PNB ਦੇ ਰਿਹੈ PPF ’ਚ ਖਾਤਾ ਖੋਲ੍ਹਣ ਦਾ ਮੌਕਾ, ਟੈਕਸ ’ਚ ਛੋਟ ਸਮੇਤ ਮਿਲੇਗਾ ਵਿਆਜ

Tuesday, Jan 19, 2021 - 04:40 PM (IST)

ਨਵੀਂ ਦਿੱਲੀ — ਘੱਟ ਜੋਖਮ ਦੇ ਨਾਲ ਵਧੇਰੇ ਲਾਭ ਪ੍ਰਾਪਤ ਕਰਨ ਲਈ ਨਿਵੇਸ਼ ਦੀ ਇੱਛਾ ਰੱਖਣ ਵਾਲੇ ਨਿਵੇਸ਼ਕਾਂ ਲਈ PPF ਉੱਤਮ ਯੋਜਨਾ ਹੈ। ਪੰਜਾਬ ਨੈਸ਼ਨਲ ਬੈਂਕ ਵਿਚ ਪੀਪੀਐਫ ਖਾਤਾ ਖੋਲ੍ਹਣ ਨਾਲ ਤੁਸੀਂ ਆਕਰਸ਼ਕ ਵਿਆਜ਼ ਨਾਲ ਟੈਕਸ ਮੁਕਤ ਰਿਟਰਨ ਵੀ ਪ੍ਰਾਪਤ ਕਰ ਸਕਦੇ ਹੋ। ਹੋਰ ਫੰਡਾਂ ਦੇ ਮੁਕਾਬਲੇ ਪੀਪੀਐਫ ਨੂੰ ਸਭ ਤੋਂ ਵੱਧ ਵਿਆਜ ਮਿਲਦਾ ਹੈ। ਪੰਜਾਬ ਨੈਸ਼ਨਲ ਬੈਂਕ ਨੇ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਬੈਂਕ ਨੇ ਟਵੀਟ ਵਿਚ ਲਿਖਿਆ ਹੈ ਕਿ ਆਕਰਸ਼ਕ ਵਿਆਜ ਅਤੇ ਟੈਕਸ ਮੁਕਤ ਰਿਟਰਨ ਪ੍ਰਾਪਤ ਕਰਨ ਲਈ ਆਪਣਾ ਪਬਲਿਕ ਪ੍ਰੋਵੀਡੈਂਟ ਫੰਡ ਪੀਪੀਐਫ ਖਾਤਾ ਖੋਲ੍ਹੋ। ਵਧੇਰੇ ਜਾਣਕਾਰੀ ਲਈ ਕਲਿਕ ਕਰੋ: https://tinyurl.com/ssnheez

 

PPF ਖਾਤੇ ’ਤੇ ਇਨਕਮ ਟੈਕਸ ’ਚ ਛੋਟ ਦਾ ਲਾਭ

ਪੀਪੀਐਫ ਇਕ ਕੇਂਦਰ ਸਰਕਾਰ ਦੀ ਯੋਜਨਾ ਹੈ। ਇਹੀ ਕਾਰਨ ਹੈ ਕਿ ਇਹ ਵਧੀਆ ਰਿਟਰਨ ਦੇ ਨਾਲ ਘੱਟ ਜੋਖਮ ਦੀ ਗਰੰਟੀ ਵੀ ਪ੍ਰਦਾਨ ਕਰਦਾ ਹੈ। ਪੀਪੀਐਫ ਖਾਤਾ ਧਾਰਕ ਇੱਕ ਵਿੱਤੀ ਸਾਲ ਵਿਚ ਵੱਧ ਤੋਂ ਵੱਧ 1.5 ਲੱਖ ਰੁਪਏ ਦਾ ਨਿਵੇਸ਼ ਕਰ ਸਕਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਇਨਕਮ ਟੈਕਸ ਐਕਟ ਦੀ ਧਾਰਾ 80 ਸੀ ਦੇ ਤਹਿਤ ਟੈਕਸ ਛੋਟ ਦਾ ਲਾਭ ਵੀ ਮਿਲਦਾ ਹੈ।

ਇਹ ਵੀ ਪੜ੍ਹੋ : '996 ਵਰਕ ਕਲਚਰ' ਕਾਰਨ ਚੀਨ ਦੇ ਮੁਲਾਜ਼ਮ ਪਰੇਸ਼ਾਨ, ਕੰਮ ਦੇ ਬੋਝ ਕਾਰਨ ਕਰ ਰਹੇ ਖ਼ੁਦਕੁਸ਼ੀਆਂ

ਕੌਣ ਖੋਲ੍ਹ ਸਕਦਾ ਹੈ ਖਾਤਾ

ਪੀਪੀਐਫ ਵਿਚ ਤੁਸੀਂ ਆਪਣੇ ਨਾਮ ਜਾਂ ਕਿਸੇ ਨਾਬਾਲਗ ਦੇ ਸਰਪ੍ਰਸਤ ਵਜੋਂ ਇੱਕ ਪੀਪੀਐਫ ਖਾਤਾ ਖੋਲ੍ਹ ਸਕਦੇ ਹੋ।

ਤੁਸੀਂ ਕਿੰਨਾ ਨਿਵੇਸ਼ ਕਰ ਸਕਦੇ ਹੋ

ਇਸ ਖਾਤੇ ਵਿਚ ਤੁਸੀਂ ਘੱਟੋ ਘੱਟ 500 ਰੁਪਏ ਜਮ੍ਹਾ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਸਾਲਾਨਾ 1.5 ਲੱਖ ਰੁਪਏ ਤੱਕ ਦਾ ਨਿਵੇਸ਼ ਕਰ ਸਕਦੇ ਹੋ। ਇਸ ਤੋਂ ਇਲਾਵਾ ਵੱਧ ਤੋਂ ਵੱਧ 12 ਟਰਾਂਜੈਕਸ਼ਨ ਜ਼ਰੀਏ ਨਿਵੇਸ਼ ਕੀਤਾ ਜਾ ਸਕਦਾ ਹੈ। ਜੇ ਤੁਸੀਂ ਡੇਢ ਲੱਖ ਤੋਂ ਵੱਧ ਨਿਵੇਸ਼ ਕਰਦੇ ਹੋ, ਤਾਂ ਤੁਹਾਨੂੰ ਕਿਸੇ ਕਿਸਮ ਦਾ ਵਿਆਜ ਨਹੀਂ ਮਿਲੇਗਾ ਅਤੇ ਨਾ ਹੀ ਤੁਹਾਨੂੰ ਵਾਧੂ ਰਕਮ ’ਤੇ ਟੈਕਸ ਲਾਭ ਮਿਲੇਗਾ।

ਇਹ ਵੀ ਪੜ੍ਹੋ : PNB ਖਾਤਾਧਾਰਕਾਂ ਲਈ ਵੱਡੀ ਖ਼ਬਰ, 1 ਫਰਵਰੀ ਤੋਂ ਨਹੀਂ ਕਢਵਾ ਸਕੋਗੇ ਇਨ੍ਹਾਂ ATM ਤੋਂ ਪੈਸੇ

ਮਿਆਦ

ਇਸ ਦੀ ਮਿਆਦ 15 ਸਾਲ ਹੈ, ਪਰ ਤੁਸੀਂ ਇਸ ਨੂੰ ਵਧਾ ਵੀ ਸਕਦੇ ਹੋ। ਇੱਕ ਵਾਰ ਲਾਗੂ ਹੋਣ ਤੋਂ ਬਾਅਦ, ਤੁਸੀਂ ਇਸ ਨੂੰ 5 ਸਾਲਾਂ ਲਈ ਵਧਾ ਸਕਦੇ ਹੋ।

ਵਿਆਜ ਕਿੰਨਾ ਹੋਏਗਾ?

ਵਿਆਜ ਦਰ ਦੀ ਗੱਲ ਕਰੀਏ ਤਾਂ ਇਸ ਸਮੇਂ 7.1 ਪ੍ਰਤੀਸ਼ਤ ਦੀ ਵਿਆਜ ਦਰ ਦਿੱਤੀ ਜਾ ਰਹੀ ਹੈ। ਵਿਆਜ ਹਰ ਸਾਲ ਮਾਰਚ ਦੇ ਮਹੀਨੇ ਵਿਚ ਅਦਾ ਕੀਤਾ ਜਾਂਦਾ ਹੈ।

ਇਹ ਵੀ ਪੜ੍ਹੋ : ਏਲਨ ਮਸਕ ਨੂੰ ਪਛਾੜ ਜੈੱਫ ਬੇਜੋਸ ਮੁੜ ਬਣੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ, ਜਾਣੋ ਮੁਕੇਸ਼ ਅੰਬਾਨੀ ਦੀ ਸਥਿਤੀ

ਹੋਰ ਕਿੱਥੇ ਖੋਲ੍ਹ ਸਕਦੇ ਹਾਂ ਖ਼ਾਤਾ?

ਤੁਸੀਂ ਇਹ ਖਾਤਾ ਪੋਸਟ ਆਫਿਸ, ਸਟੇਟ ਬੈਂਕ ਆਫ਼ ਇੰਡੀਆ, ਪੰਜਾਬ ਨੈਸ਼ਨਲ ਬੈਂਕ, ਕੈਨਰਾ ਬੈਂਕ, ਆਈਸੀਆਈਸੀਆਈ ਬੈਂਕ, ਐਚਡੀਐਫਸੀ ਬੈਂਕ ਵਿਚ ਖੋਲ੍ਹ ਸਕਦੇ ਹੋ।

ਇਹ ਵੀ ਪੜ੍ਹੋ : ਪੈਟਰੋਲ ਅਤੇ ਡੀਜ਼ਲ ’ਤੇ ਟੈਕਸ ’ਚ ਰਿਕਾਰਡ ਵਾਧਾ, ਐਕਸਾਈਜ਼ ਡਿਊਟੀ ਕੁਲੈਕਸ਼ਨ 48% ਵਧਿਆ

ਨੋਟ : ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


Harinder Kaur

Content Editor

Related News