ਚੀਨੀ ਮਿੱਲਾਂ ਦੇ ਸ਼ੇਅਰਾਂ ''ਚ ਕੜਵਾਹਟ

Tuesday, Sep 25, 2018 - 03:20 PM (IST)

ਚੀਨੀ ਮਿੱਲਾਂ ਦੇ ਸ਼ੇਅਰਾਂ ''ਚ ਕੜਵਾਹਟ

ਨਵੀਂ ਦਿੱਲੀ—ਚੀਨੀ ਮਿੱਲਾਂ 'ਤੇ ਭਾਰਤੀ ਮੁਕਾਬਲਾ ਕਮਿਸ਼ਨ (ਸੀ.ਸੀ.ਈ.) ਦੇ ਚਾਬੁਕ ਦਾ ਅਸਰ ਕੰਪਨੀਆਂ ਦੇ ਸ਼ੇਅਰਾਂ 'ਤੇ ਸੋਮਵਾਰ ਨੂੰ ਵੀ ਦੇਖਣ ਨੂੰ ਮਿਲਿਆ ਹੈ। ਚੀਨੀ ਕੰਪਨੀਆਂ ਦੇ ਸ਼ੇਅਰਾਂ 'ਚ 10 ਫੀਸਦੀ ਤੱਕ ਦੀ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਹੈ। ਦੁਬਈ ਸਟਾਕ ਐਕਸਚੇਂਜ 'ਚ ਚੀਨੀ ਦਾ ਸੂਚਕਾਂਕ ਤਿੰਨ ਫੀਸਦੀ ਤੱਕ ਡਿੱਗ ਗਿਆ ਜਦੋਂਕਿ ਸੈਂਸੈਕਸ 'ਚ 1.5 ਫੀਸਦੀ ਦੀ ਗਿਰਾਵਟ ਆਈ। ਚੀਨੀ ਮਿੱਲਾਂ 'ਤੇ ਦੋਹਰੀ ਮਾਰ ਪੈ ਰਹੀ ਹੈ। ਇਕ ਪਾਸੇ ਸ਼ੇਅਰ ਬਾਜ਼ਾਰ 'ਚ ਚੀਨੀ ਕੰਪਨੀਆਂ ਦੇ ਸ਼ੇਅਰ ਬੁਰੀ ਤਰ੍ਹਾਂ ਕੁੱਟੇ ਜਾ ਰਹੇ ਹਨ ਤਾਂ ਦੂਜੇ ਪਾਸੇ ਭਾਰੀ ਸਟਾਕ ਅਤੇ ਵਧੀਆ ਉਤਪਾਦਨ ਦੇ ਅਨੁਮਾਨ ਦੇ ਕਾਰਨ ਚੀਨੀ ਦੀ ਕੀਮਤ ਵੀ ਟੁੱਟ ਰਹੀ ਹੈ।
ਸ਼ੇਅਰ ਬਾਜ਼ਾਰ 'ਚ ਚੀਨੀ ਸ਼ੇਅਰਾਂ ਦੀ ਮਿਠਾਸ ਗਾਇਬ ਦਿੱਸ ਰਹੀ ਹੈ। ਪਿਛਲੇ ਸਾਲ ਕਾਰੋਬਾਰੀ ਦਿਨਾਂ 'ਚ ਚੀਨੀ ਸੂਚਕਾਂਕ 'ਚ 10.5 ਫੀਸਦੀ ਦੀ ਭਾਰੀ ਗਿਰਾਵਟ ਆਈ ਹੈ ਜਦੋਂ ਕਿ ਇਸ ਦੌਰਾਨ ਸੈਂਸੈਕਸ 2.6 ਫੀਸਦੀ ਡਿੱੱਗਿਆ ਹੈ। ਸ਼ੇਅਰ ਬਾਜ਼ਾਰ 'ਚ ਸਭ ਤੋਂ ਜ਼ਿਆਦਾ ਡਿੱਗਣ ਵਾਲੇ ਸ਼ੇਅਰਾਂ 'ਚ ਚੀਨੀ ਕੰਪਨੀਆਂ ਦੇ ਸ਼ੇਅਰ ਹੀ ਰਹੇ। ਪਿਛਲੇ ਹਫਤੇ ਸ਼ੁਰੂ ਹੋਈ ਗਿਰਾਵਟ ਸੋਮਵਾਰ ਨੂੰ ਜਾਰੀ ਰਹੀ। 
ਸੋਮਵਾਰ ਨੂੰ ਕੇ.ਐੱਮ.ਸ਼ੂਗਰ ਮਿੱਲਸ ਦਾ ਸ਼ੇਅਰ 9.9 ਫੀਸਦੀ ਡਿੱਗ ਕੇ 9.9 ਰੁਪਏ, ਬਜਾਜ ਹਿੰਦੁਸਤਾਨ ਦਾ ਸ਼ੇਅਰ 9.9 ਫੀਸਦੀ ਡਿੱਗ ਕੇ 9.4 ਰੁਪਏ, ਰਾਜਸ਼੍ਰੀ ਸ਼ੂਗਰਸ 9.8 ਫੀਸਦੀ ਟੁੱਟ ਕੇ  26.6 ਰੁਪਏ, ਸਿੰਭਾਵਲੀ ਸ਼ੂਗਰਸ 8.9 ਫੀਸਦੀ ਡਿੱਗ ਕੇ 13.5 ਰੁਪਏ ਪੋੱਨੀ ਸ਼ੂਗਰਸ 8.3 ਫੀਸਦੀ ਡਿੱੱਗ ਕੇ 124.2 ਰੁਪਏ, ਦਵਾਰਿਕਾ ਸ਼ੂਗਰਸ 7.7 ਫੀਸਦੀ ਡਿੱਗ ਕੇ 23.3 ਰੁਪਏ ਅਤੇ ਡਾਲਮੀਆ ਸ਼ੂਗਰਸ ਦਾ ਸ਼ੇਅਰ 6.7 ਫੀਸਦੀ ਡਿੱਗ ਕੇ 76.8 ਰੁਪਏ 'ਤੇ ਬੰਦ ਹੋਇਆ ਹੈ।
ਸੀ.ਸੀ.ਆਈ. ਨੇ ਓ.ਐੱਮ.ਸੀ. ਨਿਵਿਦਾ 'ਚ ਹੇਰਾਫੇਰੀ ਦੇ ਦੋਸ਼ 'ਚ 18 ਸਤੰਬਰ ਨੂੰ 18 ਚੀਨੀ ਮਿੱਲਾਂ ਅਤੇ ਦੋ ਚੀਨੀ ਸੰਗਠਨਾਂ-ਇੰਡੀਅਨ ਸ਼ੂਗਰ ਮਿੱਲਸ ਐਸੋਸੀਏਸ਼ਨ (ਇਮਸਾ) ਅਤੇ ਈਥੌਨਾਲ ਮੈਨਿਊਫੈਕਚਰਸ ਐਸੋਸੀਏਸ਼ਨ 'ਚ 38 ਕਰੋੜ ਰੁਪਏ ਦਾ ਜ਼ੁਰਮਾਨਾ ਲਗਾਇਆ ਸੀ। ਇਸ ਤੋਂ ਬਾਅਦ ਇਨ੍ਹਾਂ ਕੰਪਨੀਆਂ ਦੇ ਸ਼ੇਅਰ 'ਚ ਗਿਰਾਵਟ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। 


Related News