PMC ਬੈਂਕ ਧੋਖਾਧੜੀ : 16 ਅਕਤੂਬਰ ਤੱਕ ਵਧਾਈ ਗਈ 3 ਦੋਸ਼ੀਆਂ ਦੀ ਪੁਲਸ ਹਿਰਾਸਤ

10/14/2019 2:59:40 PM

ਮੁੰਬਈ — ਮੁੰਬਈ ਦੀ ਇਕ ਅਦਾਲਤ ਨੇ ਸੋਮਵਾਰ ਨੂੰ ਪੰਜਾਬ ਐਂਡ ਮਹਾਰਾਸ਼ਟਰ ਕੋਆਪਰੇਟਿਵ ਬੈਂਕ ਲਿਮਟਿਡ(PMC Bank) ਘਪਲਾ ਮਾਮਲੇ ਦੇ ਦੋਸ਼ੀ ਸਾਬਕਾ ਚੇਅਰਮੈਨ ਐਸ. ਵਰਿਆਮ ਸਿੰਘ ਅਤੇ HDIL ਦੇ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ ਰਾਕੇਸ਼ ਕੁਮਾਰ  ਵਧਾਵਨ ਅਤੇ ਉਨ੍ਹਾਂ ਦੇ ਪੁੱਤਰ ਸਾਰੰਗ ਵਧਾਵਨ ਨੂੰ 16 ਅਕਤੂਬਰ ਤੱਕ ਲਈ ਪੁਲਸ ਹਿਰਾਸਤ 'ਚ ਭੇਜ ਦਿੱਤਾ ਹੈ। 

PMC ਬੈਂਕ ਦੇ ਕੰਮਕਾਜ 'ਚ ਬੇਨਿਯਮਿਆਂ ਅਤੇ ਰਿਅਲ ਅਸਟੇਟ ਕੰਪਨੀ HDIL ਨੂੰ ਦਿੱਤੇ ਗਏ ਕਰਜ਼ੇ ਬਾਰੇ ਸਹੀ ਜਾਣਕਾਰੀ ਨਾ ਦੇਣ ਨੂੰ ਲੈ ਕੇ ਉਸ 'ਤੇ ਰੈਗੂਲੇਟਰੀ ਪਾਬੰਦੀ ਲਗਾ ਦਿੱਤੀ ਗਈਆਂ ਹਨ। ਬੈਂਕ ਨੇ HDIL ਨੂੰ ਆਪਣੇ ਕੁੱਲ ਕਰਜ਼ੇ 8,880 ਕਰੋੜ ਰੁਪਏ ਵਿਚੋਂ 6,500 ਕਰੋੜ ਰੁਪਏ ਦਾ ਕਰਜ਼ਾ ਦਿੱਤਾ ਸੀ। ਇਹ ਉਸ ਦੇ ਕੁੱਲ ਕਰਜ਼ ਦਾ 73 ਫੀਸਦੀ ਹੈ। ਪੂਰਾ ਕਰਜ਼ਾ ਪਿਛਲੇ ਦੋ-ਤਿੰਨ ਸਾਲ ਤੋਂ NPA ਬਣਿਆ ਹੋਇਆ ਹੈ।  

ਰਿਜ਼ਰਵ ਬੈਂਕ ਨੇ ਲਗਾਈਆਂ ਬੈਂਕ 'ਤੇ ਪਾਬੰਦੀਆਂ

ਬੈਂਕ 'ਤੇ ਲਗਾਈਆਂ ਗਈਆਂ ਪਾਬੰਦੀਆਂ 'ਚ ਕਰਜ਼ਾ ਦੇਣਾ ਜਾਂ ਨਵਾਂ ਜਮ੍ਹਾ ਸਵੀਕਾਰ ਕਰਨ 'ਤੇ ਪਾਬੰਦੀ ਸ਼ਾਮਲ ਹੈ। ਇਸ ਦੇ ਨਾਲ ਹੀ ਬੈਂਕ ਪ੍ਰਬੰਧਕਾਂ ਨੂੰ ਹਟਾ ਕੇ ਉਨ੍ਹਾਂ ਦੀ ਥਾਂ ਰਿਜ਼ਰਵ ਬੈਂਕ ਦੇ ਸਾਬਕਾ ਅਧਿਕਾਰੀਆਂ ਨੂੰ ਬੈਂਕ ਪ੍ਰਸ਼ਾਸਨ ਬਣਾਇਆ ਗਿਆ ਹੈ। PMC ਬੈਂਕ ਰਿਜ਼ਰਵ ਬੈਂਕ ਦੁਆਰਾ ਨਿਯੁਕਤ ਪ੍ਰਸ਼ਾਸਨ ਦੇ ਅਧੀਨ ਕੰਮ ਕਰ ਰਿਹਾ ਹੈ। ਬੈਂਕ ਦੇ ਸਾਬਕਾ ਪ੍ਰਬੰਧਕਾਂ ਦੀ ਪੁਲਸ ਦੀ ਆਰਥਿਕ ਅਪਰਾਧ ਸ਼ਾਖਾ ਜਾਂਚ ਕਰ ਰਹੀ ਹੈ। PMC 11,600 ਕਰੋੜ ਰੁਪਏ ਤੋਂ ਜ਼ਿਆਦਾ ਜਮ੍ਹਾ ਰਾਸ਼ੀ ਦੇ ਨਾਲ ਦੇਸ਼ ਦੇ ਸਿਖਰ 10 ਸਹਿਕਾਰੀ ਬੈਂਕਾਂ ਵਿਚੋਂ ਇਕ ਹੈ।

ਖਾਤਾ ਧਾਰਕਾਂ ਨੇ ਕੀਤਾ ਸੀ ਹੰਗਾਮਾ

ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਜਦੋਂ ਤਿੰਨ ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਤਾਂ ਕੋਰਟ ਦੇ ਬਾਹਰ PMC ਬੈਂਕ ਧਾਰਕਾਂ ਨੇ ਹੰਗਾਮਾ ਕੀਤਾ ਸੀ। ਇਸ ਤੋਂ ਬਾਅਦ ਜਦੋਂ ਦੋਸ਼ੀਆਂ ਦੇ ਵਕੀਲ ਅਮਿਤ ਦੇਸਾਈ ਕੋਰਟ ਰੂਮ ਤੋਂ ਬਾਹਰ ਆ ਰਹੇ ਸਨ ਤਾਂ PMC ਬੈਂਕ ਦੇ ਖਾਤਾ ਧਾਰਕਾਂ ਨੇ ਉਨ੍ਹਾਂ ਦੀ ਕਾਰ ਘੇਰੀ ਸੀ।

ਰਿਜ਼ਰਵ ਬੈਂਕ ਦੇ ਗਵਰਨਰ ਨਾਲ ਕੀਤੀ ਗੱਲ

ਇਸ ਤੋਂ ਪਹਿਲਾਂ ਵਿੱਤ ਮੰਤਰੀ ਨਿਰਮਾਲ ਸੀਤਾਰਮਣ ਨੇ ਪੰਜਾਬ ਅਤੇ ਮਹਾਰਾਸ਼ਟਰ ਕੋਆਪਰੇਟਿਵ(000) ਬੈਂਕ ਦੇ ਗਾਹਕਾਂ ਦੇ ਪੈਸੇ ਅਤੇ ਚਿੰਤਾਵਾਂ ਬਾਰੇ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨਾਲ ਗੱਲਬਾਤ ਕੀਤੀ ਸੀ।
ਵਿੱਤ ਮੰਤਰੀ ਨੇ ਟਵੀਟ ਕੀਤਾ ਸੀ,'000 ਬੈਂਕ ਮਾਮਲੇ 'ਤੇ ਰਿਜ਼ਰਵ ਬੈਂਕ ਦੇ ਗਵਰਨਰ ਨਾਲ ਗੱਲ ਕੀਤੀ। ਉਨ੍ਹਾਂ ਨੇ ਮੈਨੂੰ ਭਰੋਸਾ ਦਿੱਤਾ ਕਿ ਗਾਹਕਾਂ ਦੀਆਂ ਚਿੰਤਾਵਾਂ ਨੂੰ ਪਹਿਲ ਦੇ ਆਧਾਰ 'ਤੇ ਰੱਖਿਆ ਜਾਵੇਗਾ। ਇਸ ਦੇ ਨਾਲ ਹੀ ਭਾਰਤੀ ਵਿੱਤ ਮੰਤਰਾਲਾ ਇਹ ਯਕੀਨੀ ਬਣਾਵੇਗਾ ਕਿ ਗਾਹਕਾਂ ਦੀਆਂ ਚਿੰਤਾਵਾਂ ਨੂੰ ਵਿਆਪਕ ਰੂਪ ਨਾਲ ਦੂਰ ਕੀਤਾ ਜਾਵੇ।'


Related News