ਪੈਟਰੋਲ 18 ਪੈਸੇ ਹੋਇਆ ਸਸਤਾ, ਰਸੋਈ ਗੈਸ ਹੋਈ ਮਹਿੰਗੀ, ਜਾਣੋ ਕੀਮਤਾਂ

Thursday, Nov 01, 2018 - 08:54 AM (IST)

ਨਵੀਂ ਦਿੱਲੀ— ਪੈਟਰੋਲ ਦੀਆਂ ਕੀਮਤਾਂ 'ਚ ਵੀਰਵਾਰ ਨੂੰ ਕਟੌਤੀ ਕੀਤੀ ਗਈ ਹੈ, ਜਦੋਂ ਕਿ ਡੀਜ਼ਲ ਦੇ ਰੇਟ ਨਹੀਂ ਬਦਲੇ ਗਏ ਹਨ। ਹੁਣ ਤਕ 15 ਦਿਨਾਂ 'ਚ ਪੈਟਰੋਲ 3.46 ਰੁਪਏ ਸਸਤਾ ਹੋ ਚੁੱਕਾ ਹੈ। 1 ਨਵੰਬਰ ਨੂੰ ਤੇਲ ਮਾਰਕੀਟਿੰਗ ਕੰਪਨੀਆਂ ਨੇ ਪੈਟਰੋਲ ਦੀਆਂ ਕੀਮਤਾਂ 'ਚ 18 ਪੈਸੇ ਦੀ ਕਟੌਤੀ ਕੀਤੀ ਹੈ। ਡੀਜ਼ਲ ਦੇ ਰੇਟ ਪਿਛਲੇ ਦੋ ਦਿਨਾਂ ਤੋਂ ਜਿਓਂ ਦੀ ਤਿਓਂ ਹੀ ਹਨ। ਦਿੱਲੀ 'ਚ ਪੈਟਰੋਲ ਦੀ ਕੀਮਤ ਅੱਜ 79.37 ਰੁਪਏ, ਕੋਲਕਾਤਾ 'ਚ 81.25 ਰੁਪਏ, ਮੁੰਬਈ 'ਚ 84.86 ਰੁਪਏ ਅਤੇ ਚੇਨਈ 'ਚ 82.46 ਰੁਪਏ ਪ੍ਰਤੀ ਲਿਟਰ ਦਰਜ ਕੀਤੀ ਗਈ ਹੈ। ਡੀਜ਼ਲ ਦੀ ਗੱਲ ਕਰੀਏ ਤਾਂ ਦਿੱਲੀ 'ਚ ਇਸ ਦੀ ਕੀਮਤ 73.78 ਰੁਪਏ, ਕੋਲਕਾਤਾ 'ਚ 75.63 ਰੁਪਏ, ਮੁੰਬਈ 'ਚ 77.32 ਰੁਪਏ ਅਤੇ ਚੇਨਈ 'ਚ 78.00 ਰੁਪਏ ਪ੍ਰਤੀ ਲਿਟਰ ਹੈ। 

ਪੰਜਾਬ 'ਚ ਪੈਟਰੋਲ-ਡੀਜ਼ਲ ਦੇ ਰੇਟ :

PunjabKesari
ਇੰਡੀਅਨ ਆਇਲ ਦੀ ਵੈੱਬਸਾਈਟ 'ਤੇ ਜਲੰਧਰ 'ਚ ਪੈਟਰੋਲ ਦੀ ਕੀਮਤ ਅੱਜ 84 ਰੁਪਏ 62 ਪੈਸੇ ਅਤੇ ਡੀਜ਼ਲ ਦੀ 73 ਰੁਪਏ 54 ਪੈਸੇ ਪ੍ਰਤੀ ਲਿਟਰ ਦਰਜ ਕੀਤੀ ਗਈ। ਅੰਮ੍ਰਿਤਸਰ 'ਚ ਪੈਟਰੋਲ ਦੀ ਕੀਮਤ 85 ਰੁਪਏ 18 ਪੈਸੇ ਹੋ ਗਈ ਹੈ ਅਤੇ ਡੀਜ਼ਲ ਦੀ 74 ਰੁਪਏ 04 ਪੈਸੇ ਹੈ। ਲੁਧਿਆਣਾ 'ਚ ਪੈਟਰੋਲ ਦੀ ਕੀਮਤ 85 ਰੁਪਏ 04 ਪੈਸੇ ਦਰਜ ਕੀਤੀ ਗਈ ਹੈ ਅਤੇ ਡੀਜ਼ਲ ਦੀ ਕੀਮਤ 73 ਰੁਪਏ 91 ਪੈਸੇ ਪ੍ਰਤੀ ਲਿਟਰ ਹੈ।
ਪਟਿਆਲਾ 'ਚ ਪੈਟਰੋਲ ਦੀ ਕੀਮਤ 84 ਰੁਪਏ 99 ਪੈਸੇ ਅਤੇ ਡੀਜ਼ਲ ਦੀ ਕੀਮਤ 73 ਰੁਪਏ 86 ਪੈਸੇ ਪ੍ਰਤੀ ਲਿਟਰ ਦਰਜ ਕੀਤੀ ਗਈ। ਉੱਥੇ ਹੀ, ਮੋਹਾਲੀ 'ਚ ਪੈਟਰੋਲ ਦੀ ਕੀਮਤ 85.33 ਰੁਪਏ ਅਤੇ ਡੀਜ਼ਲ ਦੀ 74.16 ਰੁਪਏ ਪ੍ਰਤੀ ਲਿਟਰ ਦਰਜ ਕੀਤੀ ਗਈ, ਜਦੋਂ ਕਿ ਚੰਡੀਗੜ੍ਹ ਸ਼ਹਿਰ 'ਚ ਪੈਟਰੋਲ ਦੀ ਕੀਮਤ 74.95 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ ਦੀ ਕੀਮਤ 70.20 ਰੁਪਏ ਪ੍ਰਤੀ ਲਿਟਰ ਦਰਜ ਕੀਤੀ ਗਈ।

ਰਸੋਈ ਗੈਸ 60 ਰੁ: ਹੋਈ ਮਹਿੰਗੀ, ਸਬਸਿਡੀ ਵਾਲੇ 'ਚ 2.94 ਰੁ: ਦਾ ਵਾਧਾ
ਬਿਨਾਂ ਸਬਸਿਡੀ ਵਾਲੇ ਗੈਸ ਸਿਲੰਡਰ ਦੀ ਕੀਮਤ 60 ਰੁਪਏ ਅਤੇ ਸਬਸਿਡੀ ਵਾਲੇ ਸਿਲੰਡਰ ਦੀ ਕੀਮਤ 2.94 ਰੁਪਏ ਵਧ ਗਈ ਹੈ। ਇੰਡੀਅਨ ਆਇਲ ਕਾਰਪੋਰੇਸ਼ਨ ਮੁਤਾਬਕ ਦਿੱਲੀ 'ਚ 14.2 ਕਿਲੋ ਦੇ ਸਬਸਿਡੀ ਸਿਲੰਡਰ ਦੀ ਕੀਮਤ 502.40 ਰੁਪਏ ਤੋਂ ਵੱਧ ਕੇ 505.34 ਰੁਪਏ ਹੋ ਗਈ ਹੈ।


Related News