ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਹੋ ਰਹੀਆਂ ਬੇਲਗ਼ਾਮ, ਲਗਾਤਾਰ 15ਵੇਂ ਦਿਨ 8 ਰੁਪਏ ਤੱਕ ਵਧਿਆ ਮੁੱਲ

Sunday, Jun 21, 2020 - 12:16 PM (IST)

ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਹੋ ਰਹੀਆਂ ਬੇਲਗ਼ਾਮ, ਲਗਾਤਾਰ 15ਵੇਂ ਦਿਨ 8 ਰੁਪਏ ਤੱਕ ਵਧਿਆ ਮੁੱਲ

ਨਵੀਂ ਦਿੱਲੀ — ਬੇਲਗਾਮ ਹੋ ਰਹੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਵਾਧੇ ਦਾ ਸਿਲਸਿਲਾ ਅੱਜ 15ਵੇਂ ਦਿਨ ਵੀ ਜਾਰੀ ਹੈ। ਬਿਨਾਂ ਰੁਕੇ ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਪੈਟਰੋਲ 35 ਪੈਸੇ ਜਦੋਂਕਿ ਡੀਜ਼ਲ 60 ਪੈਸੇ ਮਹਿੰਗਾ ਹੋ ਗਿਆ ਹੈ। ਇਸ ਵਾਧੇ ਦੇ ਨਾਲ ਦਿੱਲੀ 'ਚ ਪੈਟਰੋਲ ਦੀ ਕੀਮਤ 79.23 ਰੁਪਏ ਪ੍ਰਤੀ ਲੀਟਰ ਹੋ ਗਈ ਹੈ ਅਤੇ ਇਸ ਦੇ ਨਾਲ ਹੀ ਡੀਜ਼ਲ ਦੀ ਕੀਮਤ 60 ਪੈਸੇ ਵਧ ਕੇ 78.27 ਹੋ ਗਈ ਹੈ। ਲਗਾਤਾਰ 15 ਦਿਨ ਤੱਕ ਵਧੇ ਪੈਟਰੋਲ ਦਾ ਮੁੱਲ ਹੁਣ ਤੱਕ 7.97ਰੁਪਏ ਮਹਿੰਗਾ ਹੋ ਚੁੱਕਾ ਹੈ। 

ਜ਼ਿਕਰਯੋਗ ਹੈ ਕਿ ਤੇਲ ਕੰਪਨੀਆਂ ਨੇ ਸ਼ੁੱਕਰਵਾਰ ਨੂੰ ਦਿੱਲੀ, ਕੋਲਕਾਤਾ, ਮੁੰਬਈ ਅਤੇ ਚੇਨਈ ਵਿਚ ਪੈਟਰੋਲ ਦੀ ਕੀਮਤ ਕ੍ਰਮਵਾਰ: 80.95, 86.04 ਅਤੇ 82.58 ਪ੍ਰਤੀ ਲੀਟਰ ਹੈ। ਡੀਜ਼ਲ ਦੀ ਗੱਲ ਕਰੀਏ ਤਾਂ ਇਸ ਦੀ ਕੀਮਤ ਕ੍ਰਮਵਾਰ 73.61, 76.69 ਅਤੇ 75.80 ਹਨ।

ਇਹ ਵੀ ਦੇਖੋ : ਪਹਿਲੀ ਵਾਰ, 'ਯੋਗਾ ਦਿਵਸ' 'ਤੇ ਕੋਈ ਜਨਤਕ ਪ੍ਰੋਗਰਾਮ ਨਹੀਂ, PM ਮੋਦੀ ਨੇ ਦੱਸਿਆ ਯੋਗਾ ਦਾ ਸਹੀ ਅਰਥ

ਜਾਣੋ ਤੁਹਾਡੇ ਸ਼ਹਿਰ ਵਿਚ ਕਿੰਨੀ ਹੈ ਕੀਮਤ

ਤੁਸੀਂ ਐਸਐਮਐਸ ਦੇ ਜ਼ਰੀਏ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਜਾਣ ਸਕਦੇ ਹੋ। ਇੰਡੀਅਨ ਆਇਲ ਦੀ ਵੈਬਸਾਈਟ ਮੁਤਾਬਕ ਤੁਹਾਨੂੰ ਆਰ ਐਸ ਪੀ(000) ਅਤੇ ਆਪਣਾ ਸਿਟੀ ਕੋਡ ਲਿਖਣਾ ਪਵੇਗਾ ਅਤੇ ਇਸ ਨੂੰ 9224992249 ਨੰਬਰ 'ਤੇ ਭੇਜਣਾ ਪਏਗਾ। ਹਰੇਕ ਸ਼ਹਿਰ ਲਈ ਕੋਡ ਵੱਖਰਾ ਹੁੰਦਾ ਹੈ, ਜੋ ਤੁਸੀਂ ਆਈਓਸੀਐਲ ਦੀ ਵੈਬਸਾਈਟ ਤੋਂ ਪ੍ਰਾਪਤ ਕਰ ਸਕਦੇ ਹੋ।

ਹਰ ਦਿਨ ਛੇ ਵਜੇ ਕੀਮਤ ਬਦਲਦੀ ਹੈ

ਦੱਸ ਦੇਈਏ ਕਿ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਹਰ ਰੋਜ਼ ਸਵੇਰੇ ਛੇ ਵਜੇ ਬਦਲੀ ਜਾਂਦੀ ਹੈ। ਨਵੇਂ ਰੇਟ ਸਵੇਰੇ 6 ਵਜੇ ਤੋਂ ਲਾਗੂ ਹੋ ਜਾਂਦੇ ਹਨ। ਐਕਸਾਈਜ਼ ਡਿਊਟੀ, ਡੀਲਰ ਕਮਿਸ਼ਨ ਅਤੇ ਹੋਰ ਚੀਜ਼ਾਂ ਨੂੰ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਵਿਚ ਸ਼ਾਮਲ ਕਰਨ ਤੋਂ ਬਾਅਦ, ਇਸ ਦੀ ਕੀਮਤ ਲਗਭਗ ਦੁੱਗਣੀ ਹੋ ਜਾਂਦੀ ਹੈ।

ਇਹ ਵੀ ਦੇਖੋ : ਚਾਈਨਾ ਬਾਈਕਾਟ : ਇਨ੍ਹਾਂ 39 ਕੰਪਨੀਆਂ ਨੇ ਵਿਖਾਈ ਹਿੰਮਤ, ਚੀਨ ਨਾਲ ਕਰੋੜਾਂ ਦੀ ਡੀਲ ਕੀਤੀ ਰੱਦ

ਤੇਲ ਦੀ ਕੀਮਤ ਕਿਵੇਂ ਨਿਰਧਾਰਤ ਕੀਤੀ ਜਾਂਦੀ ਹੈ?

ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਰੋਜ਼ਾਨਾ ਬਦਲਦੀਆਂ ਹਨ। ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਵਿਦੇਸ਼ੀ ਮੁਦਰਾ ਰੇਟਾਂ ਦੇ ਨਾਲ ਕੌਮਾਂਤਰੀ ਬਾਜ਼ਾਰ ਵਿਚ ਕੱਚੇ ਤੇਲ ਕੀਮਤਾਂ ਕੀ ਹਨ। ਇਨ੍ਹਾਂ ਮਾਪਦੰਡਾਂ ਦੇ ਅਧਾਰ 'ਤੇ ਤੇਲ ਕੰਪਨੀਆਂ ਰੋਜ਼ਾਨਾ ਪੈਟਰੋਲ ਦੀ ਦਰ ਅਤੇ ਡੀਜ਼ਲ ਦੀ ਦਰ ਤੈਅ ਕਰਨ ਦਾ ਕੰਮ ਕਰਦੀਆਂ ਹਨ। ਡੀਲਰ(ਪੈਟਰੋਲ ਪੰਪ ਵਾਲੇ) ਟੈਕਸ ਅਤੇ ਆਪਣਾ ਮਾਰਜਨ ਜੋੜਨ ਤੋਂ ਬਾਅਦ ਖਪਤਕਾਰਾਂ ਨੂੰ ਪੈਟਰੋਲ-ਡੀਜ਼ਲ ਵੇਚਦੇ ਹਨ। ਇਹ ਲਾਗਤ ਪੈਟਰੋਲ ਰੇਟ ਅਤੇ ਡੀਜ਼ਲ ਰੇਟ ਵਿਚ ਵੀ ਸ਼ਾਮਲ ਕੀਤੀ ਗਈ ਹੈ।

ਦੇਸ਼ ਵਿਚ ਪੈਟਰੋਲ ਅਤੇ ਡੀਜ਼ਲ 'ਤੇ ਟੈਕਸ ਵਧਾ ਕੇ 69 ਪ੍ਰਤੀਸ਼ਤ ਕਰ ਦਿੱਤਾ ਗਿਆ ਹੈ, ਜੋ ਕਿ ਵਿਸ਼ਵ ਵਿਚ ਸਭ ਤੋਂ ਵੱਧ ਹੈ। ਪਿਛਲੇ ਸਾਲ ਤੱਕ, ਭਾਰਤ ਵਿਚ ਪੈਟਰੋਲ ਅਤੇ ਡੀਜ਼ਲ ਉੱਤੇ 50 ਪ੍ਰਤੀਸ਼ਤ ਟੈਕਸ ਸੀ। ਜੇ ਅਸੀਂ ਵਿਕਸਤ ਆਰਥਿਕਤਾ ਦੀ ਗੱਲ ਕਰੀਏ ਤਾਂ ਅਮਰੀਕਾ ਵਿਚ ਕੁੱਲ ਕੀਮਤ ਦਾ 19 ਪ੍ਰਤੀਸ਼ਤ, ਜਾਪਾਨ ਵਿਚ 47 ਪ੍ਰਤੀਸ਼ਤ, ਯੂਕੇ ਵਿਚ 62 ਪ੍ਰਤੀਸ਼ਤ ਅਤੇ ਫਰਾਂਸ ਵਿਚ 63 ਪ੍ਰਤੀਸ਼ਤ ਟੈਕਸ ਦੇ ਰੂਪ ਵਿਚ ਲਗਦਾ ਹੈ।

ਇਹ ਵੀ ਦੇਖੋ : LIC 'ਚ ਹਿੱਸੇਦਾਰੀ ਵੇਚਣ ਦੀਆਂ ਕੋਸ਼ਿਸ਼ਾਂ ਤੇਜ਼, DIPAM ਨੇ ਟਰਾਂਜੈਕਸ਼ਨ ਐਡਵਾਈਜ਼ਰ ਲਈ ਮੰਗਵਾਈ ਬੋਲੀ


author

Harinder Kaur

Content Editor

Related News