31 ਰੁਪਏ ਤੋਂ ਘੱਟ ਹੈ ਪੈਟਰੋਲ-ਡੀਜ਼ਲ ਦਾ ਬੇਸ ਪ੍ਰਾਈਸ, 58 ਰੁਪਏ ਤਕ ਲਗਦਾ ਹੈ ਟੈਕਸ

Saturday, Feb 13, 2021 - 06:25 PM (IST)

ਨਵੀਂ ਦਿੱਲੀ(ਏਜੰਸੀਆਂ)– ਪੈਟਰੋਲ ਅਤੇ ਡੀਜ਼ਲ ਦੇ ਰੇਟ ’ਚ ਪਿਛਲੇ ਮਹੀਨੇ ਤੋਂ ਹੀ ਅੱਗ ਲੱਗੀ ਹੋਈ ਹੈ। ਕੌਮਾਂਤਰੀ ਮਾਰਕੀਟ ’ਚ ਕੱਚੇ ਤੇਲ ਦੀ ਮਹਿੰਗਾਈ ਨੂੰ ਸਰਕਾਰਾਂ ਭਾਂਵੇ ਹੀ ਦੁਹਾਈ ਦੇ ਰਹੀਆਂ ਹਨ ਪਰ ਅਸਲੀਅਤ ਇਹ ਹੈ ਕਿ 29 ਰੁਪਏ 34 ਪੈਸੇ ਪ੍ਰਤੀ ਲੀਟਰ ਵਾਲੇ ਪੈਟਰੋਲ ਦੀ ਕੀਮਤ 88 ਰੁਪਏ ਤੋਂ ਪਾਰ ਹੋ ਚੁੱਕੀ ਹੈ। ਉਥੇ ਹੀ ਡੀਜ਼ਲ ਦੀ ਗੱਲ ਕਰੀਏ ਤਾਂ ਇਸ ਦਾ ਬੇਸ ਪ੍ਰਾਈਸ ਦਿੱਲੀ ’ਚ 1 ਫਰਵਰੀ ਨੂੰ ਸਿਰਫ 30 ਰੁੁਪਏ 55 ਪੈਸੇ ਸੀ, ਜਦੋਂ ਕਿ ਇਸ ਦਿਨ ਮਾਰਕੀਟ ’ਚ ਇਹ 76 ਰੁਪਏ 48 ਪੈਸੇ ਪ੍ਰਤੀ ਲੀਟਰ ਵਿਕ ਰਿਹਾ ਸੀ।

ਇਹ ਵੀ ਪੜ੍ਹੋ: ਕੰਗਨਾ ਰਣੌਤ ਨੇ PM ਮੋਦੀ ਨੂੰ ਕੀਤਾ ਟਵੀਟ, ਕਿਹਾ- ਟਵਿਟਰ ਕਿੰਨੀ ਵੀ ਵਾਰ ਮਾਫ਼ੀ ਮੰਗੇ ਮਾਫ਼ ਨਾ ਕਰਨਾ

ਇਕ ਫਰਵਰੀ 2021 ਨੂੰ ਦਿੱਲੀ ’ਚ ਤੇਲ ਦਾ ਰੇਟ ਅਤੇ ਉਸ ’ਤੇ ਟੈਕਸ

ਵੇਰਵਾ ਪੈਟਰੋਲ ਰੁਪਏ ਲੀਟਰ ਡੀਜ਼ਲ ਰੁਪਏ ਲੀਟਰ
ਬੇਸ ਪ੍ਰਾਈਸ 29.34 30.55
ਭਾੜਾ ਅਤੇ ਹੋਰ ਖਰਚੇ 0.37 0.34
ਡੀਲਰ ਦਾ ਰੇਟ 29.71 30.89
ਐਕਸਾਈਜ਼ ਡਿਊਟੀ 32.98 31.83
ਡੀਲਰ ਦੀ ਕਮਿਸ਼ਨ 3.69 2.54
ਵੈਟ (ਡੀਲਰ ਦੀ ਕਮਿਸ਼ਨ ਦੇ ਨਾਲ) 19.92 11.22
ਤੁਹਾਨੂੰ ਮਿਲਦਾ ਹੈ 86.3 76.48

ਸ੍ਰੋਤ : ਆਈ. ਓ. ਸੀ.

ਦਰਅਸਲ ਭਾਰਤ ’ਚ ਡੀਜ਼ਲ ਅਤੇ ਪੈਟਰੋਲ ’ਤੇ ਕੇਂਦਰ ਸਰਕਾਰ ਜਿਥੇ ਐਕਸਾਈਜ਼ ਡਿਊਟੀ ਦੇ ਰੂਪ ’ਚ ਹਰ ਲੀਟਰ ’ਤੇ 32 ਰੁਪਏ ਤੋਂ ਵੱਧ ਵਸੂਲਦੀ ਹੈ ਤਾਂ ਸੂਬਾ ਸਰਕਾਰਾਂ ਵੈਟ ਅਤੇ ਸੈੱਸ ਲਗਾ ਕੇ ਲੋਕਾਂ ਦੀ ਜੇਬ ’ਚੋਂ ਆਪਣਾ ਖਜ਼ਾਨਾ ਭਰ ਰਹੀਆਂ ਹਨ। ਇਸ ਤੋਂ ਇਲਾਵਾ ਦੋਹਾਂ ਤੇਲਾਂ ’ਤੇ ਮਾਲ-ਭਾੜਾ ਅਤੇ ਡੀਲਰ ਦੀ ਕਮਿਸ਼ਨ ਵੀ ਜੁੜਦੀ ਹੈ, ਜੋ ਆਮ ਜਨਤਾ ਤੋਂ ਹੀ ਲਿਆ ਜਾਂਦਾ ਹੈ। ਜੇ ਸੂਬਾ ਸਰਕਾਰਾਂ ਵਲੋਂ ਪੈਟਰੋਲ-ਡੀਜ਼ਲ ’ਤੇ ਲਗਾਏ ਜਾਣ ਵਾਲੇ ਟੈਕਸ ਦੀ ਗੱਲ ਕਰੀਏ ਤਾਂ ਰਾਜਸਥਾਨ ’ਚ ਪੈਟਰੋਲ ’ਤੇ ਵੈਟ 36 ਫੀਸਦੀ ਅਤੇ ਡੀਜ਼ਲ ’ਤੇ 26 ਫੀਸਦੀ ਹੈ। ਪਹਿਲਾਂ ਇਥੇ ਸਭ ਤੋਂ ਵੱਧ ਵੈਟ ਸੀ।

ਇਹ ਵੀ ਪੜ੍ਹੋ: ਲਾਲ ਕਿਲਾ ਹਿੰਸਾ ਦਾ ਮਾਸਟਰਮਾਈਂਡ ਕੋਈ ਹੋਰ...? ਅਭਿਨੇਤਾ ਦੀਪ ਸਿੱਧੂ ਤੇ ਇਕਬਾਲ ਸਨ ਸਿਰਫ ਮੋਹਰਾ

ਹੁਣ ਵੈਟ ਵਸੂਲਣ ਦੇ ਮਾਮਲੇ ’ਚ ਮਣੀਪੁਰ ਸਭ ਤੋਂ ਅੱਗੇ ਹੋ ਗਿਆ ਹੈ। ਇਥੇ ਪੈਟਰੋਲ ’ਤੇ 36.50 ਫੀਸਦੀ ਅਤੇ ਡੀਜ਼ਲ ’ਤੇ 22.50 ਫੀਸਦੀ ਟੈਕਸ ਵਸੂਲਿਆ ਜਾ ਰਿਹਾ ਹੈ। ਵੱਡੇ ਸੂਬਿਆਂ ’ਚ ਤਾਮਿਲਨਾਡੂ ’ਚ ਪੈਟਰੋਲ ’ਤੇ 15 ਫੀਸਦੀ ਅਤੇ ਡੀਜ਼ਲ ’ਤੇ 11 ਫੀਸਦੀ ਟੈਕਸ ਵਸੂਲਿਆ ਜਾਂਦਾ ਹੈ ਪਰ ਇਥੇ ਵੈਟ ਨਾਲ ਪੈਟਰੋਲ ’ਤੇ 13.02 ਰੁਪਏ ਅਤੇ ਡੀਜ਼ਲ ’ਤੇ 9.62 ਰੁਪਏ ਪ੍ਰਤੀ ਲਿਟਰ ਸੈੱਸ ਵੀ ਵਸੂਲਿਆ ਜਾਂਦਾ ਹੈ। ਜ਼ਿਆਦਾਤਰ ਸੂਬੇ ਸੈੱਸ ਵਸੂਲ ਰਹੇ ਹਨ। ਲਕਸ਼ਦੀਪ ਇਕੋ-ਇਕ ਅਜਿਹਾ ਸੂਬਾ ਹੈ, ਜਿਥੇ ਵੈਟ ਨਹੀਂ ਲਿਆ ਜਾਂਦਾ ਹੈ।

ਇਹ ਵੀ ਪੜ੍ਹੋ: IND v ENG: ਕਰੀਬ ਸਾਲ ਬਾਅਦ ਕ੍ਰਿਕਟ ਮੈਦਾਨ ’ਚ ਹੋਈ ਦਰਸ਼ਕਾਂ ਦੀ ਐਂਟਰੀ, ਤਸਵੀਰਾਂ ’ਚ ਵੇਖੋ ਉਤਸ਼ਾਹ

ਕੇਂਦਰ ਸਰਕਾਰ ਵੀ ਭਰ ਰਹੀ ਖਜ਼ਾਨਾ
ਪੈਟਰੋਲੀਅਮ ਪ੍ਰੋਡਕਟ ’ਤੇ ਐਕਸਾਈਜ਼ ਡਿਊਟੀ ਲਗਾ ਕੇ ਕੇਂਦਰ ਸਰਕਾਰ ਨੇ 2019-20 ’ਚ 3.34 ਲੱਖ ਕਰੋੜ ਰੁਪਏ ਕਮਾਏ। ਮਈ 2014 ’ਚ ਪਹਿਲੀ ਵਾਰ ਜਦੋਂ ਮੋਦੀ ਸਰਕਾਰ ਬਣੀ ਸੀ ਤਾਂ 2014-15 ’ਚ ਐਕਸਾਈਜ਼ ਡਿਊਟੀ ਤੋਂ 1.72 ਲੱਖ ਕਰੋੜ ਰੁਪਏ ਕਮਾਈ ਹੋਈ ਸੀ, ਯਾਨੀ ਸਿਰਫ 5 ਸਾਲਾਂ ’ਚ ਇਹ ਦੁੱਗਣੀ ਹੋ ਗਈ।

ਇਹ ਵੀ ਪੜ੍ਹੋ: ਹੁਣ ਅੰਤਰਰਾਸ਼ਟਰੀ ਕਾਮੇਡੀਅਨ ਟ੍ਰੇਵਰ ਨੋਹ ਨੇ ਕਿਸਾਨ ਅੰਦੋਲਨ ਨੂੰ ਲੈ ਕੇ ਕੀਤੀ ਟਿੱਪਣੀ, ਜਾਣੋ ਕੀ ਕਿਹਾ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।   


cherry

Content Editor

Related News