ਅੱਜ ਪੈਟਰੋਲ ਦੇ ਭਾਅ ਸਥਿਰ, ਡੀਜ਼ਲ 7 ਪੈਸੇ ਹੋਇਆ ਸਸਤਾ

08/20/2019 10:25:18 AM

ਨਵੀਂ ਦਿੱਲੀ—ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਰੋਜ਼ ਹੋਣ ਵਾਲੇ ਬਦਲਾਅ 'ਚ ਅੱਜ ਪੈਟਰੋਲ ਦੇ ਭਾਅ ਸਥਿਰ ਹਨ। ਯਾਨੀ ਕੱਲ ਦੇ ਭਾਅ 'ਤੇ ਹੀ ਪੂਰੇ ਦੇਸ਼ 'ਚ ਪੈਟਰੋਲ ਵਿਕ ਰਿਹਾ ਹੈ। ਜਦੋਂਕਿ ਡੀਜ਼ਲ ਦੇ ਭਾਅ 7 ਪੈਸੇ ਘਟ ਹੋ ਗਏ ਹਨ। 
ਆਓ ਜਾਣਦੇ ਹਾਂ ਤੁਹਾਡੇ ਸ਼ਹਿਰ 'ਚ ਕਿਸ ਭਾਅ ਵਿਕ ਰਿਹਾ ਹੈ ਪੈਟਰੋਲ ਅਤੇ ਡੀਜ਼ਲ....
ਮੰਗਲਵਾਰ ਭਾਵ ਅੱਜ 20 ਅਗਸਤ ਨੂੰ ਦਿੱਲੀ 'ਚ ਪੈਟਰੋਲ ਦੀ ਕੀਮਤ ਸਥਿਰ ਹੈ। ਭਾਵ ਕੱਲ ਦੇ ਭਾਅ ਨਾਲ ਵਿਕ ਰਿਹਾ ਹੈ। ਪੈਟਰੋਲ ਦੀ ਕੀਮਤ 71.84 ਰੁਪਏ ਪ੍ਰਤੀ ਲੀਟਰ ਹੈ। ਜਦੋਂਕਿ ਡੀਜ਼ਲ ਦੀ ਕੀਮਤ ਅੱਜ 65.11 ਰੁਪਏ ਪ੍ਰਤੀ ਲੀਟਰ ਹੈ। ਡੀਜ਼ਲ ਦੀ ਕੀਮਤ ਕੱਲ ਦੇ ਮੁਕਾਬਲੇ ਅੱਜ 7 ਪੈਸੇ ਘਟ ਹੋਈ ਹੈ।
ਉੱਧਰ ਮੁੰਬਈ 'ਚ ਪੈਟਰੋਲ 77.50 ਰੁਪਏ ਪ੍ਰਤੀ ਲੀਟਰ ਦੇ ਭਾਅ ਨਾਲ ਵਿਕ ਰਿਹਾ ਹੈ। ਇਥੇ ਵੀ ਪੈਟਰੋਲ ਦੇ ਭਾਅ ਸਥਿਰ ਹਨ। ਜਦੋਂਕਿ ਡੀਜ਼ਲ ਦੀ ਕੀਮਤ 67.49 ਰੁਪਏ ਪ੍ਰਤੀ ਲੀਟਰ ਦੇ ਭਾਅ ਨਾਲ ਵਿਕ ਰਿਹਾ ਹੈ। ਭਾਵ ਕੱਲ ਦੇ ਭਾਅ ਨਾਲ ਅੱਜ ਮੁੰਬਈ 'ਚ 7 ਪੈਸੇ ਡੀਜ਼ਲ ਸਸਤਾ ਹੋਇਆ ਹੈ। 
ਅਜਿਹੇ 'ਚ ਕੋਲਕਾਤਾ 'ਚ ਅੱਜ ਪੈਟਰੋਲ ਦੀ ਕੀਮਤ 74.54 ਰੁਪਏ ਪ੍ਰਤੀ ਲੀਟਰ ਹੈ। ਇਥੇ ਵੀ ਪੈਟਰੋਲ ਦੇ ਭਾਅ ਸਥਿਰ ਹਨ। ਜਦੋਂਕਿ ਡੀਜ਼ਲ ਦੀ ਕੀਮਤ 67.49 ਰੁਪਏ ਪ੍ਰਤੀ ਲੀਟਰ ਦੇ ਭਾਅ ਨਾਲ ਵਿਕ ਰਿਹਾ ਹੈ। ਇਥੇ ਡੀਜ਼ਲ ਕੱਲ ਦੇ ਮੁਕਾਬਲੇ 7 ਪੈਸੇ ਦੀ ਗਿਰਾਵਟ ਆਈ ਹੈ। 
ਉੱਧਰ ਚੇਨਈ 'ਚ ਪੈਟਰੋਲ ਦੀ ਕੀਮਤ 74.62 ਰੁਪਏ ਪ੍ਰਤੀ ਲੀਟਰ ਹੈ। ਚੇਨਈ 'ਚ ਪੈਟਰੋਲ ਦੀ ਕੀਮਤ ਸਥਿਰ ਹੈ। ਜਦੋਂਕਿ ਡੀਜ਼ਲ ਦੀ ਕੀਮਤ 68.79 ਰੁਪਏ ਪ੍ਰਤੀ ਲੀਟਰ ਹੈ। ਕੱਲ ਦੇ ਮੁਕਾਬਲੇ ਡੀਜ਼ਲ 'ਚ 7 ਪੈਸੇ ਦੀ ਗਿਰਾਵਟ ਆਈ ਹੈ।


Aarti dhillon

Content Editor

Related News