ਕੰਪਨੀਆਂ ਦੇ ਪਤੇ ਦੀ ਭੌਤਿਕ ਜਾਂਚ ਨਾਲ ਸਬੰਧਤ ਨਿਯਮਾਂ ਵਿੱਚ ਕੀਤੇ ਗਏ ਅਹਿਮ ਬਦਲਾਅ

Saturday, Aug 20, 2022 - 06:32 PM (IST)

ਨਵੀਂ ਦਿੱਲੀ - ਸਰਕਾਰ ਵਲੋਂ  ਕੰਪਨੀਆਂ ਦੇ ਰਜਿਸਟਰਡ ਕੀਤੇ ਪਤਿਆਂ ਦੀ ਭੌਤਿਕ ਜਾਂਚ  ਦੇ ਸਮੇਂ   ਪਾਰਦਰਸ਼ੀ ਪ੍ਰਕਿਰਿਆ ਸ਼ੁਰੂ  ਕਰਨ ਲਈ ਨਿਯਮਾਂ ਵਿੱਚ ਸੋਧ ਕੀਤੀ ਹੈ। ਹੁਣ  ਕੰਪਨੀਆਂ ਨੂੰ  ਰਜਿਸਟਰਡ ਕਰਨ ਸਮੇਂ ਤਸਦੀਕ ਵਜੋਂ ਕੰਪਨੀ ਦੇ ਦਫ਼ਤਰ ਦੀ ਫੋ਼ਟੋ ਖਿੱਚੀ ਜਾਵੇਗੀ ਅਤੇ ਦੋ ਆਜ਼ਾਦ ਗਵਾਹਾਂ ਦੀ ਹਾਜ਼ਰੀ ਦਾ ਤਰੀਕਾ ਅਪਣਾਇਆ ਜਾਵੇਗਾ।

ਕਾਰਪੋਰੇਟ ਮਾਮਲਿਆਂ ਦੇ ਮੰਤਰਾਲੇ ਨੇ ਇਸ ਉਦੇਸ਼  ਲਈ ਕੰਪਨੀ ਅਧੀਨਿਯਮ ਐਕਟ, 2014 ਦੇ ਅਧੀਨ ਨਿਰਧਾਰਿਤ ਤਸਦੀਕ ਨਿਯਮਾਂ ਵਿੱਚ ਸੋਧ ਕੀਤੀ ਹੈ ਅਤੇ ਇਹ ਨਿਯਮ ਅਧਿਕਾਰਤ ਗਜ਼ਟ ਵਿੱਚ ਸੂਚਿਤ ਹੋਣ ਤੋਂ ਬਾਅਦ  ਲਾਗੂ ਹੋ ਜਾਣਗੇ।

ਇਸ ਸੋਧ ਦੇ ਅਨੁਸਾਰ ਸੈਕਸ਼ਨ 12 ਦੇ ਤਹਿਤ ਜੇਕਰ ਕੰਪਨੀ ਦੇ ਰਜਿਸਟਰਾਰ ਨੂੰ ਇਹ ਲੱਗਦਾ ਹੈ ਕਿ ਕੋਈ ਕੰਪਨੀ ਸਹੀ ਢੰਗ ਨਾਲ ਕੰਮ ਨਹੀਂ ਕਰ ਰਹੀ ਹੈ ਤਾਂ ਉਹ ਉਸ ਦੇ ਰਜਿਸਟਰਡ ਪਤੇ ਦੀ ਭੈਤਿਕ ਤੌਰ 'ਤੇ ਜਾਂਚ ਕਰ ਸਕਦਾ ਹੈ। ਇਸ ਸੋਧ ਦੇ ਨਾਲ, ਅਜਿਹੀ ਭੌਤਿਕ ਤਸਦੀਕ ਲਈ ਵਿਧੀ ਨਿਰਧਾਰਤ ਕੀਤੀ ਗਈ ਹੈ।

ਕੰਪਨੀ ਮਾਮਲਿਆਂ ਦੇ ਮੰਤਰਾਲੇ ਨੇ ਇਹ ਵੀ ਕਿਹਾ ਕਿ  ਕੰਪਨੀਆਂ ਦੇ ਰਜਿਸਟਰਡ ਪਤਿਆਂ ਦੀ ਫਿਜ਼ੀਕਲ ਵੈਰੀਫਿਕੇਸ਼ਨ ਕਰਦੇ ਸਮੇਂ ਰਜਿਸਟਰਾਰ ਨੂੰ ਸਥਾਨਕ ਪੱਧਰ 'ਤੇ ਦੋ ਸੁਤੰਤਰ ਗਵਾਹਾਂ ਦੀ ਮੌਜੂਦਗੀ ਜ਼ਰੂਰੀ ਹੋਵੇਗੀ। ਲੋੜ ਪੈਣ 'ਤੇ ਸਥਾਨਕ ਪੁਲਿਸ ਦੀ ਮਦਦ ਵੀ ਲਈ ਜਾ ਸਕਦੀ ਹੈ। ਕੰਪਨੀ ਨੂੰ  ਰਜਿਸਟਰਡ ਕਰਵਾਉਣ ਲਈ ਦਿੱਤੇ ਗਏ ਪਤੇ ਨਾਲ ਸੰਬੰਧੀ  ਬਿਲਡਿੰਗ  ਦੇ ਦਸਤਾਵੇਜ਼ਾਂ ਦੀ ਵੀ ਜਾਂਚ ਕਰਨੀ ਕੀਤੀ  ਜਾਵੇਗੀ। ਇਸ ਤੋਂ ਇਲਾਵਾ ਉਸ ਰਜਿਸਟਰਡ ਪਤੇ ਵਾਲੀ ਜਗ੍ਹਾ ਦੀ ਫੋਟੋ ਵੀ ਖਿੱਚੀ ਜਾਵੇਗੀ।

ਸਾਰੀ ਜਾਂਚ  ਪੂਰੀ ਹੋਣ ਤੋਂ ਬਾਅਦ, ਸਬੰਧਤ ਜਾਣਕਾਰੀ ਦੀ ਇੱਕ ਵਿਸਤ੍ਰਿਤ ਰਿਪੋਰਟ ਤਿਆਰ ਕੀਤੀ ਜਾਵੇਗੀ।

 ਜੇਕਰ ਜਾਂਚ ਵਿਚ  ਇਹ ਪਾਇਆ ਜਾਂਦਾ ਹੈ ਕਿ ਰਜਿਸਟਰਡ ਪਤੇ 'ਤੇ ਸੰਪਰਕ ਨਹੀਂ ਕੀਤਾ ਜਾ ਸਕਦਾ ਹੈ, ਤਾਂ ਸਬੰਧਤ ਰਜਿਸਟਰਾਰ ਇਸ ਦੀ ਸੂਚਨਾ ਦੇਣ ਲਈ ਕੰਪਨੀ ਅਤੇ ਇਸਦੇ ਡਾਇਰੈਕਟਰਾਂ ਨੂੰ ਨੋਟਿਸ ਭੇਜੇਗਾ।

 ਫਿਰ ਕੰਪਨੀ ਐਕਟ 2014 ਵਿੱਚ ਸੋਧ ਅਨੁਸਾਰ ਕੰਪਨੀ ਤੋਂ ਮਿਲੇ ਜਵਾਬ ਦੇ ਆਧਾਰ 'ਤੇ ਫੈਸਲਾ ਕੀਤਾ ਜਾਵੇਗਾ ਕਿ ਉਸ ਕੰਪਨੀ ਦਾ ਨਾਂ ਸਰਕਾਰੀ ਰਿਕਾਰਡ  ਵਿਚ ਰੱਖਿਆ ਜਾਵੇਗਾ ਜਾਂ ਨਹੀਂ। 


Harinder Kaur

Content Editor

Related News