PhonePe ਸ਼ੇਅਰ ਬ੍ਰੋਕਿੰਗ ਸੈਗਮੈਂਟ ''ਚ ਹੋਈ ਦਾਖਲ, ਨਵਾਂ ਪਲੇਟਫਾਰਮ ਕੀਤਾ ਲਾਂਚ
Thursday, Aug 31, 2023 - 05:45 PM (IST)
ਨਵੀਂ ਦਿੱਲੀ - ਡੈਕਾਕਾਰਨ ਵਿੱਤੀ ਤਕਨਾਲੋਜੀ ਕੰਪਨੀ 'ਫੋਨਪੇ' ਸ਼ੇਅਰ ਬ੍ਰੋਕਿੰਗ ਵਿੱਚ ਉਤਰ ਗਈ ਹੈ। ਫੋਨਪੇ ਨੇ ਇਸ ਦੇ ਲਈ ਇਕ ਬਾਜ਼ਾਰ ਸਟੇਜ ਸ਼ੁਰੂ ਕੀਤਾ ਹੈ। ਡੈਕਾਕਾਰਨ ਦੀ ਇਸ ਕੰਪਨੀ ਦਾ ਬਾਜ਼ਾਰ ਮੁੱਲ 10 ਅਰਬ ਡਾਲਰ ਤੋਂ ਵੱਧ ਹੈ।
ਉੱਜਵਲ ਜੈਨ ਇਸ ਨਵੇਂ ਮੰਚ ਸ਼ੇਅਰ ਮਾਰਕੀਟ ਦਾ CEO ਹੋਵੇਗਾ। ਫੋਨਪੇ ਦੇ ਸੰਸਥਾਪਕ ਅਤੇ CEO ਸਮੀਰ ਨਿਗਮ ਨੇ ਕਿਹਾ ਕਿ ਸ਼ੇਅਰ ਬ੍ਰੋਕਿੰਗ 'ਚ ਉਤਰਨ ਨਾਲ ਕੰਪਨੀ ਨੇ ਆਪਣਾ ਵਿੱਤੀ ਸੇਵਾ ਪੋਰਟਫੋਲੀਓ ਪੂਰਾ ਕਰ ਲਿਆ ਹੈ। ਉਸ ਨੇ ਕਿਹਾ, ''ਸਾਨੂੰ ਇਕ ਬ੍ਰੈਂਡ ਦੇ ਰੂਪ 'ਚ ਸ਼ੇਅਰ ਮਾਰਕੀਟ ਮਿਲਿਆ ਹੈ।''
ਵਾਲਮਾਰਟ ਗਰੁੱਪ ਦੀ ਕੰਪਨੀ ਫੋਨਪੇ ਨੇ ਸ਼ੇਅਰ ਅਤੇ ETF ਦੇ ਨਾਲ ਸ਼ੇਅਰ ਮਾਰਕੀਟ ਦੀ ਸ਼ੁਰੂਆਤ ਕੀਤੀ ਹੈ। ਕੰਪਨੀ ਹੌਲੀ-ਹੌਲੀ ਇਸ 'ਚ ਫਿਊਚਰਜ਼ ਅਤੇ ਆਪਸ਼ਨ ਸੈਗਮੈਂਟ ਨੂੰ ਵੀ ਜੋੜੇਗੀ।
ਇਸ ਤੋਂ ਇਲਾਵਾ ਇਹ ਹੋਰ ਸੈਕਸ਼ਨ ਵੀ ਜੋੜੇਗੀ। ਬ੍ਰੈਂਡ ਦਾ ਉਦਘਾਟਨ BSE ਦੇ ਪ੍ਰਬੰਧ ਨਿਰਦੇਸ਼ਕ ਅਤੇ CEO ਸੁੰਦਰਰਮਨ ਰਾਮਮੂਰਤੀ ਨੇ ਕੀਤਾ। ਮੌਜੂਦਾ ਸਮੇਂ ਫੋਨਪੇ ਈ-ਕਾਮਰਸ, ਬੈਂਕਿੰਗ ਅਤੇ ਬੀਮਾ ਸੇਵਾਵਾਂ ਪ੍ਰਦਾਨ ਕਰਦੀ ਹੈ।
ਇਹ ਵੀ ਪੜ੍ਹੋ : 16 ਦਿਨ ਬੰਦ ਰਹਿਣ ਵਾਲੇ ਹਨ ਬੈਂਕ, ਜਾਣੋ ਸਤੰਬਰ ਮਹੀਨੇ ਵਿਚ ਛੁੱਟੀਆਂ ਦੀ ਸੂਚੀ
ਇਹ ਵੀ ਪੜ੍ਹੋ : ਦੁਨੀਆ ਭਰ ਵਿਚ ਵੱਜ ਰਿਹਾ ਦੇਸ਼ ਦਾ ਡੰਕਾ, 21 ਦਿੱਗਜ ਕੰਪਨੀਆਂ ਦੀ ਕਮਾਨ ਭਾਰਤੀ CEO ਦੇ ਹੱਥ
ਇਹ ਵੀ ਪੜ੍ਹੋ : ਚੀਨੀ ਲੋਕਾਂ ਨੇ ਜਾਪਾਨੀ ਉਤਪਾਦਾਂ ਦਾ ਕੀਤਾ ਬਾਇਕਾਟ, ਖ਼ਰੀਦਿਆ ਸਾਮਾਨ ਵੀ ਕਰ ਰਹੇ ਵਾਪਸ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8