ਪ੍ਰਧਾਨ ਮੰਤਰੀ ਮੋਦੀ ਦਾ ਦੌਰਾ ਕੰਪਨੀ ਲਈ ਖ਼ਾਸ ਦਿਨ : ਸੀਰਮ ਇੰਸਟੀਚਿਊਟ

Saturday, Nov 28, 2020 - 09:35 PM (IST)

ਪ੍ਰਧਾਨ ਮੰਤਰੀ ਮੋਦੀ ਦਾ ਦੌਰਾ ਕੰਪਨੀ ਲਈ ਖ਼ਾਸ ਦਿਨ : ਸੀਰਮ ਇੰਸਟੀਚਿਊਟ

ਨਵੀਂ ਦਿੱਲੀ— ਦੇਸ਼ ਦੀ ਟੀਕਾ ਬਣਾਉਣ ਵਾਲੀ ਪ੍ਰਮੁੱਖ ਕੰਪਨੀ ਸੀਰਮ ਇੰਸਟੀਚਿਊਟ ਆਫ਼ ਇੰਡੀਆ ਨੇ ਸ਼ਨੀਵਾਰ ਨੂੰ ਕਿਹਾ ਕਿ ਕੰਪਨੀ ਲਈ ਇਹ ਖ਼ਾਸ ਦਿਨ ਸੀ, ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੰਪਨੀ ਦੇ ਪੁਣੇ ਸਥਿਤ ਪਲਾਂਟ ਦਾ ਦੌਰਾ ਕੀਤਾ। ਪ੍ਰਧਾਨ ਮੰਤਰੀ ਮੋਦੀ ਦੇ ਦੌਰੇ ਤੋਂ ਬਾਅਦ ਕੰਪਨੀ ਨੇ ਕਿਹਾ ਕਿ ਉਹ ਜਲਦ ਹੀ ਕੋਵੀਸ਼ੀਲਡ ਦੇ ਐਮਰਜੈਂਸੀ ਵਰਤੋਂ ਲਈ ਅਪਲਾਈ ਕਰੇਗੀ।

ਕੰਪਨੀ ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ ਕਿ ਮੋਦੀ ਨੇ ਸੀਰਮ ਇੰਸਟੀਚਿਊਟ ਆਫ਼ ਇੰਡੀਆ ਦਾ ਸ਼ਨੀਵਾਰ ਨੂੰ ਦੌਰਾ ਕੀਤਾ ਅਤੇ ਉੱਥੇ ਮੌਜੂਦ ਟੀਮ ਨਾਲ ਗੱਲਬਾਤ ਕੀਤੀ।

ਟੀਮ ਨੇ ਪ੍ਰਧਾਨ ਮੰਤਰੀ ਨੂੰ ਟੀਕਾ ਨਿਰਮਾਣ 'ਚ ਅੱਗੇ ਤੇਜ਼ੀ ਲਿਆਉਣ ਨੂੰ ਲੈ ਕੇ ਹੁਣ ਤੱਕ ਹੋਈ ਪ੍ਰਗਤੀ ਬਾਰੇ ਜਾਣਕਾਰੀ ਦਿੱਤੀ। ਸੀਰਮ ਇੰਸਟੀਚਿਊਟ ਆਫ਼ ਇੰਡੀਆ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਅਦਾਰ ਪੂਨਾਵਾਲਾ ਨੇ ਕਿਹਾ, ''ਦੁਨੀਆ ਭਰ 'ਚ ਹੁਣ ਵੱਡੇ ਪੱਧਰ ਅਤੇ ਸਸਤੀ ਦਰ 'ਤੇ ਟੀਕਾ ਪਾਉਣਾ ਭਾਰਤ 'ਤੇ ਨਿਰਭਰ ਹੈ ਕਿਉਂਕਿ ਸਾਰੇ ਪਹਿਲਾਂ ਹੀ ਜਾਣਦੇ ਹਨ ਕਿ 50-60 ਫ਼ੀਸਦੀ ਤੋਂ ਜ਼ਿਆਦਾ ਟੀਕੇ ਭਾਰਤ 'ਚ ਬਣਾਏ ਜਾਂਦੇ ਹਨ।''

ਗੌਰਤਲਬ ਹੈ ਕਿ ਇਹ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਜੇਕਰ ਸਭ ਕੁਝ ਠੀਕ ਰਿਹਾ ਤਾਂ ਭਾਰਤ ਦੇ ਲੋਕਾਂ ਨੂੰ ਅਪ੍ਰੈਲ ਤੋਂ ਵੈਕਸੀਨ ਉਪਲਬਧ ਕਰਾ ਦਿੱਤੀ ਜਾਏਗੀ, ਜਿਸ ਦੀ ਕੀਮਤ ਲਗਭਗ 500-600 ਰੁਪਏ ਹੋ ਸਕਦੀ ਹੈ। ਸਰਕਾਰ ਨੂੰ ਇਸ ਤੋਂ ਸਸਤੇ 'ਚ ਇਹ ਦਿੱਤੀ ਜਾਵੇਗੀ।


author

Sanjeev

Content Editor

Related News