ਨਵੇਂ ਸਾਲ ਵਿਚ ਵੱਖ-ਵੱਖ ਚੁਣੌਤੀਆਂ ਦਰਮਿਆਨ ਦਵਾਈ ਉਦਯੋਗ ਦੇ ਨਿਰੰਤਰ ਵਾਧੇ ਦੀ ਉਮੀਦ
Saturday, Dec 23, 2023 - 05:30 PM (IST)
ਨਵੀਂ ਦਿੱਲੀ (ਭਾਸ਼ਾ) – ਘਰੇਲੂ ਦਵਾਈ ਉਦਯੋਗ ਨੂੰ ਵਧਦੇ ਹੋਏ ਗੁਣਵੱਤਾ ਮਿਆਰਾਂ ਨੂੰ ਬਣਾਈ ਰੱਖਣ ਸਮੇਤ ਵੱਖ-ਵੱਖ ਚੁਣੌਤੀਆਂ ਦਰਮਿਆਨ 2024 ਵਿਚ ਨਿਰੰਤਰ ਵਾਧੇ ਦੀ ਉਮੀਦ ਹੈ। ਰਿਆਇਤੀ ਜੈਨੇਰਿਕ ਉਤਪਾਦਾਂ ਨਾਲ ਗਲੋਬਲ ਬਾਜ਼ਾਰਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਪਛਾਣਯੋਗ ਉਦਯੋਗ, ਵਧਦੀ ਸਿਹਤ ਦੇਖਭਾਲ ਲੋੜਾਂ ਨੂੰ ਪੂਰਾ ਕਰਨ ਲਈ ਸਹਿਯੋਗਾਤਮਕ ਯਤਨਾਂ ਨੂੰ ਅੱਗੇ ਵਧਾਉਣ, ਖੋਜ ਅਤੇ ਵਿਕਾਸ (ਆਰ. ਐਂਡ ਡੀ.) ਵਿਚ ਨਿਵੇਸ਼ ਕਰਨ ਅਤੇ ਗੁਣਵੱਤਾ ਮਿਆਰਾਂ ਨੂੰ ਬਣਾਈ ਰੱਖਣ ਦੀ ਉਮੀਦ ਕਰ ਰਿਹਾ ਹੈ।
ਇਹ ਵੀ ਪੜ੍ਹੋ : ਹਾਈਵੇਅ 'ਤੇ ਸਪੀਡ ਸੀਮਾ ਦੇ ਅੰਦਰ ਗੱਡੀ ਨਾ ਚਲਾਉਣ 'ਤੇ ਸਜ਼ਾ ਦਾ ਪ੍ਰਬੰਧ: ਨਿਤਿਨ ਗਡਕਰੀ
ਇੰਡੀਅਨ ਫਾਰਮਾਸਿਊਟੀਕਲ ਅਲਾਇੰਸ ਨੇ ਕੀ ਕਿਹਾ?
ਇੰਡੀਅਨ ਫਾਰਮਾਸਿਊਟੀਕਲ ਅਲਾਇੰਸ (ਆਈ. ਪੀ. ਏ.) ਦੇ ਜਨਰਲ ਸਕੱਤਰ ਸੁਦਰਸ਼ਨ ਜੈਨ ਨੇ ਕਿਹਾ ਕਿ ਨੀਤੀਗਤ ਸੁਧਾਰ ਅਤੇ ਭਾਰਤ ਦੀ ਉੱਦਮਸ਼ੀਲਤਾ ਸ਼ਕਤੀ ਦਾ ਕਨਵਰਜੈਂਸ ਇਸ ਖੇਤਰ ਦੇ ਵਿਕਾਸ ਨੂੰ ਉਤਸ਼ਾਹ ਦੇਵੇਗਾ। ਇਸ ਦੇ ਨਾਲ ਹੀ ਇਹ ਭਾਰਤ ਅਤੇ ਗਲੋਬਲ ਪੱਧਰ ਉੱਤੇ ਮਰੀਜ਼ਾਂ ਲਈ ਉਚਿੱਤ ਗੁਣਵੱਤਾ ਵਾਲੀਆਂ ਸਸਤੀਆਂ ਦਵਾਈਆਂ ਦੀ ਨਿਰੰਤਰ ਸਪਲਾਈ ਵੀ ਯਕੀਨੀ ਕਰੇਗਾ। ਸੁਦਰਸ਼ਨ ਜੈਨ ਨੇ ਕਿਹਾ ਕਿ ਇਸ ਸਾਲ ਸਰਕਾਰ ਨੇ ਫਾਰਮਾ ਮੇਡਟੈੱਕ ਸੈਕਟਰ (ਪੀ. ਆਰ. ਆਈ. ਪੀ.) ਵਿਚ ਖੋਜ ਅਤੇ ਇਨੋਵੇਸ਼ਨ ਨੂੰ ਉਤਸ਼ਾਹ ਦੇਣ, ਰਾਸ਼ਟਰੀ ਦਵਾਈ ਨੀਤੀ ਉੱਤੇ ਦ੍ਰਿਸ਼ਟੀਕੋਣ ਪੱਤਰ ਵਰਗੀਆਂ ਵੱਖ-ਵੱਖ ਨੀਤੀਗਤ ਪਹਿਲ ਦਾ ਐਲਾਨ ਕੀਾ ਅਤੇ ਜੀ-20 ਸਿਖਰ ਸੰਮੇਲਨ ਦੌਰਾਨ ‘ਵਨ ਹੈਲਥ’ ਉੱਤੇ ਵੀ ਜ਼ੋਰ ਦਿੱਤਾ। ਆਈ. ਪੀ. ਏ. ਵਿਚ ਚੋਟੀ ਦੀਆਂ ਘਰੇਲੂ ਦਵਾਈ ਕੰਪਨੀਆਂ ਸਨ ਫਾਰਮਾ, ਡਾ. ਰੈੱਡੀਜ਼ ਲੈਬਾਰਟਰੀਜ਼, ਅਰਬਿੰਦੋ ਫਾਰਮਾ, ਸਿਪਲਾ, ਲਿਊਪਿਨ ਅਤੇ ਗਲੈੱਨਮਾਰਕ ਸ਼ਾਮਲ ਹਨ।
ਇਹ ਵੀ ਪੜ੍ਹੋ : ਇਨ੍ਹਾਂ ਸੂਬਿਆਂ 'ਚ ਲਗਾਤਾਰ 5 ਦਿਨ ਬੰਦ ਰਹਿਣਗੇ ਬੈਂਕ, ਦੇਖੋ ਛੁੱਟੀਆਂ ਦੀ ਸੂਚੀ
ਦਵਾਈ ਖੇਤਰ 2024 ’ਚ ਨਿਰੰਤਰ ਵਿਕਾਸ ਅਤੇ ਇਨੋਵੇਸ਼ਨ ਲਈ ਤਿਆਰ
‘ਆਰਗਨਾਈਜੇਸ਼ਨ ਆਫ ਫਾਰਮਾਸਿਊਟੀਕਲ ਪ੍ਰੋਡਿਊਸਰਸ ਆਫ ਇੰਡੀਆ’ (ਓ. ਪੀ. ਪੀ. ਆਈ.) ਦੇ ਡਾਇਰੈਕਟਰ ਜਨਰਲ ਅਨਿਲ ਮਟਾਈ ਨੇ ਕਿਹਾ ਕਿ ਦਵਾਈ ਖੇਤਰ 2024 ’ਚ ਨਿਰੰਤਰ ਵਿਕਾਸ ਅਤੇ ਇਨੋਵੇਸ਼ਨ ਲਈ ਤਿਆਰ ਹੈ। ਉਨ੍ਹਾਂ ਨੇ ਕਿਹਾ ਕਿ ਅਗਲੇ ਸਾਲ ਅਸੀਂ ਸਰਕਾਰ ਅਤੇ ਦਵਾਈ ਉਦਯੋਗ ਦਰਮਿਆਨ ਨਿਰੰਤਰ ਸਾਂਝੇਦਾਰੀ ਦੀ ਉਮੀਦ ਕਰਦੇ ਹਾਂ। ਇਸ ਨਾਲ ਪ੍ਰਗਤੀ ਹੋਵੇਗੀ, ਇਨੋਵੇਸ਼ਨ ਨੂੰ ਉਤਸ਼ਾਹ ਮਿਲੇਗਾ ਅਤੇ ਅਖੀਰ ਇਕ ਸਿਹਤਮੰਦ ਅਤੇ ਵਧੇਰੇ ਮਜ਼ਬੂਤ ਸਮਾਜ ਵਿਕਸਿਤ ਕਰਨ ’ਚ ਮਦਦ ਮਿਲੇਗੀ।
ਪਿਛਲੇ 5 ਸਾਲਾਂ ’ਚ ਐਕਸਪੋਰਟ ’ਚ ਸਾਲਾਨਾ 8 ਫੀਸਦੀ ਦਾ ਵਾਧਾ
ਗਲੈੱਨਮਾਰਕ ਫਾਰਮਾਸਿਊਟੀਕਲਸ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਗਲੇਨ ਸਲਦਾਨਹਾ ਨੇ ਕਿਹਾ ਕਿ ਭਾਰਤੀ ਦਵਾਈ ਉਦਯੋਗ ਨੇ ਪਿਛਲੇ 5 ਸਾਲਾਂ ’ਚ ਐਕਸਪੋਰਟ ਵਿਚ ਸਾਲਾਨਾ ਆਧਾਰ ਉੱਤੇ 8 ਫੀਸਦੀ ਦੇ ਵਾਧੇ ਨਾਲ ਗਲੋਬਲ ਪੱਧਰ ’ਤੇ ਅਹਿਮ ਤਰੱਕੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਾਈਸ ਚੇਨ ਵਿਚ ਅੱਗੇ ਵਧਣ ਦੀ ਸਾਡੀ ਰਣਨੀਤੀ ਦੇ ਤਹਿਤ ਇਨੋਵੇਸ਼ਨ ਅਤੇ ਗੁੰਝਲਦਾਰ ਜੈਨੇਰਿਕ ਵਿਕਸਿਤ ਕਰਨ ਉੱਤੇ ਜ਼ੋਰ ਦੇਣ ਦੇ ਨਾਲ ਅਸੀਂ ਦੁਨੀਆ ਭਰ ਵਿਚ ਮਰੀਜ਼ਾਂ ਦੀਆਂ ਵਧਦੀਆਂ ਸਿਹਤ ਦੇਖਭਾਲ ਲੋੜਾਂ ਨੂੰ ਪੂਰਾ ਕਰਨ ਦੀ ਦਿਸ਼ਾ ਵਿਚ ਕੰਮ ਕਰਨਾ ਜਾਰੀ ਰੱਖਾਂਗੇ।
ਭਾਰਤੀ ਦਵਾਈ ਖੇਤਰ ਦਾ 2030 ਤੱਕ 120-130 ਅਰਬ ਅਮਰੀਕੀ ਡਾਲਰ ਤੱਕ ਵਧਣ ਦਾ ਟੀਚਾ
ਡਾ. ਰੈੱਡੀਜ਼ ਲੈਬਾਰਟਰੀਜ਼ ਦੇ ਬੁਲਾਰੇ ਨੇ ਕਿਹਾ ਕਿ ਭਾਰਤੀ ਦਵਾਈ ਖੇਤਰ ਦਾ ਟੀਚਾ 2030 ਤੱਕ 120-130 ਅਰਬ ਅਮਰੀਕੀ ਡਾਲਰ ਅਤੇ 2047 ਤੱਕ 350-400 ਅਰਬ ਅਮਰੀਕੀ ਡਾਲਰ ਤੱਕ ਵਧਣ ਦਾ ਹੈ। ਮੈਡੀਕਲ ਤਕਨਾਲੋਜੀ ਐਸੋਸੀਏਸ਼ਨ ਆਫ ਇੰਡੀਆ (ਐੱਮ. ਟੀ. ਏ. ਆਈ.) ਦੇ ਚੇਅਰਮੈਨ ਪਵਨ ਚੌਧਰੀ ਨੇ ਕਿਹਾ ਕਿ ਬਦਲਦੀ ਭੂ-ਸਿਆਸੀ ਸਥਿਤੀ ਅਤੇ ਗਲੋਬਲ ਰੁਝਾਨਾਂ ਦੇ ਨਾਲ ਭਾਰਤ ਵਿਚ, ਏਸ਼ੀਆ ਵਿਚ ਨਿਵੇਸ਼ ਲਈ ਪੱਛਮੀ ਦੇਸ਼ਾਂ ਅਤੇ ਜਾਪਾਨ ਲਈ ਪਸੰਦੀਦਾ ਸਥਾਨ ਬਣਨ ਦੀ ਸਮਰੱਥਾ ਹੈ, ਜੇ ਦੇਸ਼ ਸਬੂਤ ਆਧਾਰਿਤ ਨੀਤੀ ਨਿਰਮਾਣ ਜਾਰੀ ਰੱਖਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਖੇਤਰ ਵਿਚ ਉੱਚ ਕਸਟਮ ਡਿਊਟੀ ਅਤੇ ਜਨਤਕ ਖਰੀਦ ਉੱਤੇ ਪਾਬੰਦੀ ਵਰਗੀ ਰੁਕਾਵਟ ਪਾਉਣ ਵਾਲੀਆਂ 2 ਖਾਮੀਆਂ ਨੂੰ ਛੇਤੀ ਦੂਰ ਕਰਨ ਦੀ ਲੋੜ ਹੈ।
ਇਹ ਵੀ ਪੜ੍ਹੋ : ਹਾਈਵੇਅ 'ਤੇ ਸਪੀਡ ਸੀਮਾ ਦੇ ਅੰਦਰ ਗੱਡੀ ਨਾ ਚਲਾਉਣ 'ਤੇ ਸਜ਼ਾ ਦਾ ਪ੍ਰਬੰਧ: ਨਿਤਿਨ ਗਡਕਰੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8