ਪੈਟਰੋਲ- ਡੀਜ਼ਲ ਦੀਆਂ ਕੀਮਤਾਂ 'ਚ ਲਗਾਤਾਰ ਪੰਜਵੇਂ ਦਿਨ ਹੋਇਆ ਵਾਧਾ, ਪੈਟਰੋਲ 90 ਦੇ ਪਾਰ

Sunday, Dec 06, 2020 - 11:51 AM (IST)

ਨਵੀਂ ਦਿੱਲੀ - ਸਰਕਾਰੀ ਤੇਲ ਮਾਰਕੀਟਿੰਗ ਕੰਪਨੀਆਂ ਨੇ ਐਤਵਾਰ ਨੂੰ ਲਗਾਤਾਰ ਪੰਜਵੇਂ ਦਿਨ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਵਿਚ ਵਾਧਾ ਕੀਤਾ ਹੈ। ਵਪਾਰਕ ਸ਼ਹਿਰ ਮੁੰਬਈ ਵਿਚ ਅੱਜ ਪੈਟਰੋਲ 90 ਰੁਪਏ ਪ੍ਰਤੀ ਲੀਟਰ ਤੋਂ ਉੱਪਰ ਚਲਾ ਗਿਆ, ਜਦੋਂਕਿ ਰਾਜਧਾਨੀ ਦਿੱਲੀ ਵਿਚ ਦੋ ਸਾਲ ਬਾਅਦ ਇਹ 83 ਰੁਪਏ ਨੂੰ ਪਾਰ ਕਰ ਗਿਆ। ਦੇਸ਼ ਦੇ ਚਾਰ ਵੱਡੇ ਮਹਾਂਨਗਰਾਂ ਵਿਚ ਅੱਜ ਪੈਟਰੋਲ 28 ਪੈਸੇ ਅਤੇ ਡੀਜ਼ਲ ਵਿਚ 30 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ। ਦਿੱਲੀ ਵਿਚ ਪੈਟਰੋਲ ਅੱਜ 83.41 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 73.62 ਰੁਪਏ ਪ੍ਰਤੀ ਲੀਟਰ 'ਤੇ ਪਹੁੰਚ ਗਿਆ ਹੈ। ਵਪਾਰਕ ਸ਼ਹਿਰ ਮੁੰਬਈ ਵਿਚ ਪੈਟਰੋਲ 90.01 ਰੁਪਏ ਅਤੇ ਡੀਜ਼ਲ ਦੀ ਕੀਮਤ 80.20 ਰੁਪਏ ਪ੍ਰਤੀ ਲੀਟਰ ਹੈ। ਚੇਨਈ ਵਿਚ ਕੀਮਤਾਂ ਕ੍ਰਮਵਾਰ 86.21 ਅਤੇ 78.93 ਪ੍ਰਤੀ ਲੀਟਰ ਹਨ। ਕੋਲਕਾਤਾ 'ਚ ਪੈਟਰੋਲ ਦੀ ਕੀਮਤ ਵਧਾ ਕੇ 84.86 ਰੁਪਏ ਅਤੇ ਡੀਜ਼ਲ 77.15 ਰੁਪਏ ਪ੍ਰਤੀ ਲੀਟਰ ਕਰ ਦਿੱਤਾ ਗਿਆ ਹੈ। 

ਇਹ ਵੀ ਦੇਖੋ : ਸਾਵਧਾਨ! Amazon ਅਤੇ Apple ਦੇ ਨਾਂ 'ਤੇ ਹੋ ਰਹੀ ਹੈ ਇਸ ਤਰੀਕੇ ਨਾਲ ਧੋਖਾਧੜੀ

ਅੱਜ ਦੇਸ਼ ਦੇ ਚਾਰ ਪ੍ਰਮੁੱਖ ਸ਼ਹਿਰਾਂ ਵਿਚ ਦੋਵਾਂ ਬਾਲਣਾਂ ਦੀ ਕੀਮਤ ਪ੍ਰਤੀ ਲੀਟਰ ਰੁਪਿਆ ਵਿਚ

ਸ਼ਹਿਰ       ਪੈਟਰੋਲ        ਡੀਜ਼ਲ

ਦਿੱਲੀ      83.41        73.62
ਮੁੰਬਈ      90.01        80.20
ਚੇਨਈ     86.21        78.93
ਕੋਲਕਾਤਾ 84.86        77.15

ਇਹ ਵੀ ਦੇਖੋ : ਕਿਸਾਨਾਂ ਦੇ ਸਮਰਥਨ 'ਚ ਆਏ ਰਿਤੇਸ਼ ਦੇਸ਼ਮੁਖ, ਕਿਹਾ- 'ਉਨ੍ਹਾਂ ਦੀ ਬਦੌਲਤ ਹੀ ਅੱਜ ਤੁਸੀਂ ਖਾਣਾ ਖਾ ਰਹੇ ਹੋ...'

ਨੋਟ : ਪੈਟਰੋਲ- ਡੀਜ਼ਲ ਦੀਆਂ ਕੀਮਤਾਂ 'ਚ ਲਗਾਤਾਰ ਹੋ ਰਹੇ ਵਾਧੇ ਦਾ ਆਮ ਆਦਮੀ ਦੇ ਜੀਵਨ ਉੱਤੇ ਪੈ ਰਹੇ ਅਸਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News