PNB, ਓ. ਬੀ. ਸੀ. ਤੇ ਆਂਧਰਾ ਬੈਂਕ ਦਾ ਹੋ ਸਕਦੈ ਰਲੇਵਾਂ

Tuesday, Feb 19, 2019 - 02:33 PM (IST)

PNB, ਓ. ਬੀ. ਸੀ. ਤੇ ਆਂਧਰਾ ਬੈਂਕ ਦਾ ਹੋ ਸਕਦੈ ਰਲੇਵਾਂ

ਨਵੀਂ ਦਿੱਲੀ— ਵਿੱਤ ਮੰਤਰੀ ਅਰੁਣ ਜੇਤਲੀ ਨੇ ਇਕ ਵਾਰ ਫਿਰ ਬੈਂਕਾਂ ਦੀ ਗਿਣਤੀ 'ਚ ਕਮੀ ਦਾ ਸੰਕੇਤ ਦਿੱਤਾ ਹੈ। ਜੇਤਲੀ ਦਾ ਕਹਿਣਾ ਹੈ ਕਿ ਦੇਸ਼ ਨੂੰ ਇਸ ਸਮੇਂ ਵੱਡੇ ਬੈਂਕਾਂ ਦੀ ਜ਼ਰੂਰਤ ਹੈ। ਜੇਤਲੀ ਦੇ ਇਸ ਬਿਆਨ ਦੇ ਬਾਅਦ ਇਕ ਵਾਰ ਫਿਰ ਬੈਂਕਾਂ ਦੇ ਰਲੇਵੇਂ 'ਤੇ ਚਰਚਾ ਸ਼ੁਰੂ ਹੋ ਗਈ ਹੈ। ਬੈਂਕਿੰਗ ਸੈਕਟਰ 'ਚ ਇਸ ਗੱਲ ਦੇ ਵਿਚਾਰ ਸ਼ੁਰੂ ਹੋ ਗਏ ਹਨ ਕਿ ਅਗਲੀ ਵਾਰ 'ਚ ਕਿਹੜੇ ਬੈਂਕਾਂ ਦਾ ਰਲੇਵਾਂ ਹੋ ਸਕਦਾ ਹੈ।

ਵਿੱਤ ਮੰਤਰਾਲਾ ਨਾਲ ਜੁੜੇ ਸੂਤਰਾਂ ਅਤੇ ਬੈਂਕਿੰਗ ਸੈਕਟਰ ਨਾਲ ਜੁੜੇ ਲੋਕਾਂ ਦੀ ਮੰਨੀਏ ਤਾਂ ਬੜੌਦਾ ਬੈਂਕ 'ਚ ਵਿਜੈ ਅਤੇ ਦੇਨਾ ਬੈਂਕ ਦਾ ਰਲੇਵਾਂ ਪੂਰਾ ਹੋਣ ਤੋਂ ਬਾਅਦ ਹੋਰ ਬੈਂਕਾਂ ਦੇ ਰਲੇਵੇਂ ਦੀ ਪ੍ਰਕਿਰਿਆ ਵੀ ਸ਼ੁਰੂ ਹੋਵੇਗੀ।
ਸੂਤਰਾਂ ਦਾ ਕਹਿਣਾ ਹੈ ਕਿ ਇਸ ਵਾਰ ਪੰਜਾਬ ਨੈਸ਼ਨਲ ਬੈਂਕ (ਪੀ. ਐੱਨ. ਬੀ.) 'ਚ ਓਰੀਐਂਟਲ ਬੈਂਕ ਆਫ ਕਾਮਰਸ (ਓ. ਬੀ. ਸੀ.) ਅਤੇ ਆਂਧਰਾ ਬੈਂਕ ਦਾ ਰਲੇਵਾਂ ਹੋ ਸਕਦਾ ਹੈ। ਬੜੌਦਾ ਬੈਂਕ 'ਚ ਦੇਨਾ ਅਤੇ ਵਿਜੈ ਬੈਂਕ ਦੇ ਰਲੇਵਾਂ ਪ੍ਰਕਿਰਿਆ ਸ਼ੁਰੂ ਹੋਣ ਦੇ ਬਾਅਦ ਵੀ ਇਨ੍ਹਾਂ ਬੈਂਕਾਂ ਦੇ ਰਲੇਵੇਂ ਨੂੰ ਲੈ ਕੇ ਇਕ ਰਿਪੋਰਟ ਸਾਹਮਣੇ ਆਈ ਸੀ। 31 ਮਾਰਚ 2018 ਨੂੰ ਖਤਮ ਹੋਏ ਵਿੱਤੀ ਸਾਲ 2017-18 ਤਕ ਪੰਜਾਬ ਨੈਸ਼ਨਲ ਬੈਂਕ 'ਤੇ 12,283 ਕਰੋੜ, ਓ. ਬੀ. ਸੀ. 'ਤੇ 5,872 ਕਰੋੜ ਰੁਪਏ ਅਤੇ ਆਂਧਰਾ ਪ੍ਰਦੇਸ਼ ਬੈਂਕ 'ਤੇ 3,413 ਕਰੋੜ ਰੁਪਏ ਦਾ ਐੱਨ. ਪੀ. ਏ. ਸੀ।


Related News