ਨੌਕਰੀਪੇਸ਼ਾ ਲੋਕਾਂ ਲਈ ਗੁੱਡ ਨਿਊਜ਼, PF ਖਾਤੇ ''ਚ ਜਲਦ ਮਿਲੇਗਾ ਇਹ ਪੈਸਾ

05/06/2019 3:41:24 PM

ਨਵੀਂ ਦਿੱਲੀ— ਨਿੱਜੀ ਨੌਕਰੀਪੇਸ਼ਾ ਲੋਕਾਂ ਨੂੰ ਜਲਦ ਹੀ ਉਨ੍ਹਾਂ ਦੇ ਕਰਮਚਾਰੀ ਭਵਿੱਖ ਫੰਡ (ਈ. ਪੀ. ਐੱਫ.) 'ਚ ਸਰਕਾਰ ਵੱਲੋਂ ਵਿਆਜ ਦੀ ਰਕਮ ਜਮ੍ਹਾ ਕਰਾਈ ਜਾ ਸਕਦੀ ਹੈ। ਕਰਮਚਾਰੀ ਭਵਿੱਖ ਫੰਡ ਸੰਗਠਨ (ਈ. ਪੀ. ਐੱਫ. ਓ.) ਨੇ ਹਾਲ ਹੀ 'ਚ ਈ. ਪੀ. ਐੱਫ. 'ਤੇ ਵਿਆਜ ਦਰ ਵਧਾ ਕੇ 8.65 ਫੀਸਦੀ ਕੀਤੀ ਸੀ। ਪਿਛਲੇ ਵਿੱਤੀ ਸਾਲ ਲਈ ਈ. ਪੀ. ਐੱਫ. ਖਾਤਾ ਧਾਰਕਾਂ ਦੇ ਖਾਤੇ 'ਚ ਜਲਦ ਹੀ ਇਸ ਦਰ ਨਾਲ ਵਿਆਜ ਰਕਮ ਜਮ੍ਹਾ ਹੋਣ ਦੀ ਉਮੀਦ ਹੈ।
 

 

ਪੀ. ਐੱਫ. 'ਚ ਜਮ੍ਹਾ ਤੁਹਾਡੀ ਰਕਮ ਨਾ ਸਿਰਫ ਸੇਵਾਮੁਕਤ ਹੋਣ ਸਮੇਂ ਕੰਮ ਆਉਂਦੀ ਹੈ ਸਗੋਂ ਕਿਸੇ ਵੀ ਸੰਕਟਕਾਲੀਨ ਸਥਿਤੀ ਦੌਰਾਨ ਵੀ ਇਹ ਕੰਮ ਆ ਸਕਦੀ ਹੈ। ਇਸ 'ਚ ਜਮ੍ਹਾ ਪੈਸੇ ਦਾ ਇਸਤੇਮਾਲ ਪਰਿਵਾਰ ਦੇ ਕਿਸੇ ਮੈਂਬਰ ਦੇ ਵਿਆਹ, ਡਾਕਟਰੀ ਇਲਾਜ, ਬੱਚਿਆਂ ਦੀ ਪੜ੍ਹਾਈ, ਜਾਇਦਾਦ ਖਰੀਦਣ ਜਾਂ ਹਾਊਸਿੰਗ ਲੋਨ ਜਮ੍ਹਾ ਕਰਾਉਣ ਲਈ ਕੀਤਾ ਜਾ ਸਕਦਾ ਹੈ।

ਹੁਣ ਕਿਉਂਕਿ ਤੁਹਾਡੇ ਈ. ਪੀ. ਐੱਫ. ਖਾਤੇ 'ਚ 8.65 ਫੀਸਦੀ ਵਿਆਜ ਦਰ ਨਾਲ ਰਕਮ ਜਮ੍ਹਾ ਹੋਣ ਜਾ ਰਹੀ ਹੈ, ਤਾਂ ਤੁਸੀਂ ਚਾਰ ਤਰੀਕਿਆਂ ਐੱਸ. ਐੱਮ. ਐੱਸ., ਮਿਸਡ ਕਾਲ, ਈ. ਪੀ. ਐੱਫ. ਓ. ਦੀ ਵੈੱਬਸਾਈਟ ਤੇ ਉਮੰਗ ਐਪ ਜ਼ਰੀਏ ਪੀ. ਐੱਫ. ਖਾਤੇ ਦਾ ਬੈਲੰਸ ਜਾਣ ਸਕਦੇ ਹੋ। ਈ. ਪੀ. ਐੱਫ. ਓ. ਨਾਲ ਰਜਿਸਰਡ ਮੋਬਾਇਲ ਨੰਬਰ ਤੋਂ ਤੁਸੀਂ 011-22901406 'ਤੇ ਇਕ ਮਿਸਡ ਕਾਲ ਕਰਕੇ ਬੈਲੰਸ ਜਾਣ ਸਕਦੇ ਹੋ।


Related News