ਸਰਕਾਰੀ ਮੁਲਾਜ਼ਮਾਂ ਨੂੰ ਸੌਗਾਤ, ਪੰਜ ਲੱਖ ਤੱਕ ਦਾ ਪੀ. ਐੱਫ. ਹੋਵੇਗਾ ਟੈਕਸ ਫ੍ਰੀ!

03/25/2021 6:54:29 PM

ਨਵੀਂ ਦਿੱਲੀ- ਸਰਕਾਰੀ ਮੁਲਾਜ਼ਮਾਂ ਨੂੰ ਵੱਡੀ ਸੌਗਾਤ ਮਿਲਣ ਜਾ ਰਹੀ ਹੈ। ਨਵੇਂ ਵਿੱਤੀ ਸਾਲ ਤੋਂ ਜਨਰਲ ਪ੍ਰੋਵੀਡੈਂਟ ਫੰਡ (ਪੀ. ਐੱਫ.) ਵਿਚ 5 ਲੱਖ ਰੁਪਏ ਤੱਕ ਦਾ ਸਾਲਾਨਾ ਯੋਗਦਾਨ ਟੈਕਸ ਫ੍ਰੀ ਹੋਵੇਗਾ। ਸਰਕਾਰ ਨੇ ਬਜਟ ਵਿਚ ਸਾਲਾਨਾ 2.50 ਲੱਖ ਤੋਂ ਵੱਧ ਦੇ ਪੀ. ਐੱਫ. ਯੋਗਦਾਨ 'ਤੇ ਮਿਲਣ ਵਾਲੇ ਵਿਆਜ 'ਤੇ ਟੈਕਸ ਲਾਉਣ ਦੀ ਘੋਸ਼ਣਾ ਕੀਤੀ ਸੀ। ਹਾਲਾਂਕਿ, 23 ਮਾਰਚ 2021 ਨੂੰ ਫਾਈਨੈਂਸ ਬਿੱਲ ਪਾਸ ਹੋਣ ਸਮੇਂ ਇਹ ਛੋਟ ਸੀਮਾ ਵਧਾ ਦਿੱਤੀ ਗਈ ਸੀ ਪਰ ਇਸ ਨਾਲ ਨਿੱਜੀ ਖੇਤਰ ਦੇ ਨੌਕਰੀਪੇਸ਼ਾ ਲੋਕਾਂ ਨੂੰ ਫਾਇਦਾ ਨਹੀਂ ਹੋਣ ਵਾਲਾ। ਨਵੀਂ ਸ਼ਰਤ ਅਨੁਸਾਰ, ਪੰਜ ਲੱਖ ਤੱਕ ਦੇ ਪੀ. ਐੱਫ. 'ਤੇ ਵਿਆਜ ਸਿਰਫ਼ ਉਨ੍ਹਾਂ ਲਈ ਟੈਕਸ ਫ੍ਰੀ ਹੋਵੇਗਾ, ਜਿੱਥੇ ਨੌਕਰੀਦਾਤਾ ਜਾਂ ਕੰਪਨੀ ਮਾਲਕ ਦਾ ਕੋਈ ਯੋਗਦਾਨ ਨਹੀਂ ਹੁੰਦਾ।

ਇਹ ਵੀ ਪੜ੍ਹੋ-  RBI ਗਵਰਨਰ ਸ਼ਕਤੀਕਾਂਤ ਨੇ ਬੈਂਕਾਂ ਦੇ ਨਿੱਜੀਕਰਨ 'ਤੇ ਵੱਡਾ ਬਿਆਨ ਦਿੱਤਾ

ਟੈਕਸ ਮਾਹਰਾਂ ਅਨੁਸਾਰ, ਪੀ. ਐੱਫ. ਦੀ ਟੈਕਸ ਫ੍ਰੀ ਸੀਮਾ ਵਧਾਉਣ ਦੇ ਨਾਲ ਜੋੜੀ ਗਈ ਸ਼ਰਤ ਕਾਰਨ ਨਿੱਜੀ ਖੇਤਰ ਦੇ ਨੌਕਰੀਪੇਸ਼ਾ ਲੋਕਾਂ ਨੂੰ ਇਸ ਦਾ ਫਾਇਦਾ ਨਹੀਂ ਮਿਲਣ ਵਾਲਾ। ਉਹ ਇਸ ਲਈ ਕਿਉਂਕਿ ਨਿਯਮਾਂ ਅਨੁਸਾਰ, ਕੰਪਨੀ ਲਈ ਜ਼ਰੂਰੀ ਹੈ ਕਿ ਉਹ ਕਰਮਚਾਰੀਆਂ ਦੇ ਨਾਲ ਈ. ਪੀ. ਐੱਫ. ਵਿਚ ਬਰਾਬਰ ਦਾ ਯੋਗਦਾਨ ਕਰੇ।

ਇਹ ਵੀ ਪੜ੍ਹੋ- ਖ਼ੁਸ਼ਖ਼ਬਰੀ! ਕੱਚੇ ਤੇਲ 'ਚ ਭਾਰੀ ਗਿਰਾਵਟ, ਪੈਟਰੋਲ, ਡੀਜ਼ਲ ਦੀ ਕੀਮਤ ਘਟੀ

ਨਿੱਜੀ ਖੇਤਰ ਵਿਚ ਕਰਮਚਾਰੀ ਤੇ ਕੰਪਨੀ ਮਾਲਕ ਦਾ ਈ. ਪੀ. ਐੱਫ. ਵਿਚ 12-12 ਫ਼ੀਸਦੀ ਯੋਗਦਾਨ ਹੁੰਦਾ ਹੈ। ਇਸ ਤਰ੍ਹਾਂ ਨਿੱਜੀ ਖੇਤਰ ਵਿਚ ਕੰਮ ਕਰਨ ਵਾਲੇ ਕਰਮਚਾਰੀਆਂ ਲਈ 1 ਅਪ੍ਰੈਲ, 2021 ਤੋਂ ਈ. ਪੀ. ਐੱਫ. ਅਤੇ ਵੀ. ਪੀ. ਐੱਫ. ਵਿਚ ਵੱਧ ਤੋਂ ਵੱਧ 2.50 ਲੱਖ ਰੁਪਏ ਦਾ ਸਾਲਾਨਾ ਯੋਗਦਾਨ ਹੀ ਟੈਕਸ ਫ੍ਰੀ ਹੋਵੇਗਾ। ਉੱਥੇ ਹੀ, ਸਰਕਾਰੀ ਮੁਲਾਜ਼ਮਾਂ ਦੇ ਮਾਮਲੇ ਵਿਚ ਜਨਰਲ ਪ੍ਰੋਵੀਡੈਂਟ ਫੰਡ ਹੁੰਦਾ ਹੈ ਜਿੱਥੇ ਸਰਕਾਰ ਦਾ ਯੋਗਦਾਨ ਨਹੀਂ ਹੁੰਦਾ ਸਗੋਂ ਸਰਕਾਰ ਦਾ ਯੋਗਦਾਨ ਮੁਲਾਜ਼ਮਾਂ ਦੇ ਪੈਨਸ਼ਨ ਫੰਡ ਵਿਚ ਜਾਂਦਾ ਹੈ। ਲਿਹਾਜਾ ਸਰਕਾਰੀ ਕਰਮਚਾਰੀ ਇਕ ਵਿੱਤੀ ਸਾਲ ਵਿਚ ਆਪਣੇ ਪੀ. ਐੱਫ. ਵਿਚ ਵੱਧ ਤੋਂ ਵੱਧ 5 ਲੱਖ ਰੁਪਏ ਟੈਕਸ ਮੁਕਤ ਵਿਆਜ ਕਮਾਉਣ ਲਈ ਯੋਗਦਾਨ ਪਾ ਸਕਦੇ ਹਨ।

ਇਹ ਵੀ ਪੜ੍ਹੋ- 31 ਮਾਰਚ ਤੱਕ ਪੈਨ-ਆਧਾਰ ਕਰ ਲਓ ਲਿੰਕ, IT ਕਾਨੂੰਨ 'ਚ ਨਵੀਂ ਧਾਰਾ ਜੁੜੀ

►ਪੀ. ਐੱਫ. ਦੀ ਟੈਕਸ ਫ੍ਰੀ ਲਿਮਟ ਬਾਰੇ ਕੁਮੈਂਟ ਬਾਕਸ ਵਿਚ ਦਿਓ ਵਿਚਾਰ


Sanjeev

Content Editor

Related News