PMC ਬੈਂਕ ਦੇ ਸਾਬਕਾ ਪ੍ਰਬੰਧਕ ਨਿਰਦੇਸ਼ਕ ਥਾਮਸ ਨੂੰ 17 ਅਕਤੂਬਰ ਤੱਕ ਭੇਜਿਆ ਪੁਲਸ ਹਿਰਾਸਤ ''ਚ

Saturday, Oct 05, 2019 - 05:05 PM (IST)

PMC ਬੈਂਕ ਦੇ ਸਾਬਕਾ ਪ੍ਰਬੰਧਕ ਨਿਰਦੇਸ਼ਕ ਥਾਮਸ ਨੂੰ 17 ਅਕਤੂਬਰ ਤੱਕ ਭੇਜਿਆ ਪੁਲਸ ਹਿਰਾਸਤ ''ਚ

ਮੁੰਬਈ—ਪੰਜਾਬ ਐਂਡ ਮਹਾਰਾਸ਼ਟਰ ਨੂੰ-ਆਪਰੇਟਿਵ (ਪੀ.ਐੱਮ.ਸੀ.) ਬੈਂਕ ਦੇ ਸਾਬਕਾ ਪ੍ਰਬੰਧਕ ਨਿਰਦੇਸ਼ਕ (ਐੱਮ.ਡੀ.) ਜਾਏ ਥਾਮਸ ਨੂੰ ਸ਼ਨੀਵਾਰ ਨੂੰ 17 ਅਕਤੂਬਰ ਤੱਕ ਪੁਲਸ ਹਿਰਾਸਤ 'ਚ ਭੇਜਿਆ ਗਿਆ ਹੈ। ਥਾਮਸ ਨੂੰ ਬੈਂਕ 'ਚ 4,355 ਕਰੋੜ ਰੁਪਏ ਦੇ ਘੋਟਾਲੇ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਹੈ। ਮੁੰਬਈ ਪੁਲਸ ਦੀ ਆਰਥਿਕ ਅਪਰਾਧ ਬ੍ਰਾਂਚ (ਈ.ਓ.ਡਬਲਿਊ) 'ਚ ਥਾਮਸ ਨੂੰ ਹੋਰ ਮੁੱਖ ਮਹਾਨਗਰ ਮੈਜਿਸਟ੍ਰੇਟ ਐੱਸ.ਜੀ. ਸ਼ੇਖ ਦੇ ਸਾਹਮਣੇ ਪੇਸ਼ ਕੀਤਾ। ਪੁਲਸ ਨੇ ਅਦਾਲਤ 'ਚ ਕਿਹਾ ਕਿ ਪੁੱਛਗਿੱਛ ਲਈ ਥਾਮਸ ਨੂੰ ਹਿਰਾਸਤ 'ਚ ਲੈਣ ਦੀ ਲੋੜ ਹੈ ਕਿਉਂਕਿ ਇਹ ਸਾਜ਼ਿਸ਼ ਦਾ ਹਿੱਸਾ ਰਿਹਾ ਹੈ। ਹਾਲਾਂਕਿ ਥਾਮਸ ਦੇ ਵਕੀਲ ਨੇ ਆਪਣੀ ਦਲੀਲ 'ਚ ਕਿਹਾ ਕਿ ਥਾਮਸ ਨੂੰ ਬਲੀ ਦਾ ਬਕਰਾ ਬਣਾਇਆ ਜਾ ਰਿਹਾ ਹੈ। ਮੁੰਬਈ ਪੁਲਸ ਦੀ ਆਰਥਿਕ ਬ੍ਰਾਂਚ ਨੇ ਵੀਰਵਾਰ ਨੂੰ ਹਾਊਸਿੰਗ ਡਿਵੈਲਪਮੈਂਟ ਐਂਡ ਇੰਫਰਾਸਟਰਕਚਰ (ਐੱਚ.ਡੀ.ਆਈ.ਐੱਲ.) ਦੇ ਨਿਰਦੇਸ਼ਕ ਰਾਕੇਸ਼ ਵਧਾਵਨ ਅਤੇ ਉਸ ਦੇ ਬੇਟੇ ਸਾਰੰਗ ਵਧਾਵਨ ਨੂੰ ਇਸ ਮਾਮਲੇ 'ਚ ਗ੍ਰਿਫਤਾਰ ਕੀਤਾ ਸੀ। ਉਨ੍ਹਾਂ ਨੂੰ 9 ਅਕਤੂਬਰ ਤੱਕ ਪੁਲਸ ਹਿਰਾਸਤ 'ਚ ਭੇਜਿਆ ਗਿਆ ਹੈ। ਮੁੰਬਈ ਪੁਲਸ ਨੇ ਬੈਂਕ ਨੂੰ 4,355.43 ਕਰੋੜ ਦਾ ਨੁਕਸਾਨ ਪਹੁੰਚਾਉਣ ਦੇ ਦੋਸ਼ 'ਚ ਪੀ.ਐੱਸ.ਸੀ. ਬੈਂਕ ਅਤੇ ਐੱਚ.ਡੀ.ਆਈ.ਐੱਲ. ਦੇ ਸੀਨੀਅਰ ਅਧਿਕਾਰੀਆਂ ਦੇ ਖਿਲਾਫ ਸੋਮਵਾਰ ਨੂੰ ਐੱਫ.ਆਈ.ਆਰ. ਦਰਜ ਕੀਤੀ ਸੀ। ਐੱਫ.ਆਈ.ਆਰ. 'ਚ ਪੀ.ਐੱਮ.ਸੀ. ਬੈਂਕ ਦੇ ਸਾਬਕਾ ਚੇਅਰਮੈਨ ਵਰਯਮ ਸਿੰਘ, ਪ੍ਰੰਬਧਕ ਨਿਰਦੇਸ਼ਕ ਜਾਏ ਥਾਮਸ, ਐੱਚ.ਡੀ.ਆਈ.ਐੱਲ. ਦੇ ਵਧਾਵਨ ਅਤੇ ਹੋਰ ਅਧਿਕਾਰੀਆਂ ਦੇ ਨਾਂ ਹਨ।


author

Aarti dhillon

Content Editor

Related News