ਪੈਟਰੋਲ-ਡੀਜ਼ਲ ਦੇ ਭਾਅ ਸਥਿਰ ਰਹੇ

02/15/2020 3:28:49 PM

ਨਵੀਂ ਦਿੱਲੀ—ਪੈਟਰੋਲ ਦੇ ਭਾਅ ਸ਼ਨੀਵਾਰ ਨੂੰ ਲਗਾਤਾਰ ਚੌਥੇ ਦਿਨ ਸਥਿਰ ਰਹੇ ਜਦੋਂਕਿ ਡੀਜ਼ਲ ਦੀ ਕੀਮਤ ਲਗਾਤਾਰ ਦੋ ਦਿਨ ਘੱਟਣ ਦੇ ਬਾਅਦ ਅੱਜ ਇਨ੍ਹਾਂ 'ਚ ਕੋਈ ਬਦਲਾਅ ਨਹੀਂ ਹੋਇਆ ਹੈ। ਦੇਸ਼ ਦੀ ਸਭ ਤੋਂ ਵੱਡੀ ਤੇਲ ਮਾਰਕਟਿੰਗ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਅਨੁਸਾਰ, ਰਾਸ਼ਟਰੀ ਰਾਜਧਾਨੀ ਦਿੱਲੀ 'ਚ ਪੈਟਰੋਲ ਅੱਜ 71.94 ਰੁਪਏ ਪ੍ਰਤੀ ਲੀਟਰ 'ਤੇ ਟਿਕਿਆ ਰਿ ਅਦ ਦਾ ਹੇਠਲਾ ਪੱਧਰ ਹੈ। ਇਥੇ ਡੀਜ਼ਲ ਦੀ ਕੀਮਤ ਵੀ 05 ਜੁਲਾਈ ਦੇ ਬਾਅਦ ਦੇ ਹੇਠਲੇ ਪੱਧਰ 64.77 ਰੁਪਏ ਪ੍ਰਤੀ ਲੀਟਰ 'ਤੇ ਨਾ ਬਦਲਣਯੋਗ ਰਹੀ। ਵਰਣਨਯੋਗ ਹੈ ਕਿ 5 ਜੁਲਾਈ 2019 ਨੂੰ ਬਜਟ 'ਚ ਪੈਟਰੋਲ-ਡੀਜ਼ਲ 'ਤੇ ਦੋ-ਦੋ ਰੁਪਿਆ ਕਰਕੇ ਵਧਾਉਣ ਨਾਲ ਅਗਲੇ ਦਿਨ ਇਨ੍ਹਾਂ ਦੇ ਭਾਅ ਅਚਾਨਕ ਵਧੇ ਸਨ। ਕੋਲਕਾਤਾ 'ਚ ਪੈਟਰੋਲ 74.58 ਰੁਪਏ, ਮੁੰਬਈ 'ਚ 77.60 ਰੁਪਏ ਅਤੇ ਚੇਨਈ 'ਚ 74.73 ਰੁਪਏ ਪ੍ਰਤੀ ਲੀਟਰ 'ਤੇ ਸਥਿਰ ਰਿਹਾ ਹੈ। ਡੀਜ਼ਲ ਬਿਨ੍ਹਾਂ ਕਿਸੇ ਬਦਲਾਅ ਦੇ ਕੋਲਕਾਤਾ 'ਚ 67.09 ਰੁਪਏ, ਮੁੰਬਈ 'ਚ 67.87 ਰੁਪਏ ਅਤੇ ਚੇਨਈ 'ਚ 68.40 ਰੁਪਏ ਪ੍ਰਤੀ ਲੀਟਰ ਵਿਕਿਆ।


Aarti dhillon

Content Editor

Related News