ਤੋਂ ਪ੍ਰਭਾਵੀ ਹੋਇਆ ਸੀ। ਇਸ ਰਲੇਵੇਂ ਤੋਂ ਬਾਅਦ ਬੈਂਕ ਦੀਆਂ ਸ਼ਾਖਾਵਾਂ ਦੀ ਗਿਣਤੀ 11,000 ਅਤੇ ਏ. ਟੀ. ਐੱਮ. ਦੀ ਗਿਣਤੀ 13,000 ਹੋ ਗਈ ਹੈ। ਪੀ. ਐੱਨ. ਬੀ. 'ਚ ਦੋ ਬੈਂਕਾਂ ਦੇ ਰਲੇਵੇਂ ਨਾਲ ਕਰਮਚਾਰੀਆਂ ਦੀ ਗਿਣਤੀ 1 ਲੱਖ ਤੇ ਕਾਰੋਬਾਰ 18 ਲੱਖ ਕਰੋੜ ਰੁਪਏ ਦਾ ਹੋ ਗਿਆ ਹੈ। ਮਾਰਚ 2020 ਤੱਕ ਪੀ. ਐੱਨ. ਬੀ. ਦਾ ਕੁੱਲ ਕਾਰੋਬਾਰ 11.81 ਲੱਖ ਕਰੋੜ ਰੁਪਏ ਸੀ। ਰਾਓ ਨੇ ਦੱਸਿਆ ਕਿ ਓਰੀਐਂਟਲ ਬੈਂਕ ਆਫ ਕਾਮਰਸ ਤੇ ਯੂਨਾਈਟਡ ਬੈਂਕ ਆਫ ਇੰਡੀਆ ਨੂੰ ਬੀਤੇ ਵਿੱਤੀ ਸਾਲ ਦੀ ਚੌਥੀ ਤਿਮਾਹੀ 'ਚ ਨੁਕਸਾਨ ਹੋਇਆ ਹੈ।


author

Sanjeev

Content Editor

Related News