PFRDA ਨੇ ਟਰੱਸਟੀ ਬੈਂਕ ਤੇ ਸੈਂਟਰਲ ਰਿਕਾਰਡਕੀਪਿੰਗ ਏਜੰਸੀ ਲਈ ਨਿਯਮਾਂ ’ਚ ਕੀਤੀ ਸੋਧ

Friday, Feb 23, 2024 - 10:35 AM (IST)

PFRDA ਨੇ ਟਰੱਸਟੀ ਬੈਂਕ ਤੇ ਸੈਂਟਰਲ ਰਿਕਾਰਡਕੀਪਿੰਗ ਏਜੰਸੀ ਲਈ ਨਿਯਮਾਂ ’ਚ ਕੀਤੀ ਸੋਧ

ਨਵੀਂ ਦਿੱਲੀ (ਭਾਸ਼ਾ) - ਪੈਨਸ਼ਨ ਫੰਡ ਰੈਗੂਲੇਟਰੀ ਅਤੇ ਵਿਕਾਸ ਅਥਾਰਟੀ (ਪੀ. ਐੱਫ. ਆਰ. ਡੀ. ਏ.) ਨੇ ਟਰੱਸਟੀ ਬੈਂਕ ਅਤੇ ਸੈਂਟਰਲ ਰਿਕਾਰਡਕੀਪਿੰਗ ਏਜੰਸੀ ਨਾਲ ਸਬੰਧਤ ਨਿਯਮਾਂ ’ਚ ਸੋਧ ਕੀਤੀ ਹੈ। ਅਧਿਕਾਰਕ ਬਿਆਨ ’ਚ ਕਿਹਾ ਗਿਆ ਹੈ ਕਿ ਟਰੱਸਟੀ ਬੈਂਕ ਰੈਗੂਲੇਸ਼ਨ ’ਚ ਸੋਧ ਦਾ ਉਦੇਸ਼ ਧੋਖਾਦੇਹੀ ਰੋਕਣ ਦੀ ਨੀਤੀ ਦੇ ਲਾਗੂਕਰਨ, ਗਾਹਕ ਨੂੰ ਮੁਆਵਜ਼ਾ ਦੇਣ, ਨਵੀਂ ਰਜਿਸਟ੍ਰੇਸ਼ਨ ਲਈ ਅਰਜ਼ੀਆਂ ਨੂੰ ਸੱਦਾ ਦੇਣ ਅਤੇ ਰਜਿਸਟ੍ਰੇਸ਼ਨ ਸਰਟੀਫਿਕੇਟ ਸੌਂਪਣ ਨਾਲ ਸਬੰਧਤ ਪ੍ਰਬੰਧਾਂ ਨੂੰ ਸਰਲ ਅਤੇ ਮਜ਼ਬੂਤ ​​ਕਰਨਾ ਹੈ। 

ਇਹ ਵੀ ਪੜ੍ਹੋ - ਕਿਸਾਨ ਅੰਦੋਲਨ ਦਾ ਅਸਰ : ਹੁਣ ਤੱਕ 300 ਕਰੋੜ ਦੇ ਕਾਰੋਬਾਰ ਦਾ ਨੁਕਸਾਨ, ਕੱਪੜਾ ਮਾਰਕੀਟ ਠੱਪ

ਇਸ ’ਚ ਕਿਹਾ ਗਿਆ ਹੈ ਕਿ ਸੈਂਟਰਲ ਰਿਕਾਰਡਕੀਪਿੰਗ ਏਜੰਸੀ (ਸੀ. ਆਰ. ਏ.) ਨਾਲ ਸਬੰਧਤ ਨਿਯਮ ’ਚ ਸੋਧ ਕੰਪਨੀ ਐਕਟ, 2013 ਦੇ ਅਨੁਸਾਰ ਸੀ. ਆਰ. ਏ. ਦੇ ਸੰਚਾਲਨ ਨਾਲ ਸਬੰਧਤ ਪ੍ਰਬੰਧਾਂ ਨੂੰ ਸਰਲ ਅਤੇ ਮਜ਼ਬੂਤ ​​ਕਰਦਾ ਹੈ। ਨਾਲ ਹੀ ਇਹ ਏਜੰਸੀ ਲਈ ਸੂਚਨਾ ਦੇ ਖੁਲਾਸੇ ਨੂੰ ਵਧਾਉਂਦਾ ਹੈ। ਦੋਵੇਂ ਸੋਧਾਂ ਇਸ ਮਹੀਨੇ ਦੇ ਸ਼ੁਰੂ ’ਚ ਕੀਤੀਆਂ ਗਈਆਂ ਸਨ। ਇਹ ਪਾਲਣਾ ਦੀ ਲਾਗਤ ਨੂੰ ਘੱਟ ਕਰਨ ਅਤੇ ਵਪਾਰ ਕਰਨ ’ਚ ਆਸਾਨੀ ਨੂੰ ਵਧਾਉਣ ਲਈ ਨਿਯਮਾਂ ਦੀ ਸਮੀਖਿਆ ਨੂੰ ਲੈ ਕੇ 2023-24 ’ਚ ਕੇਂਦਰੀ ਬਜਟ ’ਚ ਕੀਤੇ ਗਏ ਐਲਾਨ ਦੇ ਅਨੁਸਾਰ ਹੈ।

ਇਹ ਵੀ ਪੜ੍ਹੋ - Today Gold Silver Price: ਸੋਨੇ ਦੀਆਂ ਕੀਮਤਾਂ 'ਚ ਵਾਧਾ, ਚਾਂਦੀ 71 ਹਜ਼ਾਰ ਤੋਂ ਹੋਈ ਪਾਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News