ਲਗਾਤਾਰ ਪੰਜਵੇਂ ਦਿਨ ਵਧੇ ਪੈਟਰੋਲ-ਡੀਜ਼ਲ ਦੇ ਭਾਅ, ਜਾਣੋ ਅੱਜ ਦੀ ਕੀਮਤ

01/06/2020 11:57:57 AM

ਨਵੀਂ ਦਿੱਲੀ — ਪੈਟਰੋਲ -ਡੀਜ਼ਲ ਦੀਆਂ ਕੀਮਤਾਂ ਵਿਚ ਲਗਾਤਾਰ ਪੰਜਵੇਂ ਦਿਨ ਯਾਨੀ ਕਿ ਅੱਜ 6 ਜਨਵਰੀ ਨੂੰ ਵੀ ਵਾਧਾ ਦਰਜ ਕੀਤਾ ਗਿਆ ਹੈ। ਸਾਲ ਦੇ ਪਹਿਲੇ ਦਿਨ ਤਾਂ ਪੈਟਰੋਲ-ਡੀਜ਼ਲ ਦੇ ਭਾਅ ਸਥਿਰ ਰਹੇ ਪਰ ਇਸ ਤੋਂ ਬਾਅਦ ਲਗਾਤਾਰ ਪੰਜ ਦਿਨ ਇਨ੍ਹਾਂ ਦੀਆਂ ਕੀਮਤਾਂ ਵਿਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਬਗਦਾਦ ਹਵਾਈ ਅੱਡੇ 'ਤੇ ਅਮਰੀਕੀ ਫੌਜ ਵਲੋਂ ਕੀਤੇ ਗਏ ਰਾਕੇਟ ਹਮਲੇ 'ਚ ਈਰਾਨ ਦਾ ਟਾਪ ਕਮਾਂਡਰ ਕਾਸਿਮ ਸੁਲੇਮਾਨੀ ਮਾਰਿਆ ਗਿਆ, ਜਿਸ ਤੋਂ ਬਾਅਦ ਕੱਚੇ ਤੇਲ ਦੀਆਂ ਕੀਮਤਾਂ ਵਿਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ। 

ਦੇਸ਼ ਦੇ ਪਮੁੱਖ ਸ਼ਹਿਰਾਂ ਵਿਚ ਪੈਟਰੋਲ-ਡੀਜ਼ਲ ਦੇ ਭਾਅ

ਜਿਥੇ ਚੇਨਈ 'ਚ ਪੈਟਰੋਲ ਦੀ ਕੀਮਤ 16 ਪੈਸੇ ਵਧੀ ਹੈ ਉਥੇ ਦਿੱਲੀ, ਕੋਲਕਾਤਾ ਅਤੇ ਮੁੰਬਈ 'ਚ ਇਕ ਲਿਟਰ ਪੈਟਰੋਲ ਦੀ ਕੀਮਤ 'ਚ 15 ਪੈਸੇ ਦਾ ਵਾਧਾ ਦਰਜ ਕੀਤਾ ਗਿਆ ਹੈ। ਦੂਜੇ ਪਾਸੇ ਡੀਜ਼ਲ ਦੀ ਗੱਲ ਕਰੀਏ ਤਾਂ ਮੁੰਬਈ 'ਚ ਇਹ 18 ਪੈਸੇ ਤੇ ਚੇਨਈ 'ਚ 19 ਪੈਸੇ ਵਧਿਆ ਹੈ ਅਤੇ ਦਿੱਲੀ, ਕੋਲਕਾਤਾ ਵਿਚ ਇਸ ਦੀ ਕੀਮਤ 17 ਪੈਸੇ ਵਧੀ ਹੈ। 

ਕੱਚੇ ਤੇਲ ਦੀਆਂ ਕੀਮਤਾਂ ਵਿਚ ਵਾਧਾ

ਅਮਰੀਕਾ ਨੇ ਪਿਛਲੇ ਹਫਤੇ ਇਰਾਕ 'ਚ ਏਅਰ ਸਟ੍ਰਾਈਕ ਕੀਤੀ ਸੀ। ਇਸ ਵੱਡੀ ਘਟਨਾ ਦੇ ਬਾਅਦ ਬ੍ਰੇਂਟ ਕਰੂਡ ਦੀ ਕੀਮਤ ਕਾਫੀ ਤੇਜ਼ੀ ਨਾਲ ਵਧੀ ਹੈ। ਸ਼ੁਕੱਰਵਾਰ ਨੂੰ ਕੱਚਾ ਤੇਲ 4 ਫੀਸਦੀ ਮਹਿੰਗਾ ਹੋ ਕੇ 69 ਡਾਲਰ ਪ੍ਰਤੀ ਬੈਰਲ ਦੇ ਪਾਰ ਪਹੁੰਚ ਗਿਆ। ਜ਼ਿਕਰਯੋਗ ਹੈ ਕਿ ਜੇਕਰ ਅਮਰੀਕਾ-ਈਰਾਨ ਵਿਚਕਾਰ ਜਾਰੀ ਤਣਾਅ ਵਧਦਾ ਹੈ ਤਾਂ ਕੱਚਾ ਤੇਲ 74 ਡਾਲਰ ਪ੍ਰਤੀ ਬੈਰਲ ਦੇ ਪੱਧਰ ਨੂੰ ਛੋਹ ਸਕਦਾ ਹੈ। ਅਜਿਹੀ ਸਥਿਤੀ 'ਚ ਪੈਟਰੋਲ ਅਤੇ ਡੀਜ਼ਲ ਮੌਜੂਦਾ ਕੀਮਤ ਤੋਂ 1.5 ਤੋਂ 2 ਰੁਪਏ ਪ੍ਰਤੀ ਲਿਟਰ ਤੱਕ ਮਹਿੰਗਾ ਹੋ ਸਕਦਾ ਹੈ।
ਦੇਸ਼ ਦੇ ਪ੍ਰਮੁੱਖ ਸ਼ਹਿਰਾਂ 'ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ

ਸ਼ਹਿਰ                  ਪੈਟਰੋਲ                           ਡੀਜ਼ਲ

ਨਵੀਂ ਦਿੱਲੀ         75.69 ਰੁਪਏ                   68.68 ਰੁਪਏ
ਕੋਲਕਾਤਾ            78.28 ਰੁਪਏ                  71.04 ਰੁਪਏ 
ਮੁੰਬਈ               81.28 ਰੁਪਏ                   72.02 ਰੁਪਏ
ਚੇਨਈ               78.64 ਰੁਪਏ                   72.58 ਰੁਪਏ
ਨੋਇਡਾ              76.63 ਰੁਪਏ                   68.77 ਰੁਪਏ
ਚੰਡੀਗੜ੍ਹ         71.51 ਰੁਪਏ                   65.38 ਰੁਪਏ
ਇਲਾਹਾਬਾਦ       76.99 ਰੁਪਏ                   69.21 ਰੁਪਏ
ਗਾਜ਼ੀਆਬਾਦ      76.59 ਰੁਪਏ                   68.72 ਰੁਪਏ
ਵਾਰਾਣਸੀ          76.94 ਰੁਪਏ                   69.15 ਰੁਪਏ
ਭੋਪਾਲ               84.20 ਰੁਪਏ                  75.28 ਰੁਪਏ
ਇੰਦੌਰ               83.83 ਰੁਪਏ                  75.29 ਰੁਪਏ
ਬੀਕਾਨੇਰ            81.79 ਰੁਪਏ                 75.80 ਰੁਪਏ
ਜੈਪੁਰ                79.85 ਰੁਪਏ                 74.07 ਰੁਪਏ
ਜੈਸਲਮੇਰ           80.52 ਰੁਪਏ                74.71 ਰੁਪਏ

 


Related News