ਅੱਜ ਤੋਂ ਬੈਨ ਹੋ ਜਾਵੇਗੀ ਪਲਾਸਟਿਕ ਸਟ੍ਰਾਅ, ਕਈ ਕੰਪਨੀਆਂ ਦੇ ਸਾਹਮਣੇ ਖੜ੍ਹੀ ਹੋਈ ਚੁਣੌਤੀ

07/01/2022 12:56:04 PM

ਨਵੀਂ ਦਿੱਲੀ(ਬਿਜ਼ਨੈੱਸ ਡੈਸਕ) – ਦੇਸ਼ ’ਚ ਸਿੰਗਲ ਯੂਜ਼ ਪਲਾਸਟਿਕ ’ਤੇ ਅੱਜ ਭਾਵ 1 ਜੁਲਾਈ ਤੋਂ ਪਾਬੰਦੀ ਲਾਗੂ ਹੋ ਗਈ ਹੈ। ਦੇਸ਼ ਦੀ ਰਾਜਧਾਨੀ ਦਿੱਲੀ ’ਚ ਵੀ ਸਿੰਗਲ ਯੂਜ਼ ਪਲਾਸਟਿਕ ਨਾਲ ਜੁੜੇ 19 ਉਤਪਾਦਾਂ ’ਤੇ ਬੈਨ ਲਗਾਇਆ ਜਾ ਰਿਹਾ ਹੈ। ਇਨ੍ਹਾਂ ਪ੍ਰੋਡਕਟ ਨੂੰ ਇਕ ਵਾਰ ਇਸਤੇਮਾਲ ਤੋਂ ਬਾਅਦ ਸੁੱਟ ਦਿੱਤਾ ਜਾਂਦਾ ਹੈ। ਚੌਗਿਰਦਾ ਮਾਹਰਾਂ ਮੁਤਾਬਕ ਭਾਰਤ ਲਈ ਮੌਜੂਦਾ ਸਮੇਂ ’ਚ ਸਿੰਗਲ ਯੂਜ਼ ਪਲਾਸਟਿਕ ਸਭ ਤੋਂ ਵੱਡੀ ਸਮੱਸਿਆ ਬਣ ਕੇ ਖੜ੍ਹੀ ਹੋ ਚੁੱਕੀ ਹੈ। ਇਹ 1000 ਸਾਲ ਤੱਕ ਵੀ ਧਰਤੀ ਨੂੰ ਪ੍ਰਦੂਸ਼ਿਤ ਕਰ ਸਕਦੀ ਹੈ।

ਇਹ ਵੀ ਪੜ੍ਹੋ : ਡਾਲਰ ਮੁਕਾਬਲੇ ਰੁਪਏ ਦੀ ਕਮਜ਼ੋਰੀ ਚਿੰਤਾਜਨਕ, ਆਮ ਆਦਮੀ ਦੀ ਜ਼ਿੰਦਗੀ ਕਰ ਸਕਦੀ ਹੈ ਪ੍ਰਭਾਵਿਤ

ਸਰਕਾਰ ਇਸ ਵਾਰ ਕਾਫੀ ਸਖਤੀ ਦੇ ਮੂਡ ’ਚ ਦਿਖਾਈ ਦੇ ਰਹੀ ਹੈ। ਵਿਭਾਗ ਨੇ ਪਲਾਸਟਿਕ ਬੈਨ ਦਾ ਨਿਯਮ ਨਾ ਮੰਨਣ ਵਾਲੇ ਨਿਰਮਾਤਾਵਾਂ, ਸਪਲਾਇਰ, ਡਿਸਟ੍ਰੀਬਿਊਟਰਸ ਅਤੇ ਰਿਟੇਲਰਸ ’ਤੇ ਕਾਰਵਾਈ ਦੀ ਗੱਲ ਕਹੀ ਹੈ। ਇਸ ਲਈ ਸਾਰੇ ਸਬੰਧਤ ਪੱਖਾਂ ਨੂੰ ਸਖਤ ਨਿਰਦੇਸ਼ ਦੇ ਦਿੱਤੇ ਗਏ ਹਨ। ਇਕ ਜੁਲਾਈ ਤੋਂ ਸਿੰਗਲ ਯੂਜ਼ ਪਲਾਸਟਿਕ ਤੋਂ ਬਣੇ ਉਤਪਾਦ ਬੈਨ ਹੋਣ ਜਾ ਰਹੇ ਹਨ। ਇਨ੍ਹਾਂ ਵਸਤਾਂ ’ਚ ਪਲਾਸਟਿਕ ਸਟ੍ਰਾਅ ਵੀ ਸ਼ਾਮਲ ਹੈ। ਠੇਲੇ ’ਤੇ ਮਿਲਣ ਵਾਲੇ ਜੂਸ ਤੋਂ ਲੈ ਕੇ ਪੈਕੇਜਡ ਪੀਣ ਵਾਲੇ ਤਰਲ ਪਦਾਰਥਾਂ ’ਚ ਪਲਾਸਟਿਕ ਸਟ੍ਰਾਅ ਕੰਮ ਆਉਂਦੀ ਹੈ। ਇਸ ਨਾਲ ਕਈ ਕੰਪਨੀਆਂ ਦੇ ਸਾਹਮਣੇ ਪਲਾਸਟਿਕ ਸਟ੍ਰਾਅ ਦਾ ਬਦਲ ਲੱਭਣ ਦੀ ਚੁਣੌਤੀ ਪੈਦਾ ਹੋ ਗਈ ਹੈ। ਕਈ ਕੰਪਨੀਆਂ ਸਰਕਾਰ ਦੀ ਇਸ ਪਹਿਲ ਦਾ ਵਿਰੋਧ ਕਰ ਰਹੀਆਂ ਸਨ ਪਰ ਹੁਣ ਸਰਕਾਰ ਦੇ ਸਖਤ ਰੁਖ ਤੋਂ ਬਾਅਦ ਕੰਪਨੀਆਂ ਇਸ ਫੈਸਲੇ ਨਾਲ ਖੜ੍ਹੀਆਂ ਹੁੰਦੀਆਂ ਦਿਖਾਈ ਦੇ ਰਹੀਆਂ ਹਨ। ਬੈਵਰੇਜ ਕੰਪਨੀਆਂ ਦੀ ਜ਼ੋਰਦਾਰ ਪੈਰਵੀ ਦਰਮਿਆਨ ਸਰਕਾਰ ਨੇ ਪਾਬੰਦੀ ’ਚ ਦੇਰੀ ਕਰਨ ਤੋਂ ਇਨਕਾਰ ਕੀਤਾ ਹੈ। ਬੈਨ ’ਤੇ ਰੋਕ ਲਗਾਉਣ ਦੀ ਮੰਗ ਨਾਲ ਕੰਪਨੀਆਂ ਨੇ ਤਰਕ ਦਿੱਤਾ ਸੀ ਕਿ ਭਾਰਤ ’ਚ ਪੇਪਰ ਸਟ੍ਰਾਅ ਦੀ ਸਪਲਾਈ ਘੱਟ ਸੀ ਅਤੇ ਉੱਚ ਲਾਗਤ ’ਤੇ ਉਨ੍ਹਾਂ ਦੀ ਇੰਪੋਰਟ ਨਾਲ ਸੰਚਾਲਨ ਪ੍ਰਭਾਵਿਤ ਹੋਵੇਗਾ।

ਇਹ ਵੀ ਪੜ੍ਹੋ : ਅਮਰੀਕਾ ਨੇ ਚੀਨ-ਪਾਕਿਸਤਾਨ ਸਮੇਤ ਕਈ ਦੇਸ਼ਾਂ ਦੀਆਂ ਕੰਪਨੀਆਂ ਨੂੰ ਕੀਤਾ ਬਲੈਕਲਿਸਟ

ਸ਼ੁੱਕਰਵਾਰ ਤੋਂ ਸਿੰਗਲ ਯੂਜ਼ ਪਲਾਸਟਿਕ ’ਤੇ ਬੈਨ ਲੱਗਣ ਜਾ ਰਿਹਾ ਹੈ। ਇਸ ਦੇ ਨਾਲ ਹੀ ਰੀਅਲ ਬ੍ਰਾਂਡ ਦੇ ਤਹਿਤ ਜੂਸ ਵੇਚਣ ਵਾਲੇ ਐੱਫ. ਐੱਮ. ਸੀ. ਜੀ. ਦਿੱਗਜ਼ ਡਾਬਰ ਨੇ ਕਿਹਾ ਕਿ ਉਹ ਨਿਯਮਾਂ ਨੂੰ ਪੂਰਾ ਕਰਨ ਲਈ ਵਚਨਬੱਧ ਹੈ ਅਤੇ ਇਹ ਯਕੀਨੀ ਕਰੇਗਾ ਕਿ ਸਾਰੇ ਪੈਕ ਪੇਪਰ ਸਟ੍ਰਾਅ ਨਾਲ ਆਉਣ।

ਅਮੂਲ ਕਰ ਰਿਹੈ ਬਾਇਓਗ੍ਰੇਡੇਬਲ ਸਟ੍ਰਾਅ ’ਤੇ ਕੰਮ

ਉੱਥੇ ਹੀ ਅਮੂਲ ਦੇ ਐੱਮ. ਡੀ. ਆਰ. ਐੱਸ. ਸੋਢੀ, ਜਿਨ੍ਹਾਂ ਨੂੰ ਰੋਜ਼ਾਨਾ 10-12 ਲੱਖ ਸਟ੍ਰਾਅ ਦੀ ਲੋੜ ਹੁੰਦੀ ਹੈ, ਨੇ ਕਿਹਾ ਕਿ ਸ਼ਿਪਮੈਂਟ ’ਚ ਥੋੜੀ ਦੇਰੀ ਦੇ ਬਾਵਜੂਦ ਸੰਗਠਨ ਬਦਲਾਂ ਨਾਲ ਤਿਆਰ ਹੈ। ਮੌਜੂਦਾ ਸਮੇਂ ’ਚ ਅਸੀਂ ਬਾਇਓਗ੍ਰੇਡੇਬਲ ਸਟ੍ਰਾਅ ਦੇ ਨਿਰਮਾਣ ’ਤੇ ਕੰਮ ਕਰ ਰਹੇ ਹਨ, ਜੋ ਪੇਪਰ ਸਟ੍ਰਾਅ ਤੋਂ ਸਸਤੀ ਹੈ।

ਫਰੂਟੀ ਨੇ ਕਿਹਾ : ਪਵੇਗਾ ਲਾਗਤ ’ਤੇ ਅਸਰ

ਇਸ ਤਰ੍ਹਾਂ ਫਰੂਟੀ ਬਣਾਉ ਵਾਲੀ ਕੰਪਨੀ ਪਾਰਲੇ ਐਗਰੋ ਨੇ ਕਿਹਾ ਕਿ ਪਲਾਸਟਿਕ ਸਟ੍ਰਾਅ ’ਤੇ ਬੈਨ ਨਾਲ ਉਸ ਦੀ ਵਿਕਰੀ ਪ੍ਰਭਾਵਿਤ ਨਹੀਂ ਹੋਵੇਗੀ। ਪਾਰਲੇ ਐਗਰੋ ਦੀ ਸੀ. ਈ. ਓ. ਸ਼ੌਨਾ ਚੌਹਾਨ ਨੇ ਦੱਸਿਆ ਕਿ ਵਿਕਰੀ ’ਤੇ ਕੋਈ ਅਸਰ ਨਹੀਂ ਪਵੇਗਾ ਪਰ ਬਾਇਓਗ੍ਰੇਡੇਬਲ ਸਟ੍ਰਾਅ ਸ਼ਿਪਿੰਗ ਕਾਰਨ ਕੰਪਨੀ ਦੀ ਲਾਗਤ ’ਤੇ ਅਸਰ ਪਵੇਗਾ।

ਇਹ ਵੀ ਪੜ੍ਹੋ : GST Meeting : ਮੁਆਵਜ਼ੇ ਦੀ ਆਸ ਲਗਾ ਕੇ ਬੈਠੇ ਸੂਬਿਆਂ ਨੂੰ ਝਟਕਾ, ਪੰਜਾਬ ਨੂੰ 15 ਹਜ਼ਾਰ ਕਰੋੜ ਦਾ ਨੁਕਸਾਨ

ਕੰਪਨੀ ਚੌਗਿਰਦੇ ਦੇ ਅਨੁਕੂਲ ਬਣਨ ਦੀ ਦਿਸ਼ਾ ’ਚ ਕਰ ਰਹੀ ਹੈ ਕੰਮ

ਕੈਫੇ ਦਿੱਲੀ ਹਾਈਟਸ ਦੇ ਸਹਿ-ਸੰਸਥਾਪਕ ਵਿਕ੍ਰਾਂਤ ਬੱਤਰਾ, ਜਿਸ ਦੇ ਰਾਸ਼ਟਰੀ ਰਾਜਧਾਨੀ ਖੇਤਰ ’ਚ ਲਗਭਗ 21 ਆਊਟਲੈਟਸ ਹਨ, ਨੇ ਕਿਹਾ ਕਿ ਕੰਪਨੀ ਚੌਗਿਰਦੇ ਦੇ ਅਨੁਕੂਲ ਬਣਨ ਦੀ ਦਿਸ਼ਾ ’ਚ ਕੰਮ ਕਰ ਰਹੀ ਹੈ। ਅਸੀਂ ਪੇਪਰ ਕੱਪ, ਗਲਾਸ, ਕੈਰੀ ਬੈਗ, ਟੇਕਅਵੇ ਲਈ ਕੰਟੇਨਰ, ਪੇਪਰ-ਆਧਾਰਿਤ ਸਟ੍ਰਾਅ, ਬਟਰ ਪੇਪਰ ਲਿਫਾਫੇ, ਲੱਕੜੀ ਦੀਆਂ ਟੋਕਰੀਆਂ, ਪੇਪਰ ਆਧਾਰਿਤ ਬਰਗਰ ਅਤੇ ਕੇਕ ਬਾਕਸ ਦੀ ਵਰਤੋਂ ਕਰ ਰਹੇ ਹਾਂ। ਲਾਗਤ ਵਧ ਰਹੀ ਹੈ ਪਰ ਇਹ ਸਮਾਜ ਲਈ ਬਹੁਤ ਛੋਟਾ ਜਿਹਾ ਯੋਗਦਾਨ ਹੈ।

ਆਮ ਲੋਕਾਂ ਨੂੰ ਅਦਾ ਕਰਨੀ ਹੋਵੇਗੀ ਕੀਮਤ

ਕਾਰੋਬਾਰੀਆਂ ਦਾ ਮੰਨਣਾ ਹੈ ਕਿ ਸਿੰਗਲ ਯੂਜ਼ ਪਲਾਸਟਿਕ ’ਤੇ ਬੈਨ ਚੌਗਿਰਦੇ ਲਈ ਤਾਂ ਚੰਗਾ ਕਦਮ ਹੈ ਪਰ ਇਸ ਦਾ ਖਾਮੀਆਜਾ ਆਮ ਖਪਤਕਾਰਾਂ ਨੂੰ ਭੁਗਤਣਾ ਪਵੇਗਾ। ਅੱਜਕੱਲ ਬਦਲ ਦੇ ਤੌਰ ’ਤੇ ਸਟੀਲ, ਗਿਲਾਸ, ਸਿਰੇਮਿਕ, ਬਾਂਸ ਨੂੰ ਅਪਣਾਇਆ ਜਾ ਰਿਹਾ ਹੈ। ਫਿਲਹਾਲ ਬਾਜ਼ਾਰ ’ਚ ਸਿੰਗਲ ਯੂਜ਼ ਪਲਾਸਟਿਕ ਦੇ ਬਦਲਾਂ ਦੀ ਗੱਲ ਕਰੀਏ ਤਾਂ ਲੰਗਰ ਜਾਂ ਫੈਮਿਲੀ ਫੰਕਸ਼ਨ ’ਚ ਵਰਤੋਂ ’ਚ ਆਉਣ ਵਾਲੀ ਪਲਾਸਟਿਕ ਦੀਆਂ ਪਲੇਟਾਂ ਦਾ 50 ਦਾ ਸੈੱਟ 80 ਤੋਂ 100 ਰੁਪਏ ’ਚ ਮਿਲ ਜਾਂਦਾ ਹੈ ਪਰ ਹਾਰਡ ਕਾਗਜ਼ ਦੀਆਂ 25 ਪਲੇਟਾਂ ਦਾ ਸੈੱਟ ਕਰੀਬ 250 ਰੁਪਏ ਦਾ ਮਿਲਦਾ ਹੈ। ਇਸ ਤੋਂ ਇਲਾਵਾ ਗੁਬਾਰਿਆਂ ਦਾ ਫਿਲਹਾਲ ਕੋਈ ਬਦਲ ਮੌਜੂਦ ਹੀ ਨਹੀਂ ਹੈ।

ਇਹ ਵੀ ਪੜ੍ਹੋ : ਕੇਂਦਰੀ ਮੰਤਰੀ ਮੰਡਲ ਦਾ ਫੈਸਲਾ , ਘਰੇਲੂ ਕੱਚਾ ਤੇਲ ਉਤਪਾਦਕਾਂ ਨੂੰ ਆਪਣੀ ਮਰਜ਼ੀ ਨਾਲ ਵਿਕਰੀ ਦੀ ਇਜਾਜ਼ਤ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News