ਪ੍ਰਧਾਨ ਮੰਤਰੀ ਨੇ ਰਤਨ ਟਾਟਾ ਸਮੇਤ ਇਨ੍ਹਾਂ ਦਿੱਗਜਾਂ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ, ਬਣਾਏ ਗਏ PM ਕੇਅਰਜ਼ ਫੰਡ ਦੇ ਟਰੱ
Thursday, Sep 22, 2022 - 03:40 PM (IST)
ਨਵੀਂ ਦਿੱਲੀ (ਭਾਸ਼ਾ) - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਐਮਰਜੈਂਸੀ ਸਥਿਤੀਆਂ ’ਚ ਪ੍ਰਧਾਨ ਮੰਤਰੀ ਨਾਗਰਿਕ ਸਹਾਇਤਾ ਅਤੇ ਰਾਹਤ ਫੰਡ ਯਾਨੀ ‘‘ਪੀ. ਐੱਮ. ਕੇਅਰਜ਼ ਫੰਡ’’ ਦੇ ਨਵੇਂ ਬਣੇ ਟਰੱਸਟੀ ਬੋਰਡ ਦੇ ਮੈਂਬਰਾਂ ਨੂੰ ਸੁਪਰੀਮ ਕੋਰਟ ਦੇ ਸਾਬਕਾ ਜੱਜ ਡਾ. ਕੇ. ਟੀ. ਥਾਮਸ, ਲੋਕ ਸਭਾ ਦੇ ਸਾਬਕਾ ਉਪ ਪ੍ਰਧਾਨ ਕਰੀਆ ਮੁੰਡਾ ਅਤੇ ਟਾਟਾ ਸੰਨਜ਼ ਦੇ ਆਨਰੇਰੀ ਚੇਅਰਮੈਨ ਰਤਨ ਟਾਟਾ ਨਾਲ ਇਕ ਮੀਟਿੰਗ ਕੀਤੀ ਅਤੇ ਖੁੱਲ੍ਹੇ ਦਿਲ ਨਾਲ ਇਸ ਫੰਡ ’ਚ ਯੋਗਦਾਨ ਦੇਣ ਲਈ ਦੇਸ਼ ਵਾਸੀਆਂ ਦੀ ਸ਼ਲਾਘਾ ਕੀਤੀ।
ਇਹ ਵੀ ਪੜ੍ਹੋ : ਅੱਧੀ ਰਹਿ ਗਈ Mark Zuckerberg ਦੀ ਜਾਇਦਾਦ, ਅਰਬਪਤੀਆਂ ਦੀ ਸੂਚੀ 'ਚ 20ਵੇਂ ਸਥਾਨ 'ਤੇ ਪਹੁੰਚੇ
ਪ੍ਰਧਾਨ ਮੰਤਰੀ ਦਫਤਰ (ਪੀ. ਐੱਮ. ਓ.) ਵੱਲੋਂ ਜਾਰੀ ਬਿਆਨ ’ਚ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ। ਮੀਟਿੰਗ ’ਚ, ਭਾਰਤ ਦੇ ਸਾਬਕਾ ਕੰਪਟਰੋਲਰ ਅਤੇ ਆਡੀਟਰ ਜਨਰਲ ਰਾਜੀਵ ਮਹਿਰਿਸ਼ੀ, ਇਨਫੋਸਿਸ ਫਾਊਂਡੇਸ਼ਨ ਦੀ ਸਾਬਕਾ ਪ੍ਰਧਾਨ ਸੁਧਾ ਮੂਰਤੀ ਅਤੇ ਇੰਡੀ ਕਾਰਪ ਅਤੇ ਪੀਰਾਮਲ ਫਾਊਂਡੇਸ਼ਨ ਦੇ ਸਾਬਕਾ ਕਾਰਜਕਾਰੀ ਅਧਿਕਾਰੀ ਆਨੰਦ ਸ਼ਾਹ ਨੂੰ ਪ੍ਰਧਾਨ ਮੰਤਰੀ ਕੇਅਰਜ਼ ਫੰਡ ਦੇ ਸਲਾਹਕਾਰ ਬੋਰਡ ’ਚ ਨਾਮਜ਼ਦ ਕਰਨ ਦਾ ਫੈਸਲਾ ਲਿਆ ਗਿਆ। ਪੀ. ਐੱਮ. ਓ. ਮਤਾਬਕ, ਇਸ ਮੀਟਿੰਗ ’ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਵਿੱਤ ਮੰਤਰੀ ਨਿਰਮਲਾ ਸੀਤਾਰਮਨ, ਨਵ-ਨਿਯੁਕਤ ਟਰੱਸਟੀ ਜਸਟਿਸ ਥਾਮਸ, ਮੁੰਡਾ ਅਤੇ ਟਾਟਾ ਸ਼ਾਮਲ ਹੋਏ।
ਮੀਟਿੰਗ ਦੌਰਾਨ, ਕੋਵਿਡ-19 ਕਾਰਨ ਆਪਣੇ ਪਰਿਵਾਰਾਂ ਨੂੰ ਗੁਆ ਚੁੱਕੇ 4,345 ਬੱਚਿਆਂ ਦੀ ਮਦਦ ਕਰਨ ਵਾਲੇ ‘‘ਪੀ. ਐੱਮ. ਕੇਅਰਜ਼ ਫਾਰ ਚਿਲਡਰ’’ ਸਮੇਤ ਪੀ. ਐੱਮ. ਕੇਅਰਜ਼ ਦੀ ਮਦਦ ਨਾਲ ਸ਼ੁਰ਼ੂ ਕੀਤੀਆਂ ਗਈਆਂ ਵੱਖ-ਵੱਖ ਪਹਿਲਕਦਮੀਆਂ ਬਾਰੇ ’ਚ ਇਕ ਪੇਸ਼ਕਾਰੀ ਦਿੱਤੀ ਗਈ। ਟਰੱਸਟੀ ਵਲੋਂ ਕੋਵਿਡ ਦੇ ਸਮੇਂ ’ਚ ਇਸ ਫੰਡ ਵਲੋਂ ਨਿਭਾਈ ਗਈ ਭੂਮਿਕਾ ਦੀ ਸ਼ਲਾਘਾ ਕੀਤੀ ਗਈ, ਜਦੋਂ ਕਿ ਪ੍ਰਧਾਨ ਮੰਤਰੀ ਨੇ ਪੀ. ਐੱਮ. ਕੇਅਰਜ਼ ’ਚ ਖੁਲ੍ਹੇ ਦਿੱਲ ਨਾਲ ਯੋਗਦਾਨ ਦੇਣ ਲਈ ਦੇਸ਼ ਵਾਸੀਆਂ ਦੀ ਪ੍ਰਸ਼ੰਸਾ ਕੀਤੀ। ਪੀ. ਐੱਮ. ਓ. ਦੇ ਮੁਤਾਬਕ, ਮੀਟਿੰਗ ’ਚ ਇਹ ਚਰਚਾ ਕੀਤੀ ਗਈ ਕਿ ਨਾ ਸਿਰਫ ਸਹਾਇਤਾ ਬਲਕਿ ਘੱਟ ਕਰਨ ਦੇ ਉਪਾਅ ਅਤੇ ਸਮਰੱਥਾ ਨਿਰਮਾਣ ਜਰੀਏ ਵੀ ਪੀ. ਐੱਮ. ਕੇਅਰਜ਼ ਕੋਲ ਐਮਰਜੈਂਸੀ ਅਤੇ ਸੰਕਟ ਦੀਆਂ ਸਥਿਤੀਆਂ ਨੂੰ ਪ੍ਰਭਾਵੀ ਢੰਗ ਨਾਲ ਜਵਾਬ ਦੇਣ ਲਈ ਇਕ ਵੱਡਾ ਦ੍ਰਿਸ਼ਟੀਕੋਣ ਹੈ।
ਇਹ ਵੀ ਪੜ੍ਹੋ : ਸੋਇਆਬੀਨ ਦਹੀਂ ਵੇਚਣ ਵਾਲੇ ਬ੍ਰਾਂਡਾਂ ਨੂੰ FSSAI ਦਾ ਆਦੇਸ਼, ਪੈਕੇਟ 'ਤੇ ਲਿਖਣੀ ਹੋਵੇਗੀ ਇਹ ਜਾਣਕਾਰੀ
ਪੀ. ਐੱਮ. ਓ. ਮਤਾਬਕ, ਪ੍ਰਧਾਨ ਮੰਤਰੀ ਨੇ ਕਿਹਾ ਕਿ ਨਵੇਂ ਟਰੱਸਟੀਆਂ ਅਤੇ ਸਲਾਹਕਾਰਾਂ ਦੀ ਭਾਗੀਦਾਰੀ ਪੀ. ਐੱਮ. ਕੇਅਰਜ਼ ਫੰਡ ਦੇ ਕੰਮਕਾਜ ਨੂੰ ਇਕ ਵਿਆਪਕ ਦ੍ਰਿਸ਼ਟੀਕੋਣ ਮਿਲੇਗਾ। ਉਨ੍ਹਾਂ ਕਿਹਾ ,‘‘ਜਨਤਕ ਜੀਵਨ ’ਚ ਉਸ ਦਾ ਵਿਆਪਕ ਤਜਰਬਾ, ਇਸ ਫੰਡ ਨੂੰ ਵੱਖ-ਵੱਖ ਜਨਤਕ ਲੋੜਾਂ ਲਈ ਵਧੇਰੇ ਜਵਾਬਦੇਹ ਬਣਾਉਣ ’ਚ ਹੋਰ ਉਤਸ਼ਾਹ ਪ੍ਰਦਾਨ ਕਰੇਗਾ। ਜ਼ਿਕਰਯੋਗ ਹੈ ਕਿ ਕੋਵਿਡ-19 ਮਹਾਮਾਰੀ ਦੇ ਫੈਲਣ ਤੋਂ ਬਾਅਦ ਸਰਕਾਰ ਨੇ ਇਸ ਤੋਂ ਪੈਦਾ ਹੋਣ ਵਾਲੀ ਕਿਸੇ ਵੀ ਤਰ੍ਹਾਂ ਦੀ ਐਮਰਜੈਂਸੀ ਜਾਂ ਸੰਕਟ ਦੀ ਸਥਿਤੀ ਨਾਲ ਨਜਿੱਠਣ ਲਈ ਪੀ. ਐੱਮ. ਕੇਅਰਜ਼ ਫੰਡ ਦੀ ਸਥਾਪਨਾ ਕੀਤੀ ਸੀ। ਸਾਲ 2019-20 ਦੌਰਾਨ ਇਸ ਫੰਡ ’ਚ 3976 ਕਰੋੜ ਰੁਪਏ ਇਕੱਠੇ ਹੋਏ ਸਨ, ਜੋ ਕਿ 2020-21 ’ਚ ਵੱਧ ਕੇ 10,990 ਕਰੋੜ ਰੁਪਏ ਹੋ ਗਏ ਹਨ। ਇਸ ਫੰਡ ’ਚੋਂ ਇਕ ਹਜ਼ਾਰ ਕਰੋੜ ਰੁਪਏ ਪ੍ਰਵਾਸੀ ਮਜ਼ਦੂਰਾਂ ’ਤੇ ਖਰਚ ਕੀਤੇ ਗਏ , ਜਦਕਿ 1,392 ਕਰੋੜ ਰੁਪਏ ਟੀਕੇ ਬਣਾਉਣ ਲਈ ਦਿੱਤੇ ਗਏ।
ਪੀ. ਐੱਮ. ਕੇਅਰਜ਼ ਫੰਡ ’ਚੋਂ ਦੇਸ਼ ਦੇ ਸਾਰੇ ਜ਼ਿਲਿਆਂ ’ਚ ਆਕਸੀਜਨ ਪਲਾਂਟ ਲਗਾਉਣ ’ਚ ਵੀ ਵੱਡੀ ਗਿਣਤੀ ’ਚ ਪੈਸੇ ਖਰਚ ਕੀਤੇ ਗਏ ਹਨ। ਪੀ. ਐੱਮ. ਕੇਅਰਜ਼ ਦੀ ਘੋਸ਼ਣਾ ਤੋਂ ਬਾਅਦ, ਵੱਡੀ ਗਿਣਤੀ ’ਚ ਲੋਕਾਂ ਨੇ, ਸੰਸਥਾਵਾਂ ਅਤੇ ਸਰਕਾਰੀ ਸੰਸਥਾਵਾਂ ਨੇ ਵੀ ਇਸ ’ਚ ਯੋਗਦਾਨ ਦਿੱਤਾ ਸੀ।
ਇਹ ਵੀ ਪੜ੍ਹੋ : Google ਨੂੰ ਇਕ ਹੋਰ ਝਟਕਾ, ਹੁਣ EU ਨੇ ਲਗਾਇਆ 32,000 ਕਰੋੜ ਰੁਪਏ ਦਾ ਜੁਰਮਾਨਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।