ਐੱਫ. ਡੀ. ਆਈ. ਨੀਤੀ ਦੀ ਉਲੰਘਣਾ ''ਤੇ ਕਾਰਵਾਈ ਕਰੇਗੀ ਸਰਕਾਰ : ਪਿਊਸ਼

Thursday, Oct 10, 2019 - 01:27 AM (IST)

ਐੱਫ. ਡੀ. ਆਈ. ਨੀਤੀ ਦੀ ਉਲੰਘਣਾ ''ਤੇ ਕਾਰਵਾਈ ਕਰੇਗੀ ਸਰਕਾਰ : ਪਿਊਸ਼

ਨਵੀਂ ਦਿੱਲੀ (ਯੂ. ਐੱਨ. ਆਈ)-ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਵਿਦੇਸ਼ੀ ਪ੍ਰਤੱਖ ਨਿਵੇਸ਼ (ਐੱਫ. ਡੀ. ਆਈ.) ਨੀਤੀ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਅਤੇ ਸੰਸਥਾਨਾਂ ਖਿਲਾਫ ਸਖਤ ਕਾਰਵਾਈ ਦੀ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਸਰਕਾਰ ਕਾਰੋਬਾਰ ਦੇ ਕਾਇਦੇ-ਕਾਨੂੰਨਾਂ ਨੂੰ ਅਸਲੀ ਅਰਥਾਂ 'ਚ ਲਾਗੂ ਕਰਨ ਲਈ ਵਚਨਬੱਧ ਹੈ।

ਗੋਇਲ ਨੇ ਅਖਿਲ ਭਾਰਤੀ ਵਪਾਰੀ ਸੰਘ (ਕੈਟ) ਦੇ ਇਕ ਪ੍ਰਤੀਨਿਧੀ ਮੰਡਲ ਨਾਲ ਮੁਲਾਕਾਤ ਦੌਰਾਨ ਕਿਹਾ ਕਿ ਸਰਕਾਰ ਐੱਫ. ਡੀ. ਆਈ. ਨੀਤੀ ਨੂੰ ਲਾਗੂ ਕਰਨ ਲਈ ਵਚਨਬੱਧ ਹੈ। ਕਿਸੇ ਵੀ ਹਾਲਾਤ 'ਚ ਲਾਗਤ ਤੋਂ ਵੀ ਘੱਟ ਮੁੱਲ ਜਾਂ ਭਾਰੀ ਛੋਟ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਸਰਕਾਰ ਵਪਾਰਕ ਮੁਕਾਬਲੇਬਾਜ਼ੀ ਦਾ ਮਾਹੌਲ ਪੈਦਾ ਕਰਨ 'ਚ ਕੋਈ ਕਸਰ ਨਹੀਂ ਛੱਡੇਗੀ। ਈ-ਕਾਮਰਸ 'ਚ ਵਪਾਰ ਦੀ ਕਿਸੇ ਵੀ ਤਰ੍ਹਾਂ ਦੀ ਛੋਟ ਨਹੀਂ ਦਿੱਤੀ ਜਾਵੇਗੀ।


author

Karan Kumar

Content Editor

Related News