PNB ਮਹਾਘੋਟਾਲੇ ਤੋਂ ਬਾਅਦ ਬੈਂਕ ਕਰਨ ਜਾ ਰਿਹੈ ਇਹ ਵੱਡਾ ਬਦਲਾਅ
Thursday, Feb 22, 2018 - 09:09 PM (IST)

ਨਵੀਂ ਦਿੱਲੀ—PNB ਮਹਾਘੋਟਾਲੇ ਤੋਂ ਬਾਅਦ ਪੰਜਾਬ ਨੈਸ਼ਨਲ ਬੈਂਕ ਸਾਵਧਾਨ ਹੋ ਗਿਆ ਹੈ। ਬੈਂਕ ਦੇ ਡੇਢ ਲੱਖ ਤੋਂ ਜ਼ਿਆਦਾ ਕਰਮਚਾਰੀਆਂ 'ਤੇ ਟਰਾਂਸਫਰ ਦੀ ਤਲਵਾਰ ਲਟਕ ਰਹੀ ਹੈ। ਪੈਸਿਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਪੀ.ਐੱਨ.ਬੀ. ਬੈਂਕ ਕੁਝ ਵੱਡੇ ਬਦਲਾਅ ਕਰਨ ਜਾ ਰਿਹਾ ਹੈ। ਬੈਂਕ ਨੇ ਆਪਣੇ swift ਨੈੱਟਵਰਕ 'ਚ ਬਦਲਣ ਦੀ ਤਿਆਰੀ ਕਰ ਲਈ ਹੈ।
Swift ਯਾਨੀ Society For Worldwide Interbank Financail Telecommunications, ਜਿਸ 'ਚ ਦੁਨੀਆਭਰ ਦੇ ਬੈਂਕ 'ਇਕ ਕੋਡ ਸਿਸਟਮ' ਦੇ ਜ਼ਰੀਏ ਵਿੱਤੀ ਲੈਣਦੇਣ ਦਾ ਸੁਰੱਖਿਅਤ ਆਦਾਨ ਪ੍ਰਦਾਨ ਕਰਦੇ ਹਨ। swift ਦੇ ਜ਼ਰੀਏ ਕਿਸੇ ਇਕ ਪੂਰੇ ਬੈਂਕ ਨੂੰ ਧਰਾਸ਼ਾਹੀ ਕੀਤਾ ਜਾ ਰਿਹਾ ਹੈ। ਮੈਕਰ, ਚੈੱਕਰ ਅਤੇ ਵੈਰੀਫਾਇਰ swift 'ਚ ਬਹੁਤ ਵੱਡਾ ਰੋਲ ਪਲੇਅ ਕਰਦੇ ਹਨ। ਮੈਕਰ ਸਿਸਟਮ 'ਚ ਮੈਸੇਜ ਪਾਉਂਦਾ ਹੈ, ਚੈੱਕਰ ਉਸ ਮੈਸੇਜ ਦੀ ਜਾਂਚ ਕਰਦਾ ਹੈ ਅਤੇ ਵੈਰੀਫਾਇਰ ਇਨ੍ਹਾਂ ਦੋਵਾਂ ਪ੍ਰਕਿਰਿਆਵਾਂ ਦੀ ਜਾਂਚ ਕਰ ਵੈਰੀਫਾਈ ਕਰਦਾ ਹੈ।
ਬੈਂਕ ਨੇ ਕੀਤੇ ਇਹ ਬਦਲਾਅ
ਬੈਂਕ ਵੱਲੋਂ ਮੁਹੱਈਆ ਕਰਵਾਈ ਗਈ ਜਾਣਕਾਰੀ ਮੁਤਾਬਕ ਸਵਿਫੱਟ ਨੈੱਟਵਰਕ ਨੂੰ ਹੁਣ ਸਿਰਫ ਅਧਿਕਾਰੀ ਹੀ ਦੇਖਣਗੇ। ਇਸ ਦਾ ਸਿੱਧਾ ਮਤਲਬ ਇਹ ਹੋਇਆ ਕਿ ਹੁਣ ਸਵਿਫੱਟ ਦੀ ਜਾਣਕਾਰੀ ਕਲਰਕ ਸੈਸ਼ਨ ਦੇ ਅਧਿਕਾਰੀਆਂ ਨੂੰ ਨਹੀਂ ਹੋਵੇਗੀ। ਦੱਸਣਯੋਗ ਹੈ ਕਿ ਕਿ ਨੀਰਵ ਮੋਦੀ ਮਾਮਲੇ 'ਚ ਹੁਣ ਤਕ 2 ਬੈਂਕ ਕਰਮਚਾਰੀਆਂ ਸਮੇਤ 10 ਹੋਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ। ਇਸ ਖਬਰ 'ਚ ਅਸੀਂ ਤੁਹਾਨੂੰ ਦੱਸਾਂਗੇ ਕਿ ਪੀ.ਐੱਨ.ਬੀ. ਨੇ ਆਪਣੇ ਸਵਿਫੱਟ ਸਿਸਟਮ 'ਚ ਕਿਹੜੇ ਵੱਡੇ ਬਦਲਾਅ ਕੀਤੇ ਹਨ ਤਾਂ ਕਿ ਅਗੇ ਤੋਂ ਅਜਿਹੇ ਫਰਾਡ ਨੂੰ ਅੰਜ਼ਾਮ ਨਾ ਦਿੱਤਾ ਜਾ ਸਕੇ।
ਬੈਂਕ ਨੇ ਫੈਸਲਾ ਲਿਆ ਹੈ ਕਿ ਹੁਣ ਸਵਿਫੱਟ ਦੇ ਜ਼ਰੀਏ ਕੀਤੇ ਜਾਣ ਵਾਲੇ ਟ੍ਰਾਂਜੈਕਸ਼ਨ ਦੌਰਾਨ ਅਫਸਰ ਦੀ ਲਿਮਿਟ ਤੈਅ ਕਰਨ ਦਾ ਫੈਸਲਾ ਲਿਆ ਹੈ।
ਜਾਣਕਾਰੀ ਮੁਤਾਬਕ ਪੀ.ਐੱਨ.ਬੀ. ਨੇ ਮੁੰਬਈ 'ਚ ਇਕ ਟਰੈਜਰੀ ਡਿਵੀਜ਼ਨ ਵੀ ਬਣਾਈ ਹੈ। ਜਿਸ ਦੀ ਕੰਮ ਹੋਵੇਗਾ ਕਿ ਬੈਂਕ ਵੱਲੋਂ ਭੇਜੇ ਗਏ ਸਵਿਫੱਟ ਮੈਸੇਜਸ ਦੀ ਦੁਬਾਰਾ ਜਾਂਚ ਕਰੇ। ਜੇਕਰ ਮੈਸੇਜ ਕਿਸੇ ਵੀ ਹਾਲਾਤ 'ਚ ਰਿਜੈਕਟ ਹੋ ਜਾਵੇ ਤਾਂ ਉਸ ਨੂੰ ਆਡਿਟ ਲਈ ਰਿਕਾਰਡ 'ਚ ਰੱਖਿਆ ਜਾਵੇਗਾ।
ਇਸ ਤਰ੍ਹਾਂ ਹੁੰਦੀ ਹੈ ਪੂਰੀ ਪ੍ਰਕਿਰਿਆ
ਹੁਣ ਇਸ ਸਵਿਫੱਟ ਮੈਸੇਜ ਨੂੰ ਵਿਦੇਸ਼ੀ ਬੈਂਕ (ਜਿਸ ਬੈਂਕ ਤੋਂ ਲੋਨ ਲੈਣ ਹੈ) ਕੋਲ ਭੇਜਿਆ ਜਾਂਦਾ ਹੈ, ਵਿਦੇਸ਼ੀ ਬੈਂਕ ਉਸ ਨੂੰ ਵੇਰੀਫਾਇਰ ਕਰਨ ਤੋਂ ਬਾਅਦ, swift ਸਵਿਫੱਟ ਮੈਸੇਜ ਨੂੰ ਵਾਪਸ ਪਹਿਲੇ ਵਾਲੇ ਬੈਂਕ ਦੇ ਇਕ ਅਧਿਕਾਰੀ ਨੂੰ ਭੇਜਦਾ ਹੈ, ਜੋ ਮੈਕਰ, ਚੈੱਕਰ ਅਤੇ ਵੈਰੀਫਾਇਰ ਤੋਂ ਵੱਖ ਹੁੰਦਾ ਹੈ। ਵਿਦੇਸ਼ੀ ਬੈਂਕ ਤੋਂ ਜੋ ਸਵਿਫੱਟ ਮੈਸੇਜ ਆਉਂਦਾ ਹੈ, ਬਹੁਤ ਜ਼ਿਆਦਾ ਸੀਕਰੇਟ ਹੁੰਦਾ ਹੈ। ਹੁਣ ਇਸ ਫਰਾਡ ਤੋਂ ਪਤਾ ਚੱਲਿਆ ਹੈ ਕਿ ਨੀਰਵ ਮੋਦੀ ਦੇ ਮਾਮਲੇ 'ਚ ਸਵਿਫੱਟ ਦੀ ਪੂਰੀ ਪ੍ਰਕਿਰਿਆ ਪੀ.ਐੱਨ.ਬੀ. ਦੇ ਡਿਪਟੀ ਮੈਨੇਜਰ ਗੋਕੁਲਨਾਥ ਸ਼ੇੱਟੀ ਨੇ ਹੀ ਨਿਭਾਈ ਸੀ।