Pizza Hut, KFC ਦੀ ਆਪਰੇਟਰਨ Devyani International ਦਾ ਆ ਰਿਹੈ IPO, ਜਾਣੋ ਸ਼ੇਅਰ ਦੀ ਕੀਮਤ

Friday, Jul 30, 2021 - 03:56 PM (IST)

Pizza Hut, KFC ਦੀ ਆਪਰੇਟਰਨ Devyani International ਦਾ ਆ ਰਿਹੈ IPO, ਜਾਣੋ ਸ਼ੇਅਰ ਦੀ ਕੀਮਤ

ਮੁੰਬਈ - ਜੇ ਤੁਸੀਂ ਜ਼ੋਮੈਟੋ ਆਈ.ਪੀ.ਓ. ਵਿੱਚ ਨਿਵੇਸ਼ ਕਰਨ ਤੋਂ ਖੁੰਝ ਗਏ ਹੋ, ਤਾਂ ਹੁਣ ਤੁਹਾਡੇ ਕੋਲ ਇੱਕ ਹੋਰ ਵਧੀਆ ਮੌਕਾ ਹੈ। ਯਮ ਬ੍ਰਾਂਡਸ ਦੀ ਸਭ ਤੋਂ ਵੱਡੀ ਫਰੈਂਚਾਈਜ਼ੀ ਅਤੇ ਕਵਿਕ ਸਰਵਿਸ ਰੈਸਟੋਰੈਂਟ ਚੇਨਜ਼ ਦੇ ਸਭ ਤੋਂ ਵੱਡੇ ਆਪਰੇਟਰ, ਦੇਵਯਾਨੀ ਇੰਟਰਨੈਸ਼ਨਲ ਦੇ ਆਈ.ਪੀ.ਓ. (ਦੇਵਯਾਨੀ ਇੰਟਰਨੈਸ਼ਨਲ ਆਈਪੀਓ) ਦਾ ਮੁੱਲ ਬੈਂਡ 86-90 ਰੁਪਏ ਨਿਰਧਾਰਤ ਕੀਤਾ ਗਿਆ ਹੈ। ਕੰਪਨੀ ਦਾ ਆਈ.ਪੀ.ਓ. 4 ਅਗਸਤ ਨੂੰ ਨਿਵੇਸ਼ ਲਈ ਖੁੱਲ੍ਹੇਗਾ ਅਤੇ ਇਸ ਵਿੱਚ 6 ਅਗਸਤ ਤੱਕ ਨਿਵੇਸ਼ ਕੀਤਾ ਜਾ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਦੇਵਯਾਨੀ ਇੰਟਰਨੈਸ਼ਨਲ ਆਪਣੇ ਆਈਪੀਓ ਤੋਂ 1838 ਕਰੋੜ ਰੁਪਏ ਜੁਟਾਉਣ ਦੀ ਤਿਆਰੀ ਕਰ ਰਹੀ ਹੈ। ਆਓ ਜਾਣਦੇ ਹਾਂ ਇਸ ਇਸ਼ੂ ਬਾਰੇ

440 ਕਰੋੜ ਰੁਪਏ ਦੇ ਫਰੈਸ਼ ਇਸ਼ੂ ਹੋਣਗੇ

ਦੇਵਯਾਨੀ ਇੰਟਰਨੈਸ਼ਨਲ ਦੇ ਆਈ.ਪੀ.ਓ. ਵਿਚ 440 ਕਰੋੜ ਰੁਪਏ ਦੇ ਫਰੈਸ਼ ਇਸ਼ੂ ਜਾਰੀ ਕੀਤੇ ਜਾਣਗੇ ਜਦੋਂਕਿ 15,53,33,330 ਇਕੁਇਟੀ ਸ਼ੇਅਰ ਆਫਰ ਫਾਰ ਸੇਲ ਵਿਚ ਵੇਚਣ ਦੀ ਤਿਆਰੀ ਹੈ।

ਇਹ ਵੀ ਪੜ੍ਹੋ : ਪੰਜਾਬ ਦੀ ਵਿੱਤੀ ਸਥਿਤੀ ਨੂੰ ਸੁਧਾਰਨ ਲਈ 'ਮੋਂਟੇਕ ਆਹਲੂਵਾਲੀਆ ਕਮੇਟੀ' ਨੇ ਦਿੱਤੇ ਅਹਿਮ ਸੁਝਾਅ

ਕੰਪਨੀ ਦੇ ਪ੍ਰਮੋਟਰ

Temasek Holdings ਦੀ ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ Dunearn Investments (Mauritus) Pte.Ltd. ਅਤੇ ਪ੍ਰਮੋਟਰ ਆਰ.ਜੇ. ਕਾਰਪ ਕੰਪਨੀ ਵਿੱਚ ਆਪਣੀ ਹਿੱਸੇਦਾਰੀ ਵੇਚਣਗੇ। ਆਈ.ਪੀ.ਓ. ਵਿੱਚ 5.5 ਲੱਖ ਸ਼ੇਅਰ ਕੰਪਨੀ ਦੇ ਕਰਮਚਾਰੀਆਂ ਲਈ ਰਾਖਵੇਂ ਹੋਣਗੇ।ਕੰਪਨੀ ਦੇ ਪ੍ਰਮੋਟਰ ਰਵੀ ਕਾਂਤ ਜੈਪੁਰਿਆ, ਵਰੁਣ ਜੈਪੁਰਿਆ ਅਤੇ ਆਰਜੇ ਕਾਰਪੋਰੇਟ ਹਨ। ਦੇਵਯਾਨੀ ਇੰਟਰਨੈਸ਼ਨਲ ਵਿੱਚ ਉਨ੍ਹਾਂ ਦੀ 75.79 ਪ੍ਰਤੀਸ਼ਤ ਹਿੱਸੇਦਾਰੀ ਹੈ।

ਇਹ ਵੀ ਪੜ੍ਹੋ : Johnson & Johnson 'ਤੇ ਠੋਕਿਆ ਮੁਕੱਦਮਾ, ਜਨਾਨੀਆਂ ਦੇ ਇਕ ਸਮੂਹ ਨੇ ਲਾਏ ਗੰਭੀਰ ਇਲਜ਼ਾਮ

ਕਿਥੇ ਹੋਵੇਗਾ ਫੰਡ ਦਾ ਇਸਤੇਮਾਲ 

ਇਸ਼ੂ ਜ਼ਰੀਏ ਇਕੱਠੇ ਹੋਏ ਫੰਡ ਵਿਚੋਂ 324 ਕਰੋੜ ਰੁਪਏ ਦਾ ਇਸਤੇਮਾਲ ਕੰਪਨੀ ਆਪਣਾ ਕੁਝ ਬਕਾਇਆ ਚੁਕਾਉਣ ਲਈ ਕਰੇਗੀ। ਆਫਰ ਫਾਰ ਸੇਲ ਦਾ ਪੈਸਾ ਕੰਪਨੀ ਦੇ ਸ਼ੇਅਰਧਾਰਕਾਂ ਕੋਲ ਜਾਵੇਗਾ।

ਯਮ ਬ੍ਰਾਂਡ ਭਾਰਤ ਵਿਚ ਪੀਜ਼ਾ ਹੱਟ, ਕੇ.ਐਫ.ਸੀ., ਕੋਸਟਾ ਕੌਫੀ ਸਮੇਤ ਬਹੁਤ ਸਾਰੇ ਬ੍ਰਾਂਡ ਚਲਾਉਂਦਾ ਹੈ, ਜਿਨ੍ਹਾਂ ਦੀ ਸਭ ਤੋਂ ਵੱਡੀ ਫ੍ਰੈਂਚਾਇਜ਼ੀ ਹੈ ਦੇਵਯਾਨੀ ਇੰਟਰਨੈਸ਼ਨਲ। ਕੋਰੋਨਾਵਾਇਰਸ ਦੀ ਲਾਗ ਦੇ ਬਾਵਜੂਦ ਕੰਪਨੀ ਨੇ 31 ਮਾਰਚ 2021 ਨੂੰ ਖਤਮ ਹੋਣ ਵਾਲੇ 6 ਮਹੀਨਿਆਂ ਵਿੱਚ ਆਪਣੇ ਸਟੋਰ ਨੈਟਵਰਕ ਨੂੰ ਵਧਾਇਆ ਹੈ। ਇਸਨੇ ਕੋਰ ਬ੍ਰਾਂਡ ਕਾਰੋਬਾਰ ਵਿਚ 109 ਸਟੋਰ ਖੋਲ੍ਹੇ ਹਨ। ਇਸਦੇ ਵਿਰੋਧੀ ਹਨ ਜੁਬੀਲੈਂਟ ਫੂਡ ਵਰਕਸ, ਵੈਸਟ ਲਾਈਫ ਡਿਵੈਲਪਮੈਂਟ ਅਤੇ ਬਰਗਰ ਕਿੰਗ ਇੰਡੀਆ। 1997 ਵਿੱਚ ਡੀ.ਆਈ.ਐਲ. ਨੇ ਜੈਮ ਵਿੱਚ ਆਪਣੇ ਪਹਿਲੇ ਪੀਜ਼ਾ ਹੱਟ ਸਟੋਰ ਦੇ ਨਾਲ ਯਮ ਬ੍ਰਾਂਡ ਦੇ ਨਾਲ ਆਪਣੇ ਵਪਾਰਕ ਸੰਬੰਧਾਂ ਦੀ ਸ਼ੁਰੂਆਤ ਕੀਤੀ ਸੀ। ਵਰਤਮਾਨ ਸਮੇਂ ਵਿਚ DIL ਕੋਲ 296 ਪਿੱਜਾ ਹਟ ਸਟੋਰ, 264 ਕੇ.ਐੱਫ.ਸੀ. ਸਟੋਰ ਅਤੇ 44 ਕੋਸਟਾ ਸਟੋਰ ਹਨ।

ਇਹ ਵੀ ਪੜ੍ਹੋ : ਪਿਛਲੇ ਇਕ ਸਾਲ ’ਚ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ’ਤੇ ਕੋਈ ਟੈਕਸ ਨਹੀਂ ਲਗਾਇਆ : ਪੁਰੀ’

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


author

Harinder Kaur

Content Editor

Related News