ਪੀ.ਐੱਨ. ਬੀ. ਦਾ ਸਖਤ ਕਦਮ, 50 ਕਰੋੜ ਤੋਂ ਵੱਧ ਲੋਨ ਵਾਲੇ ਡਿਫਾਲਟਰਾਂ ਦੇ ਪਾਸਪੋਰਟ ਕੀਤੇ ਜ਼ਬਤ
Friday, Apr 20, 2018 - 07:27 PM (IST)

ਚੰਡੀਗੜ੍ਹ : ਵਿਜੇ ਮਾਲਿਆ ਅਤੇ ਨੀਰਵ ਮੋਦੀ ਦੇ ਮਾਮਲਿਆਂ ਤੋਂ ਸਬਕ ਲੈਂਦੇ ਹੋਏ ਬੈਂਕਾਂ ਨੇ 50 ਕਰੋੜ ਤੋਂ ਉਪਰ ਦੇ ਲੋਨ ਨੂੰ ਡਿਫਾਲਟ ਕਰਨ ਵਾਲੇ ਲੋਕਾਂ ਦੇ ਪਾਸਪੋਰਟ ਜ਼ਬਤ ਕਰਨੇ ਸ਼ੁਰੂ ਕਰ ਦਿੱਤੇ ਹਨ। ਪਹਿਲ ਪੰਜਾਬ ਨੈਸ਼ਨਲ ਬੈਂਕ ਨੇ ਕੀਤੀ ਹੈ ਜਿਸ ਨੇ 150 ਪਾਸਪੋਰਟ ਜ਼ਬਤ ਕੀਤੇ ਹਨ।
ਬੈਂਕ ਅਧਿਕਾਰੀ ਮੁਤਾਬਕ ਫਿਡਾਲਟਰਸ ਦੇ ਮਾਮਲਿਆਂ 'ਚ ਪੀ. ਐੱਨ. ਬੀ. ਨੇ ਸਖਤ ਕਦਮ ਦੇ ਚੱਲਦੇ ਪਿਛਲੇ ਕੁਝ ਮਹੀਨਿਆਂ ਵਿਚ 150 ਪਾਸਪੋਰਟ ਜ਼ਬਤ ਕੀਤੇ ਹਨ। ਇਸ ਤੋਂ ਇਲਾਵਾ ਪਿਛਲੇ 9 ਮਹੀਨਿਆਂ ਵਿਚ ਡਿਫਾਲਟਰਸ ਦੇ ਖਿਲਾਫ 37 ਐੱਫ. ਆਈ. ਆਰ. ਦਰਜ ਕਰਵਾਈਆਂ ਗਈਆਂ ਹਨ। ਬੈਂਕ ਲੋਨ ਰਿਕਵਰੀ ਅਤੇ ਰਿਸਕ ਮੈਨੇਜਮੈਂਟ ਦੇ ਤਹਿਤ ਡਾਟਾ ਐਨਾਲੀਟਿਕਸ ਦੀ ਵੀ ਪੜਤਾਲ ਕਰ ਰਿਹਾ ਹੈ।
ਬੈਂਕ ਅਧਿਕਾਰੀ ਮੁਤਾਬਕ ਬੈਂਕ ਵਲੋਂ ਇਕ ਪ੍ਰਮੁੱਖ ਕ੍ਰੇਡਿਟ ਏਜੰਸੀ ਨਾਲ ਕਰਾਰ ਕੀਤਾ ਗਿਆ ਹੈ। ਇਸ ਵਿਚ ਥਰਡ ਪਾਰਟੀ ਐਕਸਪਰਟ ਐਨਾਲੀਟਿਕਸ ਦੀ ਮਦਦ ਨਾਲ ਪੀ. ਐੱਨ. ਬੀ. ਡਿਫਾਲਟਰਸ ਜਿਨ੍ਹਾਂ ਦਾ ਦੂਸਰੇ ਬੈਂਕਾਂ ਨਾਲ ਵੀ ਚੰਗਾ ਕ੍ਰੇਡਿਟ ਰਿਕਾਰਡ ਨਹੀਂ ਹੈ ਨਾਲ ਸੰਪਰਕ ਕਰਨ ਦੀ ਜਾਣਕਾਰੀ ਜੁਟਾਉਣ ਵਿਚ ਮਦਦ ਮਿਲੇਗੀ। ਇਸ ਨਾਲ ਨਾ ਸਿਰਫ ਲੋਨ ਰਿਕਵਰੀ ਵਿਚ ਮਦਦ ਮਿਲੇਗੀ ਸਗੋਂ ਧੋਖਾ ਧੜੀ ਵਰਗੇ ਕੇਸਾਂ ਤੋਂ ਬਚਿਆ ਜਾ ਸਕੇਗਾ।