ਖ਼ੁਸ਼ਖਬਰੀ! ਹੁਣ ਘਰ ਬੈਠੇ ਓ. ਟੀ. ਪੀ. ਜ਼ਰੀਓ ਵੀ ਖੋਲ੍ਹ ਸਕਦੇ ਹੋ NPS ਖਾਤਾ
Monday, Jun 29, 2020 - 05:10 PM (IST)
ਨਵੀਂ ਦਿੱਲੀ : ਹੁਣ ਨੈਸ਼ਨਲ ਪੈਨਸ਼ਨ ਸਿਸਟਮ (ਐੱਨ. ਪੀ. ਐੱਸ.) ਖਾਤਾ ਤੁਸੀਂ ਘਰ ਬੈਠੇ ਬਿਲਕੁਲ ਆਸਾਨੀ ਨਾਲ ਖੋਲ੍ਹ ਸਕਦੇ ਹੋ।
NPS ਖਾਤਾ ਖੋਲ੍ਹਣ ਦੀ ਪ੍ਰਕਿਰਿਆ ਨੂੰ ਹੋਰ ਸੌਖਾ ਬਣਾਉਣ ਲਈ ਪੀ. ਐੱਫ. ਆਰ. ਡੀ. ਏ. ਨੇ ਹੁਣ ਗਾਹਕਾਂ ਨੂੰ ਵਨ ਟਾਈਮ ਪਾਸਵਰਡ (ਓ. ਟੀ. ਪੀ.) ਜ਼ਰੀਏ ਇਹ ਖਾਤਾ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ।
ਬੈਂਕਾਂ ਦੇ ਗਾਹਕ ਜੋ ਸਬੰਧਤ ਬੈਂਕਾਂ ਦੀ ਇੰਟਰਨੈਟ ਬੈਂਕਿੰਗ ਜ਼ਰੀਏ ਐੱਨ. ਪੀ. ਐੱਸ. ਖਾਤਾ ਖੋਲ੍ਹਣਾ ਚਾਹੁੰਦੇ ਹਨ, ਹੁਣ ਆਪਣੇ ਰਜਿਸਟਰਡ ਮੋਬਾਈਲ ਨੰਬਰ 'ਤੇ ਪ੍ਰਾਪਤ ਓ. ਟੀ. ਪੀ. ਦੀ ਵਰਤੋਂ ਕਰਕੇ ਇਹ ਖਾਤਾ ਖੋਲ੍ਹ ਸਕਦੇ ਹਨ। ਇਸ ਤੋਂ ਇਲਾਵਾ ਗੈਰ-ਇੰਟਰਨੈਟ ਬੈਂਕਿੰਗ ਡਿਜੀਟਲ ਮੋਡ ਰਾਹੀਂ ਐੱਨ. ਪੀ. ਐੱਸ. ਖਾਤਾ ਖੋਲ੍ਹਣ ਲਈ ਰਜਿਸਟਰਡ ਮੋਬਾਈਲ ਨੰਬਰ ਅਤੇ ਈ-ਮੇਲ ਦੋਹਾਂ 'ਤੇ ਪ੍ਰਾਪਤ ਓ. ਟੀ. ਪੀ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਜ਼ਿਕਰਯੋਗ ਹੈ ਕਿ ਪੈਨਸ਼ਨ ਫੰਡ ਰੈਗੂਲੇਟਰੀ ਤੇ ਵਿਕਾਸ ਅਥਾਰਟੀ (ਪੀ. ਐੱਫ. ਆਰ. ਡੀ. ਏ.) ਪਹਿਲਾਂ ਹੀ ਕਾਗਜ਼ ਰਹਿਤ ਪ੍ਰਕਿਰਿਆ ਈ-ਸਾਈਨ ਰਾਹੀਂ ਆਨਲਾਈਨ ਐੱਨ. ਪੀ. ਐੱਸ. ਖਾਤਾ ਖੋਲ੍ਹਣ ਦੀ ਸਹੂਲਤ ਪ੍ਰਦਾਨ ਕਰ ਰਿਹਾ ਹੈ। ਹੁਣ ਇਸ ਪ੍ਰਕਿਰਿਆ ਨੂੰ ਹੋਰ ਅਸਾਨ ਬਣਾਉਣ ਲਈ ਪੀ. ਐੱਫ. ਆਰ. ਡੀ. ਏ ਨੇ ਗਾਹਕਾਂ ਨੂੰ ਵਨ ਟਾਈਮ ਪਾਸਵਰਡ ਜ਼ਰੀਏ ਖਾਤਾ ਖੋਲ੍ਹਣ ਦੀ ਮਨਜ਼ੂਰੀ ਦੇ ਦਿੱਤੀ ਹੈ। ਪੀ. ਐੱਫ. ਆਰ. ਡੀ. ਏ. ਮੌਜੂਦਾ ਸਮੇਂ ਨੈਸ਼ਨਲ ਪੈਨਸ਼ਨ ਸਿਸਟਮ ਤਹਿਤ 3.60 ਕਰੋੜ ਤੋਂ ਵੱਧ ਗਾਹਕਾਂ ਦੀ ਦੇਖ-ਰੇਖ ਕਰ ਰਿਹਾ ਹੈ।