ਪੈਟਰੋਲ, ਡੀਜ਼ਲ ਕੀਮਤਾਂ 'ਚ 4 ਰੁ: ਤੋਂ ਵੱਧ ਦਾ ਉਛਾਲ, ਜੈੱਟ ਫਿਊਲ 'ਚ ਕਟੌਤੀ
Tuesday, Jun 01, 2021 - 08:57 AM (IST)
ਨਵੀਂ ਦਿੱਲੀ- 1 ਜੂਨ ਨੂੰ ਪੈਟਰੋਲ, ਡੀਜ਼ਲ ਕੀਮਤਾਂ ਵਿਚ ਜਿੱਥੇ ਵਾਧਾ ਕੀਤਾ ਗਿਆ ਹੈ, ਉੱਥੇ ਹੀ ਜਹਾਜ਼ ਈਂਧਣ ਵਿਚ ਤਕਰੀਬਨ 1 ਫ਼ੀਸਦੀ ਦੀ ਕਟੌਤੀ ਕੀਤੀ ਗਈ ਹੈ। ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਜਹਾਜ਼ ਈਂਧਣ ਦੀ ਕੀਮਤ 64,118.41 ਰੁਪਏ ਕਿਲੋਲੀਟਰ ਹੋ ਗਈ ਹੈ। ਇਸ ਤੋਂ ਪਹਿਲਾਂ ਇਹ 64,770.53 ਰੁਪਏ ਪ੍ਰਤੀ ਕਿਲੋਲੀਟਰ ਸੀ। ਇਸ ਤਰ੍ਹਾਂ ਇਸ ਵਿਚ 652.12 ਰੁਪਏ ਯਾਨੀ 1.01 ਫ਼ੀਸਦੀ ਦੀ ਹਲਕੀ ਕਟੌਤੀ ਕੀਤੀ ਗਈ ਹੈ। ਇਸ ਤੋਂ ਪਹਿਲਾਂ 1 ਮਈ ਨੂੰ ਇਸ ਦੇ ਮੁੱਲ ਵਿਚ 7 ਫ਼ੀਸਦੀ ਅਤੇ 16 ਮਈ ਨੂੰ 5 ਫ਼ੀਸਦੀ ਵਾਧਾ ਕੀਤਾ ਗਿਆ ਸੀ।
ਮੁੰਬਈ ਵਿਚ ਜਹਾਜ਼ ਈਂਧਣ ਦੀ ਕੀਮਤ 745.53 ਰੁਪਏ ਘੱਟ ਹੋ ਕੇ 62,278.77 ਰੁਪਏ, ਕੋਲਕਾਤਾ ਵਿਚ 624.37 ਰੁਪਏ ਘੱਟ ਕੇ 68,271.49 ਰੁਪਏ ਅਤੇ ਚੇਨਈ ਵਿਚ 658.67 ਰੁਪਏ ਦੀ ਕਟੌਤੀ ਨਾਲ 65,715.74 ਰੁਪਏ ਪ੍ਰਤੀ ਕਿਲੋਲੀਟਰ ਹੋ ਗਈ ਹੈ।
ਪੈਟਰੋਲ, ਡੀਜ਼ਲ-
ਦਿੱਲੀ ਸਣੇ ਦੇਸ਼ ਦੇ 4 ਮਹਾਨਗਰਾਂ ਵਿਚ ਪੈਟਰੋਲ ਦੀ ਕੀਮਤ ਅੱਜ 26 ਪੈਸੇ ਅਤੇ ਡੀਜ਼ਲ ਦੀ 24 ਪੈਸੇ ਵਧਾਈ ਗਈ ਹੈ। ਦਿੱਲੀ ਵਿਚ ਪੈਟਰੋਲ 94.49 ਰੁਪਏ, ਡੀਜ਼ਲ 85.38 ਰੁਪਏ ਪ੍ਰਤੀ ਲਿਟਰ ਹੋ ਗਿਆ ਹੈ।
ਇਹ ਵੀ ਪੜ੍ਹੋ- ਕਿਸਾਨਾਂ ਲਈ ਵੱਡੀ ਖ਼ੁਸ਼ਖ਼ਬਰੀ, ਝੋਨਾ ਲਾਉਣ ਤੋਂ ਪਹਿਲਾਂ 'ਨੈਨੋ ਯੂਰੀਆ' ਲਾਂਚ
4 ਮਈ ਤੋਂ ਹੁਣ ਤੱਕ ਪੈਟਰੋਲ ਅਤੇ ਡੀਜ਼ਲ ਕੀਮਤਾਂ ਵਿਚ ਇਹ 17ਵਾਂ ਵਾਧਾ ਹੈ। ਇਸ ਦੌਰਾਨ ਪੈਟਰੋਲ 4.09 ਰੁਪਏ ਤੇ ਡੀਜ਼ਲ 4.65 ਰੁਪਏ ਮਹਿੰਗਾ ਹੋ ਚੁੱਕਾ ਹੈ। ਪੈਟਰੋਲ, ਡੀਜ਼ਲ ਦੀਆਂ ਕੀਮਤਾਂ ਦੀ ਰੋਜ਼ਾਨਾ ਸਮੀਖਿਆ ਕੀਤੀ ਜਾਂਦੀ ਹੈ ਅਤੇ ਇਸ ਦੇ ਆਧਾਰ 'ਤੇ ਹਰ ਰੋਜ਼ ਸਵੇਰੇ ਛੇ ਵਜੇ ਤੋਂ ਨਵੀਆਂ ਕੀਮਤਾਂ ਲਾਗੂ ਕੀਤੀਆਂ ਜਾਂਦੀਆਂ ਹਨ। ਜਲੰਧਰ ਵਿਚ ਪੈਟਰੋਲ ਦੀ ਕੀਮਤ 95.65 ਰੁਪਏ, ਡੀਜ਼ਲ ਦੀ 87.38 ਰੁਪਏ ਪ੍ਰਤੀ ਲਿਟਰ ਹੋ ਗਈ ਹੈ। ਅੰਮ੍ਰਿਤਸਰ ਵਿਚ ਪੈਟਰੋਲ 96.32 ਰੁਪਏ ਅਤੇ ਡੀਜ਼ਲ 88 ਰੁਪਏ ਪ੍ਰਤੀ ਲਿਟਰ 'ਤੇ ਹੈ।
ਇਹ ਵੀ ਪੜ੍ਹੋ- ਸੋਨੇ 'ਚ ਮਈ 'ਚ 2,300 ਰੁਪਏ ਦਾ ਭਾਰੀ ਉਛਾਲ, 10 ਗ੍ਰਾਮ ਇੰਨੇ ਤੋਂ ਪੁੱਜਾ ਪਾਰ