ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੂੰ ਲੱਗੀ ਅੱਗ, ਲਗਾਤਾਰ ਛੇਵੇਂ ਦਿਨ ਵਧੇ ਭਾਅ

Monday, Nov 01, 2021 - 11:56 AM (IST)

ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੂੰ ਲੱਗੀ ਅੱਗ,  ਲਗਾਤਾਰ ਛੇਵੇਂ ਦਿਨ ਵਧੇ ਭਾਅ

ਨਵੀਂ ਦਿੱਲੀ (ਵਾਰਤਾ) - ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਉੱਚੀਆਂ ਕੀਮਤਾਂ ਦਰਮਿਆਨ ਇਸ ਮਹੀਨੇ ਦੇ ਪਹਿਲੇ ਦਿਨ ਸੋਮਵਾਰ ਨੂੰ ਲਗਾਤਾਰ ਛੇਵੇਂ ਦਿਨ ਘਰੇਲੂ ਪੱਧਰ ’ਤੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਜਾਰੀ ਰਿਹਾ। ਸਰਕਾਰੀ ਤੇਲ ਮਾਰਕੀਟਿੰਗ ਕੰਪਨੀਆਂ ਨੇ ਇਨ੍ਹਾਂ ਦੋਵਾਂ ਦੀਆਂ ਕੀਮਤਾਂ 'ਚ 35-35 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ, ਜਿਸ ਤੋਂ ਬਾਅਦ ਰਾਜਧਾਨੀ ਦਿੱਲੀ 'ਚ ਪੈਟਰੋਲ 109.69 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 98.42 ਰੁਪਏ ਪ੍ਰਤੀ ਲੀਟਰ ਦੇ ਰਿਕਾਰਡ ਪੱਧਰ 'ਤੇ ਪਹੁੰਚ ਗਿਆ।

ਇਹ ਵੀ ਪੜ੍ਹੋ : ਨਵੰਬਰ ਦੇ ਪਹਿਲੇ ਪੰਦਰਵਾੜੇ ਮਿਲੇਗਾ ਕਮਾਈ ਦਾ ਮੌਕਾ, 5 ਕੰਪਨੀਆਂ ਦੇ IPO ਨਾਲ ਗੁਲਜ਼ਾਰ ਹੋਵੇਗਾ ਬਾਜ਼ਾਰ

ਅਕਤੂਬਰ 'ਚ ਇਨ੍ਹਾਂ ਦੋਵਾਂ ਦੀਆਂ ਕੀਮਤਾਂ 'ਚ 31 ਦਿਨਾਂ 'ਚੋਂ 24 ਦਿਨਾਂ 'ਚ ਵਾਧਾ ਕੀਤਾ ਗਿਆ ਸੀ ਅਤੇ ਇਸ ਦੌਰਾਨ ਪੈਟਰੋਲ 7.70 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 8.30 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਸੀ। ਅੱਜ ਦੇ ਦਿਨ ਸਮੇਤ 25 ਦਿਨਾਂ 'ਚ ਪੈਟਰੋਲ 7.85 ਰੁਪਏ ਅਤੇ ਡੀਜ਼ਲ 8.65 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ। ਦੇਸ਼ ਦੇ ਝਾਰਖੰਡ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਅੰਤਰ ਖਤਮ ਹੋਣ ਦੇ ਨੇੜੇ ਹੈ। ਅੱਜ ਦੇ ਵਾਧੇ ਤੋਂ ਬਾਅਦ ਸੂਬੇ ਦੀ ਰਾਜਧਾਨੀ ਰਾਂਚੀ 'ਚ ਪੈਟਰੋਲ ਅਤੇ ਡੀਜ਼ਲ 'ਚ ਸਿਰਫ ਤਿੰਨ ਪੈਸੇ ਦਾ ਫਰਕ ਹੈ। ਜੇਕਰ ਕੱਲ੍ਹ ਨੂੰ ਫਿਰ ਤੋਂ ਇਨ੍ਹਾਂ ਦੀਆਂ ਕੀਮਤਾਂ ਵਧ ਜਾਂਦੀਆਂ ਹਨ ਤਾਂ ਡੀਜ਼ਲ ਪੈਟਰੋਲ ਨੂੰ ਪਛਾੜ ਸਕਦਾ ਹੈ। ਇਸ ਸਮੇਂ ਪੈਟਰੋਲ ਦੀ ਕੀਮਤ 103.86 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 103.83 ਰੁਪਏ ਪ੍ਰਤੀ ਲੀਟਰ ਹੈ। ਇਸ ਵਾਧੇ ਤੋਂ ਬਾਅਦ ਮੁੰਬਈ 'ਚ ਪੈਟਰੋਲ 115.50 ਰੁਪਏ ਅਤੇ ਡੀਜ਼ਲ 106.62 ਰੁਪਏ ਪ੍ਰਤੀ ਲੀਟਰ, ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਵਿਚ ਪੈਟਰੋਲ ਸਭ ਤੋਂ ਮਹਿੰਗਾ 118.46 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 107.90 ਰੁਪਏ ਪ੍ਰਤੀ ਲੀਟਰ, ਪਟਨਾ ਵਿਚ ਪੈਟਰੋਲ 113.45 ਰੁਪਏ ਅਤੇ ਡੀਜ਼ਲ 105.07 ਰੁਪਏ ਪ੍ਰਤੀ ਲੀਟਰ, ਬੈਂਗਲੁਰੂ ਵਿਚ 113.56 ਰੁਪਏ ਅਤੇ ਡੀਜ਼ਲ 104.50 ਰੁਪਏ ਪ੍ਰਤੀ ਲੀਟਰ 'ਤੇ ਪਹੁੰਚ ਗਿਆ ਹੈ।

ਕੋਲਕਾਤਾ 'ਚ ਵੀ ਪੈਟਰੋਲ 110.15 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 101.56 ਰੁਪਏ ਪ੍ਰਤੀ ਲੀਟਰ 'ਤੇ ਪਹੁੰਚ ਗਿਆ ਹੈ।ਦਿੱਲੀ NCR ਦੇ ਨੋਇਡਾ 'ਚ ਪੈਟਰੋਲ 106.85 ਰੁਪਏ ਅਤੇ ਡੀਜ਼ਲ 99.12 ਰੁਪਏ ਪ੍ਰਤੀ ਲੀਟਰ 'ਤੇ ਪਹੁੰਚ ਗਿਆ ਹੈ। ਫਿਲਹਾਲ ਦੇਸ਼ ਦੇ ਸਾਰੇ ਵੱਡੇ ਸ਼ਹਿਰਾਂ 'ਚ ਪੈਟਰੋਲ ਦੀ ਕੀਮਤ 110 ਰੁਪਏ ਪ੍ਰਤੀ ਲੀਟਰ ਨੂੰ ਪਾਰ ਕਰ ਗਈ ਹੈ। ਜ਼ਿਆਦਾਤਰ ਸ਼ਹਿਰਾਂ ਵਿੱਚ ਡੀਜ਼ਲ ਨੇ ਵੀ ਸੈਂਕੜਾ ਮਾਰ ਲਿਆ ਹੈ। 

ਇਹ ਵੀ ਪੜ੍ਹੋ : ਦੀਵਾਲੀ ਮੌਕੇ ਇਸ ਵੈਬਸਾਈਟ 'ਤੇ ਕਰੋ ਖ਼ਰੀਦਦਾਰੀ, ਅੱਧੀ ਤੋਂ ਘੱਟ ਕੀਮਤ 'ਤੇ ਮਿਲ ਰਹੇ ਉਤਪਾਦ

ਕੌਮਾਂਤਰੀ ਬਾਜ਼ਾਰ ਦਾ ਹਾਲ

ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ ਦੀ ਕੀਮਤ ਅਜੇ ਵੀ ਉੱਚੀ ਹੈ। ਹਫਤੇ ਦੇ ਪਹਿਲੇ ਦਿਨ ਸੋਮਵਾਰ ਨੂੰ ਸਿੰਗਾਪੁਰ 'ਚ ਕੱਚੇ ਤੇਲ ਦਾ ਕਾਰੋਬਾਰ ਨਰਮੀ ਨਾਲ ਸ਼ੁਰੂ ਹੋਇਆ। ਬ੍ਰੈਂਟ ਕਰੂਡ 0.35 ਫੀਸਦੀ ਡਿੱਗ ਕੇ 83.43 ਡਾਲਰ ਪ੍ਰਤੀ ਬੈਰਲ ਅਤੇ ਅਮਰੀਕੀ ਕਰੂਡ 0.47 ਫੀਸਦੀ ਡਿੱਗ ਕੇ 83.18 ਡਾਲਰ ਪ੍ਰਤੀ ਬੈਰਲ 'ਤੇ ਕਾਰੋਬਾਰ ਕਰ ਰਿਹਾ ਹੈ। ਲੰਡਨ ਬ੍ਰੈਂਟ ਅਤੇ ਅਮਰੀਕੀ ਕਰੂਡ ਵਿਚਕਾਰ ਅੰਤਰ ਬਹੁਤ ਘੱਟ ਰਹਿ ਗਿਆ ਹੈ। 

ਤੇਲ ਮਾਰਕੀਟਿੰਗ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਮੁਤਾਬਕ ਦਿੱਲੀ 'ਚ ਪੈਟਰੋਲ 109.69 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 98.42 ਰੁਪਏ ਪ੍ਰਤੀ ਲੀਟਰ 'ਤੇ ਪਹੁੰਚ ਗਿਆ ਹੈ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੀ ਰੋਜ਼ਾਨਾ ਸਮੀਖਿਆ ਕੀਤੀ ਜਾਂਦੀ ਹੈ ਅਤੇ ਉਸ ਦੇ ਆਧਾਰ 'ਤੇ ਨਵੀਆਂ ਕੀਮਤਾਂ ਹਰ ਰੋਜ਼ ਸਵੇਰੇ 6 ਵਜੇ ਤੋਂ ਲਾਗੂ ਹੁੰਦੀਆਂ ਹਨ। 

ਜਾਣੋ ਪੈਟਰੋਲ-ਡੀਜ਼ਲ ਦੇ ਅੱਜ ਦੇ ਭਾਅ

ਸ਼ਹਿਰ ਦਾ ਨਾਮ              ਪੈਟਰੋਲ                  ਡੀਜ਼ਲ

ਜਲੰਧਰ                       110.61                  100.59       
ਲੁਧਿਆਣਾ                   111.34                  101.24
ਅੰਮ੍ਰਿਤਸਰ                    111.40                  101.31      
ਫਗਵਾੜਾ                     110.72                  100.68   
ਚੰਡੀਗੜ੍ਹ                      105.59                    98.16
ਦਿੱਲੀ                          109.69                    98.42
ਮੁੰਬਈ                         115.50                   106.62
ਚੇਨਈ                         106.35                   102.59
ਕੋਲਕਾਤਾ                    110.15                   101.56

ਇਹ ਵੀ ਪੜ੍ਹੋ : ‘ਇਸ ਦੀਵਾਲੀ ‘ਚਮਕੇਗਾ’ ਸੋਨਾ’, ਪਿਛਲੇ ਕੁੱਝ ਮਹੀਨਿਆਂ ’ਚ ਕੀਮਤੀ ਧਾਤੂ ਨੇ ਦਿੱਤਾ ਚੰਗਾ ਰਿਟਰਨ

ਇਸ ਤਰ੍ਹਾਂ ਚੈੱਕ ਕਰੋ ਆਪਣੇ ਸ਼ਹਿਰ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਕੀਮਤ 

ਦੇਸ਼ ਵਿੱਚ ਹਰ ਰੋਜ਼ ਸਵੇਰੇ 6 ਵਜੇ ਤੇਲ ਦੀਆਂ ਨਵੀਆਂ ਕੀਮਤਾਂ ਜਾਰੀ ਕੀਤੀਆਂ ਜਾਂਦੀਆਂ ਹਨ ਅਤੇ ਤੁਸੀਂ ਇੱਕ SMS ਰਾਹੀਂ ਆਪਣੇ ਫੋਨ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਜਾਣ ਸਕਦੇ ਹੋ। ਇਸਦੇ ਲਈ ਤੁਸੀਂ ਇੰਡੀਅਨ ਆਇਲ SMS ਸੇਵਾ ਦੇ ਤਹਿਤ ਮੋਬਾਈਲ ਨੰਬਰ 9224992249 'ਤੇ SMS ਭੇਜ ਸਕਦੇ ਹੋ। ਤੁਹਾਡਾ ਮੈਸੇਜ ਕੁਝ ਇਸ ਤਰ੍ਹਾਂ ਹੋਵੇਗਾ - RSP <ਸਪੇਸ> ਪੈਟਰੋਲ ਪੰਪ ਡੀਲਰ ਕੋਡ। ਤੁਸੀਂ ਸਾਈਟ  'ਤੇ ਜਾ ਕੇ ਆਪਣੇ ਖੇਤਰ ਦੇ RSP ਕੋਡ ਦੀ ਜਾਂਚ ਕਰ ਸਕਦੇ ਹੋ। ਇਹ ਸੁਨੇਹਾ ਭੇਜਣ ਤੋਂ ਬਾਅਦ, ਤੁਹਾਡੇ ਫੋਨ ਵਿੱਚ ਨਵੀਨਤਮ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਦੀ ਜਾਣਕਾਰੀ ਮਿਲ ਜਾਵੇਗੀ।

ਇਹ ਵੀ ਪੜ੍ਹੋ : 1 ਨਵੰਬਰ ਤੋਂ ਹੋਣ ਵਾਲੇ ਅਹਿਮ ਬਦਲਾਅ ਪਾਉਣਗੇ ਲੋਕਾਂ ਦੀ ਜੇਬਾਂ ’ਤੇ ਅਸਰ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News