ਈਰਾਨ 'ਤੇ ਹਮਲੇ ਤੋਂ ਬਾਅਦ ਕੱਚੇ ਤੇਲ ਦੀਆਂ ਕੀਮਤਾਂ 'ਚ ਆਇਆ ਉਛਾਲ, ਮਹਿੰਗਾ ਹੋਵੇਗਾ ਪੈਟਰੋਲ-ਡੀਜ਼ਲ

01/03/2020 1:53:40 PM

ਨਵੀਂ ਦਿੱਲੀ — ਸ਼ੁੱਕਰਵਾਰ ਨੂੰ ਲਗਾਤਾਰ ਦੂਜੇ ਦਿਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਦੇਖਣ ਨੂੰ ਮਿਲਿਆ ਹੈ। ਇਕ ਜਨਵਰੀ ਨੂੰ ਪੈਟਰੋਲ ਅਤੇ ਡੀਜ਼ਲ ਦੇ ਭਾਅ ਸਥਿਰ ਸਨ ਪਰ ਇਸ ਤੋਂ ਬਾਅਦ ਵੀਰਵਾਰ ਅਕੇ ਸ਼ੁੱਕਰਵਾਰ ਨੂੰ ਇਨ੍ਹਾਂ ਦੀਆਂ ਕੀਮਤਾਂ ਵਿਚ ਵਾਧਾ ਕੀਤਾ ਗਿਆ। ਇਸ ਦੇ ਨਾਲ ਹੀ ਬਗਦਾਦ ਹਵਾਈ ਅੱਡੇ 'ਤੇ ਅਮਰੀਕੀ ਫੌਜ ਵਲੋਂ ਕੀਤੇ ਗਏ ਮਿਸਾਈਲ ਹਮਲੇ 'ਚ ਈਰਾਨ ਦਾ ਟਾਪ ਕਮਾਂਡਰ ਕਾਸਿਮ ਸੁਲੇਮਾਨੀ ਮਾਰਿਆ ਗਿਆ, ਜਿਸ ਤੋਂ ਬਾਅਦ ਕੱਚੇ ਤੇਲ ਦੀ ਕੀਮਤ ਵਿਚ ਵਾਧਾ ਹੋਇਆ ਹੈ।

ਕੱਚੇ ਤੇਲ ਦੀਆਂ ਕੀਮਤਾਂ ਵਿਚ ਵਾਧਾ

ਅੰਤਰਰਾਸ਼ਟਰੀ ਬਜ਼ਾਰ 'ਚ ਕੱਚੇ ਤੇਲ ਦੀ ਕੀਮਤ 4 ਫੀਸਦੀ ਮਜ਼ਬੂਤ ਹੋ ਗਈ ਹੈ। ਇਸ ਕਾਰਨ ਤੇਲ ਮਾਰਕੀਟਿੰਗ ਕੰਪਨੀਆਂ 'ਤੇ ਦਬਾਅ ਬਣ ਗਿਆ ਹੈ। ਅੱਜ ਬ੍ਰੇਂਟ ਕਰੂਡ ਆਇਲ ਦੀ ਕੀਮਤ 4.4 ਫੀਸਦੀ ਵਧ ਕੇ 69.16 ਅਮਰੀਕੀ ਡਾਲਰ ਹੋ ਗਈ ਹੈ। ਇਸ ਦੇ ਨਾਲ ਹੀ ਡਬਲਿਊ.ਟੀ.ਆਈ. 4.3 ਫੀਸਦੀ ਉਛਲ ਕੇ 63.84 ਅਮਰੀਕੀ ਡਾਲਰ 'ਤੇ ਆ ਗਿਆ। ਇਸ ਦਾ ਅਸਰ ਹੋਰ ਦੇਸ਼ਾਂ ਦੇ ਨਾਲ-ਨਾਲ ਭਾਰਤ 'ਤੇ ਵੀ ਪੈ ਸਕਦਾ ਹੈ। ਦੇਸ਼ ਵਿਚ ਪੈਟਰੋਲ, ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਹੋ ਸਕਦਾ ਹੈ। ਅਜਿਹਾ ਇਸ ਲਈ ਕਿਉਂਕਿ ਭਾਰਤ ਅਰਬ ਦੇਸ਼ਾਂ ਦੇ ਨਾਲ ਹੀ ਈਰਾਨ ਕੋਲੋਂ ਵੀ ਕੱਚਾ ਤੇਲ ਆਯਾਤ ਕਰਦਾ ਹੈ। 

ਦੇਸ਼ ਦੇ ਪ੍ਰਮੁੱਖ ਸ਼ਹਿਰਾਂ 'ਚ ਵਧਿਆ ਪੈਟਰੋਲ-ਡੀਜ਼ਲ ਦਾ ਭਾਅ

ਦਿੱਲੀ ਵਿਚ ਇਕ ਲਿਟਰ ਪੈਟਰੋਲ ਦੀ ਕੀਮਤ 10 ਪੈਸੇ ਵਧ ਗਈ ਹੈ, ਕੋਲਕਾਤਾ ਅਤੇ ਮੁੰਬਈ 'ਚ 7 ਪੈਸੇ। ਇਸ ਦੇ ਨਾਲ ਹੀ ਚੇਨਈ 'ਚ ਪੈਟਰੋਲ ਦੀ ਕੀਮਤ 8 ਪੈਸੇ ਵਧੀ ਹੈ। ਡੀਜ਼ਲ ਦੀ ਗੱਲ ਕਰੀਏ ਤਾਂ ਇਕ ਲਿਟਰ ਡੀਜ਼ਲ ਦੀ ਕੀਮਤ 14 ਪੈਸੇ ਵਧ ਗਈ ਹੈ, ਕੋਲਕਾਤਾ ਵਿਚ 12 ਪੈਸੇ ਅਤੇ ਮੁੰਬਈ 'ਚ 13 ਪੈਸੇ ਵਧੀ ਹੈ। ਇਸ ਦੇ ਨਾਲ ਹੀ ਚੇਨਈ 'ਚ ਡੀਜ਼ਲ ਦਾ ਭਾਅ 14 ਪੈਸੇ ਵਧਿਆ ਹੈ। 

ਦੇਸ਼ ਦੇ ਪ੍ਰਮੁੱਖ ਸ਼ਹਿਰਾਂ 'ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ

ਪ੍ਰਮੁੱਖ ਸ਼ਹਿਰ                        ਪੈਟ੍ਰੋਲ                 ਡੀਜ਼ਲ

ਚੇਨਈ                                 78.28                72.12

ਦਿੱਲੀ                                  75.35               68.25

ਕੋਲਕਾਤਾ                              77.94               70.61

ਮੁੰਬਈ                                  80.94              71.56

ਆਗਰਾ                                 76.29              68.23

ਅਹਿਮਦਾਬਾਦ                        72.65               71.41

ਇਲਾਹਾਬਾਦ                          76.54               68.58

ਬੈਂਗਲੁਰੂ                                77.87              70.52

ਭੋਪਾਲ                                  83.59             74.59

ਭੁਵਨੇਸ਼ਵਰ                             74.32            73.21

ਚੰਡੀਗੜ੍ਹ                             71.19            64.97

ਚੇਨੱਈ                                  78.28           72.12

ਕੋਇੰਬਟੂਰ                              78.69 

ਕੀਮਤ ਤੈਅ ਕਰਨ ਦਾ ਇਹ ਹੈ ਅਧਾਰ

ਵਿਦੇਸ਼ੀ ਮੁਦਰਾ ਦਰਾਂ ਦੇ ਨਾਲ ਅੰਤਰਰਾਸ਼ਟਰੀ ਬਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਨਿਰਧਾਰਤ ਹੁੰਦੀਆਂ ਹਨ। ਇਸ ਆਧਾਰ 'ਤੇ ਰੋਜ਼ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਬਦਲਾਅ ਹੁੰਦਾ ਹੈ। ਇਨ੍ਹਾਂ ਮਿਆਰਾ ਦੇ ਆਧਾਰ 'ਤੇ ਪੈਟਰੋਲ ਅਤੇ ਡੀਜ਼ਲ ਰੇਟ ਰੋਜ਼ ਤੈਅ ਕਰਨ ਦਾ ਕੰਮ ਤੇਲ ਕੰਪਨੀਆਂ ਕਰਦੀਆਂ ਹਨ।
 


Related News