ਤਿੰਨ ਅਸਤੀਫ਼ਿਆਂ ਕਾਰਨ PFS ਕੰਪਨੀ ਦੀ ਡਿੱਗੀ ਸਾਖ਼, 19 ਫ਼ੀਸਦੀ ਡਿੱਗੇ ਸ਼ੇਅਰ

Thursday, Jan 20, 2022 - 07:28 PM (IST)

ਤਿੰਨ ਅਸਤੀਫ਼ਿਆਂ ਕਾਰਨ PFS ਕੰਪਨੀ ਦੀ ਡਿੱਗੀ ਸਾਖ਼, 19 ਫ਼ੀਸਦੀ ਡਿੱਗੇ ਸ਼ੇਅਰ

ਨਵੀਂ ਦਿੱਲੀ - PTC India Financial Services ਕੰਪਨੀ ਵਿਚ ਲਗਾਤਾਰ ਅਸਤੀਫਿਆਂ ਕਾਰਨ ਕੰਪਨੀ ਦੀ ਸਾਖ਼ ਨੂੰ ਵੱਡਾ ਧੱਕਾ ਲੱਗਾ ਹੈ। ਕੰਪਨੀ ਦੇ ਸ਼ੇਅਰਾਂ ਦੀ ਸ਼ੁਰੂਆਤੀ ਕਾਰੋਬਾਰ 'ਚ 19 ਫ਼ੀਸਦੀ ਦੀ ਗਿਰਾਵਟ ਦੇਖੀ ਗਈ ਸੀ। ਇਸ ਤੋਂ ਬਾਅਦ ਅੱਜ ਕੰਪਨੀ ਦੇ ਸ਼ੇਅਰ 18.32 ਫ਼ੀਸਦੀ ਡਿੱਗ ਕੇ 20.95 ਰੁਪਏ 'ਤੇ ਬੰਦ ਹੋਏ। 

ਅਸਲ 'ਚ ਕੰਪਨੀ ਦੇ ਬੋਰਡ ਦੇ ਤਿੰਨ ਸੁਤੰਤਰ ਡਾਇਰੈਕਟਰਾਂ ਨੇ ਬੁੱਧਵਾਰ ਨੂੰ ਅਸਤੀਫ਼ੇ ਦੇ ਦਿੱਤੇ ਸਨ। ਇਨ੍ਹਾਂ ਤਿੰਨਾਂ ਡਾਇਰੈਕਟਰਾਂ ਨੇ ਕਾਰਪੋਰੇਟ ਸੰਚਾਲਨ ਸਬੰਧੀ ਕਾਰਜਾਂ ਅਤੇ ਹੋਰ ਮੁੱਦਿਆਂ ਕਾਰਨ ਕੰਪਨੀ ਦੇ ਡਾਇਰੈਕਟਰ ਅਹੁਦੇ ਤੋਂ ਅਸਤੀਫ਼ਾ ਦਿੱਤਾ ਹੈ। ਇਸ ਫ਼ਸਲੈ ਦੇ ਅਸਰ ਜਲਦ ਦੀ ਕੰਪਨੀ ਦੇ ਸ਼ੇਅਰਾਂ 'ਤੇ ਦੇਖਣ ਨੂੰ ਮਿਲਿਆ ਅਤੇ ਕੰਪਨੀ ਦੇ ਸ਼ੇਅਰਾਂ 'ਚ ਭਾਰੀ ਗਿਰਾਵਟ ਦੇਖਣ ਨੂੰ ਮਿਲਿਆ।

ਜਾਣੋ ਕੀ ਹੈ ਮਾਮਲਾ

ਕਮਲੇਸ਼ ਸ਼ਿਵਜੀ ਵਿਕਮਸੇ, ਸੰਤੋਸ਼ ਬੀ. ਨਾਇਰ ਅਤੇ ਥਾਮਸ ਮੈਥਿਊ ਟੀ. ਨੇ ਕੰਪਨੀ ਦੇ ਸੁਤੰਤਰ ਡਾਇਰੈਕਟਰ ਅਹੁਦੇ ਤੋਂ ਅਸਤੀਫ਼ਾ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਅਤੇ ਬੋਰਡ ਦੇ ਚੇਅਰਮੈਨ ਦੀਆਂ ਕੁਝ ਗਤੀਵਿਧਿਆਂ ਕੰਪਨੀ ਦੇ ਐਕਟ 2013 ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ ਹਨ। ਆਪਣੇ ਅਸਤੀਫ਼ੇ ਵਿਚ ਉਨ੍ਹਾਂ ਨੇ ਦੋਸ਼ ਲਗਾਇਆ ਹੈ ਕਿ ਮੈਨੇਜਿੰਗ ਡਾਇਰੈਕਟਰ ਅਤੇ ਸੀਈਓ ਪਵਨ ਸਿੰਘ ਆਪਣੀਆਂ ਸ਼ਕਤੀਆਂ ਦਾ ਗਲਤ ਇਸਤੇਮਾਲ ਕਰ ਰਹੇ ਹਨ। ਪੀਟੀਸੀ ਇੰਡੀਆ ਦੀ ਪੀਸੀਐੱਫ ਵਿਚ ਕਰੀਬ 65 ਫ਼ੀਸਦੀ ਹਿੱਸੇਦਾਰੀ ਹੈ ਜਿਸ ਉੱਤੇ ਕਰੀਬ 11,000 ਕਰੋੜ ਰੁਪਏ ਦਾ ਕਰਜ਼ਾ ਹੋਣ ਦਾ ਅੰਦਾਜ਼ਾ ਹੈ। ਪੀਟੀਸੀ ਇੰਡੀਆ ਲਿਮਟਿਡ ਵਲੋਂ ਸੰਚਾਲਤ ਪੀਐੱਫਐੱਸ, ਇਕ ਗੈਰ-ਬੈਂਕਿੰਗ ਵਿੱਤੀ ਕੰਪਨੀ ਦੇ ਰੂਪ ਵਿਚ ਰਿਜ਼ਰਵ ਬੈਂਕ ਕੋਲ ਰਜਿਸਟਰਡ ਹੈ।

ਇਹ ਵੀ ਪੜ੍ਹੋ : ਪਰਸਨਲ ਲੋਨ ਲੈਣ ਵਾਲਿਆਂ ਲਈ ਅਹਿਮ ਖ਼ਬਰ, ਇਹ ਦੋ ਬੈਂਕਾਂ ਦੇ ਰਹੀਆਂ ਨੇ ਸਭ ਤੋਂ ਸਸਤਾ ਕਰਜ਼ਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News